ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਗਿਲਾਨੀ ਦੀ ਪਹਿਲੀ ਬਰਸੀ ਮੌਕੇ ਘਾਟੀ ‘ਚ ਸ਼ਾਂਤ ਰਿਹਾ ਮਾਹੌਲ

ਸ੍ਰੀਨਗਰ-ਘਾਟੀ ਵਿਚ ਆਏ ਦਿਨ ਅਣਸੁਖਾਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਪਰ ਹੁਰੀਅਤ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੀ ਪਹਿਲੀ ਬਰਸੀ ਮੌਕੇ ਕਸ਼ਮੀਰ ਘਾਟੀ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਦੂਜੇ ਪਾਸੇ ਹੁਰੀਅਤ ਆਗੂਆਂ ਨੇ ਕਿਹਾ ਕਿ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਗਿਲਾਨੀ ਦੀ ਮੌਤ ਕਸ਼ਮੀਰੀ ਲੋਕਾਂ ਲਈ ਵੱਡਾ ਝਟਕਾ ਸੀ।ਗਿਲਾਨੀ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਜਮਾਤ-ਏ-ਇਸਲਾਮੀ ਨਾਲ ਕੀਤੀ ਸੀ, ਜਿਸ ‘ਤੇ ਫਿਲਹਾਲ ਪਾਬੰਦੀ ਹੈ। ਉਸਨੇ 2003 ਵਿੱਚ ਪਾਰਟੀ ਤੋਂ ਵੱਖ ਹੋ ਕੇ ਤਹਿਰੀਕ ਹੁਰੀਅਤ ਨਾਂ ਦੀ ਆਪਣੀ ਜਥੇਬੰਦੀ ਬਣਾਈ, ਜਿਸ ਦੇ ਮੈਂਬਰ ਜ਼ਿਆਦਾਤਰ ਜਮਾਤ-ਏ-ਇਸਲਾਮੀ ਨਾਲ ਜੁੜੇ ਹੋਏ ਸਨ।
ਗਿਲਾਨੀ ਹੁਰੀਅਤ ਕਾਨਫਰੰਸ ਤੋਂ ਵੱਖ ਹੋ ਗਏ ਜਦੋਂ ਪੀਪਲਜ਼ ਕਾਨਫਰੰਸ ਨੇ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਕ ਅਸਿੱਧੇ ਢੰਗ ਨਾਲ ਚੁਣੇ ਗਏ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਅਤੇ ਬਾਅਦ ਵਿੱਚ ਇਸ ਦੇ ਇੱਕ ਧੜੇ ਦਾ ਮੁਖੀ ਬਣ ਗਏ।
ਦੱਸ ਦੇਈਏ ਕਿ ਗਿਲਾਨੀ ਦੀ ਪਿਛਲੇ ਸਾਲ 1 ਸਤੰਬਰ ਨੂੰ ਮੌਤ ਹੋ ਗਈ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਸ ਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ ਵਿੱਚ ਮਾਹੌਲ ਸ਼ਾਂਤ ਰਿਹਾ। ਇਸ ਦੇ ਨਾਲ ਹੀ 1 ਸਤੰਬਰ 2022 ਨੂੰ ਉਨ੍ਹਾਂ ਦੀ ਬਰਸੀ ਮੌਕੇ ਕਸ਼ਮੀਰ ਵਿੱਚ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਕਸ਼ਮੀਰ ਘਾਟੀ ਵਿੱਚ ਮਾਹੌਲ ਸ਼ਾਂਤ ਰੱਖਣ ਲਈ ਕਾਫੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਸੀ।

Comment here