ਟੋਕੀਓ-ਟੋਕੀਓ ਓਲੰਪਿਕਸ ਦੀ ਟੇਬਲ ਟੈਨਿਸ ਮੁਕਾਬਲੇ ਦੇ ਪੁਰਸ਼ ਸਿੰਗਲ ਵਰਗ ਚ ਭਾਰਤ ਨੂੰ ਨਿਰਾਸ਼ ਹੋਣਾ ਪਿਆ ਹੈ, ਮੈਚ ਦੇ ਦੂਜੇ ਦੌਰ ’ਚ ਗਿਆਨਸ਼ੇਖਰਨ ਸਾਥੀਆਨ ਹਾਂਗਕਾਂਗ ਦੇ ਲਾਮ ਸਿਯੂ ਹਾਂਗ ਤੋਂ 7 ਗੇਮ ਦੇ ਕਰੀਬੀ ਮੁਕਾਬਲੇ ’ਚ ਹਾਰ ਗਏ। ਪਹਿਲੀ ਗੇਮ ’ਚ ਪਿੱਛੜਨ ਦੇ ਬਾਅਦ ਸਾਥੀਆਨ ਨੇ ਵਾਪਸੀ ਕੀਤੀ ਪਰ ਉਸ ਲੈਅ ਨੂੰ ਹਾਸਲ ਨਾ ਸਰ ਸਕੇ। ਵਿਰੋਧੀ ਖਿਡਾਰੀ ਨੇ ਉਨ੍ਹਾਂ ਨੂੰ 11-7, 7-11, 4-11, 5-11, 11-9, 12-10, 11-6 ਨਾਲ ਹਰਾਇਆ। ਆਪਣਾ ਪਹਿਲਾ ਓਲੰਪਿਕ ਖੇਡ ਰਹੇ ਸਾਥੀਆਨ ਦਾ ਇਸ ਤੋਂ ਪਹਿਲਾਂ ਲਾਮ ਦੇ ਖ਼ਿਲਾਫ਼ ਰਿਕਾਰਡ 2-0 ਦਾ ਸੀ।
Comment here