ਸਿਆਸਤਖਬਰਾਂਚਲੰਤ ਮਾਮਲੇ

ਗਿਆਨਪੀਠ ਪੁਰਸਕਾਰ ਜੇਤੂ ਰਹਿਮਾਨ ਰਾਹੀ ਚਲ ਵਸੇ

ਸ਼੍ਰੀਨਗਰ-ਇਥੋਂ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਸਿੱਧ ਕਵੀ ਅਤੇ ਗਿਆਨਪੀਠ ਪੁਰਸਕਾਰ ਨਾਲ ਸਨਮਾਨਤ ਕਸ਼ਮੀਰ ਦੇ ਪਹਿਲੇ ਰਚਨਾਕਾਰ, ਪ੍ਰੋਫੈਸਰ ਰਹਿਮਾਨ ਰਾਹੀ ਦਾ ਸੋਮਵਾਰ ਨੂੰ ਇੱਥੇ ਦਿਹਾਂਤ ਹੋ ਗਿਆ। ਉਹ 98 ਸਾਲ ਦੇ ਸਨ। ਇਕ ਅਧਿਕਾਰੀ ਨੇ ਕਿਹਾ,”ਰਾਹੀ ਨੇ ਸ਼ਹਿਰ ਦੇ ਨੌਸ਼ਹਿਰਾ ਇਲਾਕੇ ‘ਚ ਆਪਣੇ ਘਰ ਸੋਮਵਾਰ ਤੜਕੇ ਆਖ਼ਰੀ ਸਾਹ ਲਿਆ।’ ਰਾਹੀ ਦਾ ਜਨਮ 6 ਮਈ 1925 ਨੂੰ ਹੋਇਆ ਸੀ। ਉਨ੍ਹਾਂ ਨੇ ਕਈ ਕਵਿਤਾਵਾਂ ਲਿਖੀਆਂ ਅਤੇ ਕੁਝ ਮਸ਼ਹੂਰ ਕਵੀਆਂ ਦੀਆਂ ਰਚਨਾਵਾਂ ਦਾ ਕਸ਼ਮੀਰੀ ‘ਚ ਅਨੁਵਾਦ ਕੀਤਾ। ਰਾਹੀ ਨੇ ਬਾਬਾ ਫਰੀਦ ਦੀਆਂ ਰਚਨਾਵਾਂ ਦਾ ਕਸ਼ਮੀਰੀ ‘ਚ ਅਨੁਵਾਦ ਕੀਤਾ, ਜਦੋਂ ਕਿ ਰਾਹੀ ਦੀਆਂ ਸ਼ੁਰੂਆਤੀ ਰਚਨਾਵਾਂ ‘ਚ ਦੀਨਾ ਨਾਥ ਨਾਦਿਮ ਦਾ ਪ੍ਰਭਾਵ ਰਿਹਾ।
ਰਾਹੀ ਨੂੰ 1961 ‘ਚ ਉਨ੍ਹਾਂ ਦੇ ਕਵਿਤਾ ਸੰਗ੍ਰਹਿ ‘ਨਵਰੋਜ਼-ਏ-ਸਬਾ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ, ਉੱਥੇ ਹੀ ਦੇਸ਼ ਦੇ ਸਰਵਉੱਚ ਸਾਹਿਤ ਪੁਰਸਕਾਰ ‘ਗਿਆਨਪੀਠ ਪੁਰਸਕਾਰ’ ਨਾਲ 2007 ‘ਚ ਉਨ੍ਹਾਂ ਦੇ ਸੰਗ੍ਰਹਿ ‘ਸਿਆਹ ਰੂਦ ਜ਼ਰੀਨ ਮੰਜ਼’ (ਇਨ ਬਲੈਕ ਡ੍ਰਿਜ਼ਲ) ਲਈ ਸਨਮਾਨਤ ਕੀਤਾ ਗਿਆ। ਸਾਲ 2000 ‘ਚ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।

Comment here