ਇਸਲਾਮਾਬਾਦ-ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਇਕ ਪ੍ਰੈੱਸ ਕਾਨਫਰੰਸ ’ਚ ਗਾਰਲਿਕ ਨੂੰ ਅਦਰਕ ਦੱਸਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਯੂਜ਼ਰਸ ਪਾਕਿਸਤਾਨੀ ਸੂਚਨਾ ਮੰਤਰੀ ਦੇ ਗਿਆਨ ’ਤੇ ਸਵਾਲ ਚੁੱਕ ਰਹੇ ਹਨ ਅਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਇਸ ਵੀਡੀਓ ’ਚ ਫਵਾਦ ਚੌਧਰੀ ਦੇਸ਼ ’ਚ ਮਹਿੰਗਾਈ ਦੇ ਮੁੱਦੇ ’ਤੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਹਿੰਦੇ ਹਨ, ‘ਗਾਰਲਿਕ ਦਾ ਮਤਲਬ ਹੈ ਅਦਰਕ। ਅਦਰਕ ਦੀਆਂ ਕੀਮਤਾਂ ਵਿੱਚ ਵੀ ਕਮੀ ਆਈ ਹੈ। ਅਦਰਕ ਅਤੇ ਲਸਣ ਦੋਵੇਂ ਹੀ ਦੁਨੀਆ ਭਰ ਵਿੱਚ ਖਾਣਾ ਬਣਾਉਣ ਲਈ ਵਰਤੇ ਜਾਂਦੇ ਹਨ। ਯੂਜ਼ਰਸ ਨੇ ਕਿਹਾ ਕਿ ਪਾਕਿਸਤਾਨ ਦੇ ਸੂਚਨਾ ਮੰਤਰੀ ਤੋਂ ਅਜਿਹੀ ਗਲਤੀ ਦੀ ਉਮੀਦ ਨਹੀਂ ਸੀ। ਅਨੀਸ਼ ਗੋਖਲੇ ਲਿਖਦੇ ਹਨ ਕਿ ਕਿਸੇ ਨੇ ਫਵਾਦ ਚੌਧਰੀ ਨੂੰ ਗਾਗਲਿਕ ਦਾ ਮਤਲਬ ਲਸਣ ਦੱਸਿਆ, ਫਿਰ ਵੀ ਹੱਸਦਾ ਹੋਇਆ ਮੈਂ ਜ਼ਮੀਨ ’ਤੇ ਡਿੱਗ ਜਾਵਾਂਗਾ।
ਅਕਸਰ ਭਾਰਤ ਖ਼ਿਲਾਫ਼ ਬਿਆਨਬਾਜ਼ੀ ਕਰਦੇ ਹਨ ਫਵਾਦ
ਫਵਾਦ ਚੌਧਰੀ ਅਕਸਰ ਭਾਰਤ ਖ਼ਿਲਾਫ਼ ਬਿਆਨਬਾਜ਼ੀ ਕਰਨ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਚੌਧਰੀ ਨੇ ਦਾਅਵਾ ਕੀਤਾ ਸੀ ਕਿ ਸਾਨੂੰ ਭਾਰਤ ਤੋਂ ਕਿਸੇ ਹਮਲੇ ਦਾ ਖ਼ਤਰਾ ਨਹੀਂ ਹੈ। ਸਾਡੇ ਕੋਲ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਫ਼ੌਜ ਹੈ। ਸਾਡੇ ਕੋਲ ਐਟਮ ਬੰਬ ਹੈ। ਭਾਰਤ ਸਾਡਾ ਮੁਕਾਬਲਾ ਨਹੀਂ ਕਰ ਸਕਦਾ। ਸਾਨੂੰ ਯੂਰਪ ਤੋਂ ਕੋਈ ਖ਼ਤਰਾ ਨਹੀਂ ਹੈ। ਅੱਜ ਅਸੀਂ ਜਿਸ ਸਭ ਤੋਂ ਵੱਡੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਾਂ, ਉਹ ਸਾਡੇ ਅੰਦਰ ਹੈ, ਮਤਲਬ ਪਾਕਿਸਤਾਨ ਵਿਚ ਹੈ।
ਪਾਕਿਸਤਾਨ ਵਿੱਚ ਮੁਸਲਿਮ ਕੱਟੜਪੰਥੀਆਂ ਨੂੰ ਹੱਲਾਸ਼ੇਰੀ ਦੇਣ ਵਿੱਚ ਲੱਗੀ ਇਮਰਾਨ ਖਾਨ ਸਰਕਾਰ ਲਈ ਹੁਣ ਧਾਰਮਿਕ ਕੱਟੜਵਾਦ ਮੁਸੀਬਤ ਬਣ ਗਿਆ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਮੰਨਿਆ ਹੈ ਕਿ ਦੇਸ਼ ਨੂੰ ਸਭ ਤੋਂ ਵੱਡਾ ਖ਼ਤਰਾ ਭਾਰਤ ਅਤੇ ਅਮਰੀਕਾ ਤੋਂ ਨਹੀਂ, ਸਗੋਂ ਧਾਰਮਿਕ ਕੱਟੜਵਾਦ ਤੋਂ ਹੈ।
Comment here