ਅਪਰਾਧਖਬਰਾਂਮਨੋਰੰਜਨ

ਗਾਇਕ ਗੈਰੀ ਸੰਧੂ ਚੋਰਾਂ ਨੂੰ ਲੱਭਣ ਵਾਲੇ ਨੂੰ ਦੇਵੇਗਾ ਪੰਜ ਹਜ਼ਾਰ ਪੌਂਡ ਇਨਾਮ

ਲੰਡਨ-ਇੰਗਲੈਂਡ ਸਥਿਤ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ‘ਚ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਹ ਜਾਣਕਾਰੀ ਖ਼ੁਦ ਗਾਇਕ ਗੈਰੀ ਸੰਧੂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ। ਗੈਰੀ ਸੰਧੂ ਨੇ ਸੋਸ਼ਲ ਮੀਡੀਆ ‘ਤੇ ਚੋਰਾਂ ਨੂੰ ਰੱਜ ਕੇ ਗਾਲ੍ਹਾਂ ਕੱਢੀਆਂ ਤੇ ਲਾਹਣਤਾਂ ਪਾਈਆਂ। ਉਨ੍ਹਾਂ ਕਿਹਾ ਕਿ ਚੋਰਾਂ ਦਾ ਕੰਮ ਹੈ ਚੋਰੀ ਕਰਨੀ ਪਰ ਘੱਟੋ-ਘੱਟ ਚੱਪਲਾਂ ਤਾਂ ਬਾਹਰ ਲਾਹ ਕੇ ਆਇਆ ਕਰੋ, ਸਾਰੇ ਘਰ ‘ਚ ਗੰਦ ਪਾ ਦਿੱਤਾ। ਗੈਰੀ ਸੰਧੂ ਨੇ ਚੋਰਾਂ ਨੂੰ ਲੱਭਣ ਵਾਲੇ ਨੂੰ ਪੰਜ ਹਜ਼ਾਰ ਪੌਂਡ ਇਨਾਮ ਵਜੋਂ ਦੇਣ ਦੀ ਗੱਲ ਵੀ ਕਹੀ। ਗੈਰੀ ਨੇ ਕਿਹਾ ਕਿ ਚੋਰ ਉਸ ਦੀ ਮਾਂ ਦੀਆਂ ਕੁਝ ਨਿਸ਼ਾਨੀਆਂ ਲੈ ਗਏ ਜੋ ਉਨ੍ਹਾਂ ਲਈ ਬੇਹੱਦ ਕੀਮਤੀ ਸਨ। ਉਨ੍ਹਾਂ ਦੱਸਿਆ ਕਿ ਬੱਚੇ ਦਾ ਸਾਮਾਨ ਵੀ ਚੋਰੀ ਕਰ ਕੇ ਲੈ ਗਏ।

Comment here