ਲਾਏ ਕੁੱਟਮਾਰ ਤੇ ਪੈਸਾ ਹੜੱਪਣ ਦੇ ਦੋਸ਼
ਜਲੰਧਰ : ਉੱਘੀ ਸੂਫੀ ਗਾਇਕਾ ਜੋਤੀ ਨੂਰਾਂ ਨੇ ਆਪਣੇ ਪਤੀ ਖਿਲਾਫ ਅਦਾਲਤ ਵਿਚ ਤਲਾਕ ਦਾ ਕੇਸ ਕਰ ਦਿੱਤਾ ਹੈ ਅਤੇ ਉਸ ਤੋਂ ਜਾਨ ਨੂੰ ਖ਼ਤਰਾ ਦੱਸਿਆ ਹੈ, ਕਿਹਾ ਹੈ ਕਿ ਨਸ਼ੇ ਵਿਚ ਉਹ ਕਿਸੇ ਵੇਲੇ ਵੀ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਜੋਤੀ ਨੇ ਦੱਸਿਆ ਕਿ ਉਸ ਦਾ ਵਿਆਹ ਕੁਨਾਲ ਪਾਸੀ ਨਾਲ ਘਰ ਵਾਲਿਆਂ ਦੀ ਸਹਿਮਤੀ ਤੋਂ ਬਿਨਾਂ 2014 ਵਿਚ ਹੋਇਆ ਸੀ।ਵਿਆਹ ਤੋਂ ਕੁਝ ਸਮਾਂ ਬਾਅਦ ਹੀ ਕੁਨਾਲ ਉਸ ਨਾਲ ਨਸ਼ੇ ‘ਵਿਚ ਕੁੱਟਮਾਰ ਕਰਨ ਲੱਗਾ। ਜਦ ਉਹ ਆਪਣੀ ਭੈਣ ਸੁਲਤਾਨਾ ਨਾਲ ਪ੍ਰੋਗਰਾਮ ‘ਤੇ ਜਾਂਦੀ ਤਾਂ ਵਾਪਸੀ ‘ਤੇ ਜਿੰਨਾਂ ਵੀ ਪੈਸਾ ਹੁੰਦਾ ਕੁਨਾਲ ਆਪਣੇ ਕੋਲ ਰੱਖ ਲੈਂਦਾ। ਕਈ ਵਾਰ ਉਹ ਖ਼ੁਦ ਹੀ ਪ੍ਰੋਗਰਾਮਾਂ ਦੀ ਬੁਕਿੰਗ ਕਰਦਾ ਤੇ ਉਸ ਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਦਿੰਦਾ ਸੀ। ਇਸ ਤੋਂ ਬਾਅਦ ਕੁਨਾਲ ਕੋਲੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ ਤੇ ਅਦਾਲਤ ‘ਵਿਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਜਿਸ ਦੀ ਸੁਣਵਾਈ 11 ਅਕਤੂਬਰ 2022 ਨੂੰ ਹੋਣੀ ਹੈ। ਇਸ ਤੋਂ ਇਲਾਵਾ ਉਸ ਨੇ ਆਪਣੀ ਸੁਰੱਖਿਆ ਲਈ ਐੱਸਐੱਸਪੀ ਦਿਹਾਤੀ ਨੂੰ ਵੀ ਸ਼ਿਕਾਇਤ ਦਿੱਤੀ ਹੈ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਤੀ ਕੋਲੋਂ ਇਸ ਵੇਲੇ ਵੱਖ ਰਹਿ ਰਹੀ ਹੈ ਤੇ ਜੇਕਰ ਕੋਈ ਉਸ ਦੇ ਪਤੀ ਕੋਲੋਂ ਪ੍ਰੋਗਰਾਮ ਬੁੱਕ ਕਰਵਾਉਂਦਾ ਹੈ ਤਾਂ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਦੂਜੇ ਪਾਸੇ ਕੁਨਾਲ ਨੇ ਸਾਰੇ ਦੋਸ਼ ਨਕਾਰੇ ਹਨ ਅਤੇ ਉਲਟਾ ਜੋਤੀ ਉੱਤੇ ਉਸ ਨਾਲ ਬੁਰਾ ਵਿਹਾਰ ਕਰਨ ਦੇ ਦੋਸ਼ ਲਾਏ ਹਨ।
Comment here