ਅਪਰਾਧਸਿਆਸਤਖਬਰਾਂ

ਗਵਾਦਰ ’ਚ ਚੀਨੀ ਨਾਗਰਿਕਾਂ ਦੀ ਜਾਨ ਨੂੰ ਖਤਰਾ

ਇਸਲਾਮਾਬਾਦ-ਪਾਕਿ ’ਚ ਚੀਨ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਚਿੰਤਤ ਹੈ। ਪਾਕਿਸਤਾਨ ਵਿਚ ਕਾਰਜਸ਼ੀਲ ਚੀਨੀ ਮੁਲਾਜ਼ਮਾਂ ਦੀ ਮੁਸੀਬਤ ਵਧਦੀ ਜਾ ਰਹੀ ਹੈ। ਖਾਸ ਕਰ ਕੇ ਗਵਾਦਰ ਇਲਾਕੇ ਵਿਚ ਉਨ੍ਹਾਂ ਦੀ ਸੁਰੱਖਿਆ ਲਈ ਖਤਰਾ ਵਧ ਰਿਹਾ ਹੈ। ਚੀਨ ਆਪਣੀ ਬੈਲਟ ਐਂਡ ਰੋਡ ਇਨਿਸ਼ੀਏਟਿਵ (ਬੀ. ਆਰ. ਆਈ.) ਦੇ ਤਹਿਤ ਬਲੋਚਿਸਤਾਨ ਸੂਬੇ ਦੇ ਗਵਾਦਰ ਵਿਚ ਕਈ ਵੱਡੇ ਪ੍ਰਾਜੈਕਟਾਂ ਦੀ ਉਸਾਰੀ ਵਿਚ ਜੁਟਿਆ ਹੋਇਆ ਹੈ। ਇਸ ਸਿਲਸਿਲੇ ਵਿਚ ਉਥੇ ਵੱਡੀ ਗਿਣਤੀ ਵਿਚ ਚੀਨੀ ਮੁਲਾਜ਼ਮ ਤਾਇਨਾਤ ਹਨ।
ਗਵਾਦਰ ਪ੍ਰਾਜੈਕਟ ਦੇ ਵਿਰੋਧੀ ਇਕ ਨੇਤਾ ਨੇ ਹੁਣ ਅਲਟੀਮੇਟਮ ਜਾਰੀ ਕੀਤਾ ਹੈ। ਇਸਦੀ ਅਗਵਾਈ ‘ਹੱਕ ਦੋ ਤਹਿਰੀਕ’ ਨਾਂ ਦਾ ਸੰਗਠਨ ਕਰ ਰਿਹਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੀਨੀ ਨਾਗਰਿਕ ਜਲਦੀ ਤੋਂ ਜਲਦੀ ਗਵਾਦਰ ਇਲਾਕੇ ਤੋਂ ਚਲੇ ਜਾਣ। ਗਵਾਦਰ ਵਿਚ 50 ਦਿਨ ਤੋਂ ਵੀ ਜ਼ਿਆਦਾ ਸਮੇਂ ਤੋਂ ਇਕ ਧਰਨਾ ਚਲ ਰਿਹਾ ਹੈ।

Comment here