ਖਬਰਾਂਮਨੋਰੰਜਨ

‘ਗਲੀ ਬੁਆਏ’ ਫੇਮ ਰੈਪਰ ਧਰਮੇਸ਼ ਦੀ ਮੌਤ

ਰੈਪ ਦੀ ਦੁਨੀਆ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਫ਼ਿਲਮ ‘ਗਲੀ ਬੁਆਏ’ ਫੇਮ ਰੈਪਰ ਧਰਮੇਸ਼ ਪਰਮਾਰ ਉਰਫ਼ ਐਮਸੀ ਤੋੜ ਫੋੜ ਦਾ ਦੇਹਾਂਤ ਹੋ ਗਿਆ ਹੈ। ਧਰਮੇਸ਼ ਪਰਮਾਰ ਦੀ ਮੌਤ ਦੀ ਸੂਚਨਾ ਉਹਨਾਂ ਦੇ ਬੈਂਡ ‘ਸਵਦੇਸ਼ੀ ਮੂਵਮੈਂਟ’ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਧਰਮੇਸ਼ ਦੀ ਮੌਤ ਕਿਸ ਕਾਰਨ ਹੋਈ, ਇਹ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਖਬਰ ਸਾਹਮਣੇ ਆਉਂਦੇ ਹੀ ‘ਗਲੀ ਬੁਆਏ’ ਦੇ ਲੀਡ ਐਕਟਰ ਰਣਵੀਰ ਸਿੰਘ ਨੇ ਧਰਮੇਸ਼ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ। ਰਣਵੀਰ ਨੇ ਆਪਣੀ ਇੰਸਟਾ ਸਟੋਰੀ ‘ਤੇ ਧਰਮੇਸ਼ ਦੀ ਤਸਵੀਰ ‘ਤੇ ਟੁੱਟੇ ਦਿਲ ਦਾ ਇਮੋਜੀ ਲਗਾਇਆ। ਰਣਵੀਰ ਤੋਂ ਇਲਾਵਾ ਨਿਰਦੇਸ਼ਕ ਜ਼ੋਇਆ ਅਖਤਰ ਅਤੇ ਕੋ-ਸਟਾਰ ਸਿਧਾਂਤ ਚਤੁਰਵੇਦੀ ਨੇ ਵੀ ਸੋਸ਼ਲ ਮੀਡੀਆ ‘ਤੇ ਦੁੱਖ ਪ੍ਰਗਟ ਕੀਤਾ ਹੈ। ਰਿਪੋਰਟਾਂ ਮੁਤਾਬਕ ਐਮਸੀ ਤੋੜ ਫੋੜ ਦੀ ਮੌਤ ਕਾਰ ਹਾਦਸੇ ਵਿਚ ਹੋਈ ਹੈ। ਧਰਮੇਸ਼ ਅਜੇ 24 ਸਾਲ ਦੇ ਸਨ। ਇੰਨੀ ਛੋਟੀ ਉਮਰ ‘ਚ ਉਹਨਾਂ ਦੇ ਅਚਾਨਕ ਦੇਹਾਂਤ ਦੀ ਖਬਰ ਨਾਲ ਉਹਨਾਂ ਦੇ ਪ੍ਰਸ਼ੰਸਕ ਸਦਮੇ ‘ਚ ਹਨ। ਧਰਮੇਸ਼ ਇਕ ਪ੍ਰਸਿੱਧ ਸਟ੍ਰੀਟ ਰੈਪਰ ਸੀ ਜੋ ਆਪਣੇ ਗੁਜਰਾਤੀ ਗੀਤਾਂ ਲਈ ਜਾਣਿਆ ਜਾਂਦਾ ਸੀ। ਉਹਨਾਂ ਨੇ ਰਣਵੀਰ ਸਿੰਘ, ਸਿਧਾਂਤ ਚਤੁਰਵੇਦੀ ਅਤੇ ਆਲੀਆ ਭੱਟ ਸਟਾਰਰ ‘ਗਲੀ ਬੁਆਏ’ ਵਿਚ ਆਪਣੇ ਸਾਉਂਡਟਰੈਕ ਇੰਡੀਆ 91 ਨਾਲ ਬਾਲੀਵੁੱਡ ਵਿਚ ਸ਼ੁਰੂਆਤ ਕੀਤੀ ਸੀ। ਧਰਮੇਸ਼ ਦੇ ਬੈਂਡ ਸਵਦੇਸ਼ੀ ਮੂਵਮੈਂਟ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

Comment here