ਸਿਆਸਤਖਬਰਾਂਦੁਨੀਆ

ਗਰੀਬ ਦੇਸ਼ਾਂ ਦੇ 10 ਵਿਦਿਆਰਥੀਆਂ ਨੂੰ ਮਿਲੇਗੀ ਸਕਾਲਰਸ਼ਿਪ-ਤਰਨਜੀਤ ਸੰਧੂ

ਨਵੀਂ ਦਿੱਲੀ-ਸੰਯੁਕਤ ਰਾਜ ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਕਵਾਡ ਵਿਚ ਪਹਿਲੀ ਵਾਰ ਸਿੱਖਿਆ ਦਾ ਵਿਸ਼ਾ ਸਾਹਮਣੇ ਆਇਆ ਹੈ। ਕਵਾਡ ਫੈਲੋਸ਼ਿਪ ਇਕ ਪ੍ਰੋਗਰਾਮ ਹੈ ਜੋ ਗਰੀਬ ਦੇਸ਼ਾਂ ਦੇ 10 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਮਾਧਿਅਮ ਨਾਲ ਇਕ-ਦੂਸਰੇ ਦੇ ਦੇਸ਼ਾਂ ਵਿਚ ਅਧਿਐਨ ਕਰਨ ਵਿਚ ਸਮਰੱਥ ਕਰੇਗਾ। ਸੰਧੂ ਨੇ ਕਿਹਾ ਕਿ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਸਤੰਬਰ ਨੂੰ ਕਵਾਡ ਲੀਡਰਸ ਸਮਿਤ ਵਿਚ ਤਬਦੀਲੀ, ਤਕਨਾਲੌਜੀਆਂ ਦੇ ਟਰਾਂਸਫਰ ਅਤੇ ਸਵੱਛ ਹਰਿਤ ਤਕਨੀਕ ਦੀ ਸਹੂਲਤ ਦੇ ਮਹੱਤਵ ’ਤੇ ਚਰਚਾ ਕੀਤੀ ਹੈ।
ਚਰਚਾ ਵਿਚ ਸ਼ਾਮਲ ਕੀਤੇ ਗਏ ਨਵੇਂ ਵਿਸ਼ੇ
ਮੀਡੀਆ ਵਿਚ ਇਕ ਇੰਟਰਵਿਊ ਵਿਚ ਸੰਧੂ ਨੇ ਕਿਹਾ ਕਿ ਕਵਾਡ ਦੇ ਤਹਿਤ ਆਉਣ ਵਾਲੇ ਦੇਸ਼ਾਂ ਅਮਰੀਕਾ, ਜਾਪਾਨ, ਭਾਰਤ ਅਤੇ ਆਸਟ੍ਰੇਲੀਆ ਨੇ ਆਯੋਜਿਤ ਪਹਿਲਾਂ ਇਨ-ਪਰਸਨ ਸਮਿਟ ਵਿਚ ਪੁਲਾੜ ਸਾਈਬਰ ਸੁਰੱਖਿਆ ਅਤੇ ਸਿੱਖਿਆ ਦੇ ਉੱਚ ਮਾਪਦੰਡਾਂ ਵਾਲੇ ਖੇਤਰਾਂ ਨੂੰ ਚਰਚਾ ਵਿਚ ਸ਼ਾਮਲ ਕਰ ਕੇ ਇਕ ਦਾਇਰੇ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਸੰਧੂ ਨੇ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਵਰਚੁਅਲ ਸਮਿਟ ਵਿਚ ਰਣਨੀਤਕ ਗੱਲਬਾਤ ਦੇ ਤਿੰਨ ਸਪਸ਼ਟ ਖੇਤਰਾਂ ਦੀ ਪਛਾਣ ਕੀਤੀ ਗਈ ਸੀ, ਜੋ ਕਿ ਕੋਵਿਡ-19 ਵੈਕਸੀਨ, ਜਲਵਾਯੂ ਤਬਦੀਲੀ ਅਤੇ ਮਹੱਤਵਪੂਰਨ ਤਕਨਾਲੋਜੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸ਼ਿਖਰ ਸੰਮੇਲਨ ਵਿਚ ਉਨ੍ਹਾਂ ਨੇ ਇਨ੍ਹਾਂ ਦੀ ਸਮੀਖਿਆ ਕੀਤੀ, ਇਨ੍ਹਾਂ ਤਿੰਨ ਤਰਜੀਹਾਂ ਦਾ ਜਾਇਜ਼ਾ ਲਿਆ ਅਤੇ ਨੇਤਾਵਾਂ ਨੇ ਪੂਰਨ ਸਹਿਯੋਗ ਦੇ ਨਵੇਂ ਖੇਤਰਾਂ ਨੂੰ ਸ਼ਾਮਲ ਕਰਨ ਦੇ ਦਾਇਰੇ ਦਾ ਵਿਸਤਾਰ ਕੀਤਾ। ਨਵੇਂ ਖੇਤਰਾਂ ਵਿਚ ਪੁਲਾੜ, ਸਾਈਬਰ ਸੁਰੱਖਿਆ, ਉੱਚ ਮਾਪਦੰਡ ਸੰਚਰਨਾ ਅਤੇ ਸਿੱਖਿਆ ਸ਼ਾਮਲ ਹਨ।
ਸਾਈਬਰ ਸੁਰੱਖਿਆ ਦੇ ਮਹੱਤਵ ’ਤੇ ਦਿੱਤਾ ਜ਼ੋਰ
ਸੰਧੂ ਨੇ ਦੱਸਿਆ ਕਿ ਪੁਲਾੜ ਵਿਚ ਸਾਂਝੇਦਾਰੀ ਉਪਗ੍ਰਹਿ ਡਾਟਾ ਦਾ ਆਦਾਨ-ਪ੍ਰਦਾਨ ਕਰੇਗੀ, ਨਿਗਰਾਨੀ ’ਤੇ ਧਿਆਨ ਕੇਂਦਰਿਤ ਕਰੇਗੀ, ਜਲਵਾਯੂ ਤਬਦੀਲੀ ਨੂੰ ਅਪਨਾਏਗੀ, ਬਿਪਦਾ ਦੀ ਤਿਆਰੀ, ਮਹਾਸਾਗਰ ਅਤੇ ਸਮੁੰਦਰੀ ਸੋਮਿਆਂ ਦੀ ਵਰਤੋਂ ਅੇਤ ਚੁਣੌਤੀਆਂ ਦਾ ਜਵਾਬ ਦੇਵੇਗੀ। ਸਾਈਬਰ ਸੁਰੱਖਿਆ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਕ ਫੈਸਲਾ ਲਿਆ ਗਿਆ ਸੀ ਕਿ ਸਰਕਾਰ ਅਤੇ ਉਯਦੋਗ ਉਨ੍ਹਾਂ ਖੇਤਰਾਂ ਵਿਚ ਸੁਧਾਰ ਲਈ ਮਿਲਕੇ ਕੰਮ ਕਰਨਗੇ ਜਿਨ੍ਹਾਂ ਵਿਚ ਸਾਈਬਰ ਮਾਪਦੰਡਾਂ, ਸੁਰੱਖਿਅਤ ਸਾਫਟਵੇਅਰ, ਸਾਰੇ ਦੇਸ਼ਾਂ ਵਿਚ ਕਾਰਜਬਲ, ਪ੍ਰਤਿਭਾ ਦਾ ਨਿਰਮਾਣ ਅਤੇ ਵਿਸ਼ਵਾਸ ਯੋਗ ਡਿਜੀਟਲ ਬੁਨੀਆਦੀ ਢਾਂਚੇ ਨੂੰ ਬੜ੍ਹਾਵਾ ਦੇਣਾ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਬੁਨੀਆਦੀ ਢਾਂਚੇ ਵਿਚ ਹੀ ਨਵੀਂ ਸਾਂਝੇਦਾਰੀਆਂ ਖੇਤਰ ਦੀ ਬੁਨੀਆਦੀ ਢਾਂਚੇ ਦੀਆਂ ਲੋੜਾਂ ਦੀ ਮੈਪਿੰਗ ਨੂੰ ਦੇਖ ਰਹੀਆਂ ਹਨ, ਫਿਰ ਤਕਨੀਕੀ ਸਹਾਇਤਾ ਨਾਲ ਲੋੜਾਂ ਦਾ ਤਾਲਮੇਲ ਕਰ ਰਹੀਆਂ ਹਨ। ਖੇਤਰੀ ਭਾਗੀਦਾਰਾਂ ਨੂੰ ਸਸ਼ਕਤ ਬਣਾ ਰਹੀਆਂ ਹਨ ਅਤੇ ਬੁਨੀਆਦੀ ਢਾਂਚੇ ਦੇ ਵਿਕਾਸ ਨੂੰ ਬੜ੍ਹਾਵਾ ਦੇ ਰਹੀਆਂ ਹਨ।

Comment here