ਅਨੰਤਨਾਗ-ਲੰਬਾ ਸਮਾਂ ਜੇਹਾਦੀਆਂ ਦੀ ਹਿੰਸਾ ਝੱਲਣ ਵਾਲੇ ਜੰਮੂ-ਕਸ਼ਮੀਰ ਵਿੱਚ ਹਾਲਾਤ ਕੁਝ ਸਾਜ਼ਗਾਰ ਹੋਏ ਤਾਂ ਮਸੂਮ ਬੱਚਿਆਂ ਦੇ ਚਿਹਰੇ ਵੀ ਖਿਲਦੇ ਦਿਸ ਰਹੇ ਹਨ। ਕਰੋਨਾ ਕਾਲ ਮਗਰੋੰ ਪਾਬੰਦੀਆਂ ਚ ਕੁਝ ਢਿੱਲ ਮਿਲਣ ਨਾਲ ਬੱਚਿਆਂ ਦੀ ਖੁਸ਼ੀ ਚ ਹੋਰ ਵਾਧਾ ਹੋਇਆ ਹੈ।ਇੱਥੇ ਸਿੱਖਿਆ ਮਹਿਕਮੇ ਨੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਦੀ ਕੋਸ਼ਿਸ਼ ’ਚ ਅਨੰਤਨਾਗ ਜ਼ਿਲ੍ਹੇ ਦੇ ਬਿਮਾਰ ਨਰਸਰ ਪਿੰਡਾਂ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਓਪਰ-ਏਅਰ ਕਮਿਊਨਿਟੀ ਜਮਾਤਾਂ ਸ਼ੁਰੂ ਕੀਤੀਆਂ ਹਨ। ਸਿੱਖਿਆ ਮਹਿਕਮੇ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ਤੱਕ ਪਹੁੰਚਣਾ ਹੈ, ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹਨ। ਕੋਵਿਡ-19 ਕਾਰਨ ਸਿੱਖਿਅਕ ਅਦਾਰੇ ਬੰਦ ਹਨ।, ਆਨ ਲਾਈਨ ਪੜਾਈ ਹੋ ਰਹੀ ਹੈ, ਤੇ ਵਿਭਾਗ ਨੇ ਦੂਰ-ਦੁਰਾਡੇ ਦੇ ਖੇਤਰਾਂ ਦੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਤੱਕ ਪਹੁੰਚਣ ਲਈ ਕਮਿਊਨਿਟੀ ਜਮਾਤਾਂ ਸ਼ੁਰੂ ਕੀਤੀਆਂ ਹਨ। ਅਨੰਤਨਾਗ ਦੇ ਡਿਪਟੀ ਕਮਿਸ਼ਨਰ ਡਾ. ਪਿਊਸ਼ ਸਿੰਗਲਾ ਨੇ ਕਿਹਾ ਕਿ ਆਲੇ-ਦੁਆਲੇ ਰਹਿਣ ਵਾਲੇ ਅਧਿਆਪਕਾਂ ਨੂੰ ਇਸ ਪ੍ਰਕਿਰਿਆ ’ਚ ਲਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੇ ਇਸ ਕਦਮ ਦੀ ਬਹੁਤ ਸ਼ਲਾਘਾ ਕੀਤੀ ਹੈ, ਕਿਉਂਕਿ ਉਹ ਕੋਵਿਡ-19 ਕਾਰਨ ਪੜ੍ਹਾਈ ਜਾਰੀ ਰੱਖਣ ’ਚ ਅਸਮਰੱਥ ਸਨ। ਇਕ ਵਿਦਿਆਰਥੀ ਨੇ ਕਿਹਾ ਕਿ ਸਾਡੇ ਕੋਲ ਸਮਾਰਟਫੋਨ ਨਹੀਂ ਹਨ, ਜਿਸ ਕਾਰਨ ਅਸੀਂ ਆਨਲਾਈਨ ਜਮਾਤਾਂ ’ਚ ਸ਼ਾਮਲ ਨਹੀਂ ਹੋ ਪਾ ਰਹੇ ਸੀ। ਹੁਣ ਅਸੀਂ ਖੁਸ਼ ਹਾਂ ਕਿਉਂਕਿ ਅਧਿਆਪਕ ਸਾਡੇ ਤੱਕ ਪਹੁੰਚ ਕੇ ਪੜਾਈ ਚ ਮਦਦ ਕਰ ਰਹੇ ਹਨ।
Comment here