ਅਪਰਾਧਸਿਆਸਤਖਬਰਾਂ

ਗਰੀਬਾਂ ’ਚ ਵੰਡਿਆ ਜਾਵੇਗਾ ਅਪਰਾਧੀਆਂ ਦਾ ਪੈਸਾ!!

ਮੱਧ ਪ੍ਰਦੇਸ਼ ਸਰਕਾਰ ਲਿਆ ਰਹੀ ਨਵਾਂ ਕਾਨੂੰਨ

ਭੋਪਾਲ-ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਬੀਤੇ ਦਿਨੀਂ ਕਿਹਾ ਕਿ ਸੂਬਾ ਸਰਕਾਰ ਸੰਗਠਿਤ ਦੋਸ਼ ’ਤੇ ਲਗਾਮ ਲਈ ਛੇਤੀ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉੱਤਰ ਪ੍ਰਦੇਸ਼ ਦੇ ਗੈਂਗਸਟਰ ਐਕਟ ਤੋਂ ਵੀ ਜ਼ਿਆਦਾ ਸਖ਼ਤ ਹੋ ਸਕਦਾ ਹੈ। ਇਸ ਕਾਨੂੰਨ ਵਿੱਚ ਅਪਰਾਧੀਆਂ ਦਾ ਪੈਸਾ ਅਤੇ ਜਾਇਦਾਦ ਗਰੀਬਾਂ ਵਿੱਚ ਵੰਡਣ ਦਾ ਪ੍ਰਬੰਧ ਕੀਤਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਵਿੱਚ ਨਰੋਤਮ ਮਿਸ਼ਰਾ ਨੇ ਕਿਹਾ ਕਿ ਗ੍ਰਹਿ ਅਤੇ ਕਾਨੂੰਨ ਵਿਭਾਗ ਬਿੱਲ ਦਾ ਡਰਾਫਟ ਤਿਆਰ ਕਰਨ ਲਈ ਨਾਲ ਕੰਮ ਕਰ ਰਹੇ ਹਨ, ਜੋ ਸੰਗਠਿਤ ਦੋਸ਼ ਨੂੰ ਟਾਰਗੇਟ ਕਰੇਗਾ। ਉਨ੍ਹਾਂ ਕਿਹਾ, ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ, ਜ਼ਮੀਨ ਮਾਫੀਆ ਅਤੇ ਹੋਰ ਸਮਾਜ ਵਿਰੋਧੀ ਅਨਸਰ ਇਸ ਬਿੱਲ ਤੋਂ ਬਾਅਦ ਸੂਬੇ ਵਿੱਚ ਖ਼ਤਮ ਹੋ ਜਾਣਗੇ।

Comment here