ਅਪਰਾਧਸਿਆਸਤਖਬਰਾਂ

ਗਰਭਵਤੀ ਔਰਤ ਦਾ ਸ਼ੋਸ਼ਣ ਦੇ ਦੋਸ਼ਾਂ ਹੇਠ ਐਸ.ਪੀ. ‘ਤੇ ਮਾਮਲਾ ਦਰਜ

ਗੁਰਦਾਸਪੁਰ-ਥਾਣਾ ਸਿਟੀ ਗੁਰਦਾਸਪੁਰ ਪੁਲਿਸ ਵਲੋਂ ਐਸ.ਪੀ. ਹੈਡ ਕੁਆਰਟਰ ਗੁਰਮੀਤ ਸਿੰਘ ਖਿਲਾਫ਼ ਗਰਭਵਤੀ ਔਰਤ ਨਂਢਨ ਝਾਂਸਾ ਦੇ ਕੇ ਅਤੇ ਡਰਾ ਧਮਕਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ । ਦੱਸਣਯੋਗ ਹੈ ਕਿ ਉਕਤ ਔਰਤ ਵਲੋਂ ਆਪਣੇ ਪਤੀ ਖਿਲਾਫ਼ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਸਬੰਧੀ ਐਸ.ਐਸ.ਪੀ. ਗੁਰਦਾਸਪੁਰ ਨੂੰ ਦਰਖਾਸਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਐਸ.ਪੀ. ਹੈਡ ਕੁਆਟਰ ਵਲੋਂ ਉਕਤ ਔਰਤ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਤੇ ਬੁਲਾਇਆ ਗਿਆ । ਮੁਕੱਦਮੇ ਅਨੁਸਾਰ ਐਸ.ਪੀ. ਹੈਡ ਕੁਆਟਰ ਵਲੋਂ ਔਰਤ ਨੂੰ ਇਹ ਝਾਂਸਾ ਦਿੱਤਾ ਗਿਆ ਕਿ ਉਹ ਉਸ ਦੇ ਪਤੀ ਖਿਲਾਫ਼ ਮੁਕੱਦਮਾ ਦਰਜ ਕਰਵਾਉਣਗੇ ਅਤੇ ਗਰਭਵਤੀ ਔਰਤ ਨਾਲ ਸਰੀਰਕ ਸਬੰਧ ਬਣਾਏ ਗਏ । ਜ਼ਿਕਰਯੋਗ ਹੈ ਕਿ ਮੁਕੱਦਮੇ ਅਨੁਸਾਰ ਪੀੜਤਾ ਦੀ ਸ਼ਿਕਾਇਤ ਦਾ ਐਸ.ਪੀ. ਹੈਡ ਕੁਆਟਰ ਦਾ ਕੋਈ ਵਾਸਤਾ ਨਹੀਂ ਸੀ ।ਉਕਤ ਔਰਤ ਨਾਲ ਸੋਸ਼ਲ ਮੀਡੀਆ ‘ਤੇ ਅਸ਼ਲੀਲ ਚੈਟਿੰਗ ਵੀ ਕੀਤੀ ਗਈ ।ਪੁਲਿਸ ਵਲੋਂ ਐਸ.ਪੀ. ਹੈਡ ਕੁਆਟਰ ਖਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ 376 (2) (ਐਚ.), 376 (2) (ਕੇ) ਅਤੇ 506 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਜਾਣਕਾਰੀ ਅਨੁਸਾਰ ਐਸ.ਪੀ. ਹੈਡ ਕੁਆਟਰ ਗੁਰਮੀਤ ਸਿੰਘ ਨੂੰ ਜ਼ਿਲ੍ਹਾ ਗੁਰਦਾਸਪੁਰ ਤੋਂ ਬਾਹਰ ਦੀ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ । ਪਰ ਪੁਲਿਸ ਨੇ ਅਧਕਾਰਿਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ।

Comment here