ਜਲੰਧਰ – ਇੱਥੇ ਦੇਸ਼ ਭਗਤ ਯਾਦਗਾਰ ਹਾਲ ‘ਚ ਗਦਰੀ ਬਾਬਿਆਂ ਦੇ ਮੇਲੇ ਦੀ ਤਿਆਰੀ ਸੰਬੰਧੀ ਮੀਟਿੰਗ ਹੋਈ | ਮੀਟਿੰਗ ਦਾ ਆਗਾਜ਼ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵੱਲੋਂ ਮੇਲੇ ਸੰਬੰਧੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕਰਨ ਨਾਲ ਹੋਇਆ | ਦੇਸ਼, ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਭਰ ਦੇ ਨਾਟਕਕਾਰਾਂ ਅਤੇ ਗੀਤਕਾਰਾਂ ਨੂੰ ਭੇਜੇ ਬੁਲਾਵੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ, ਨਵਾਂ ਸ਼ਹਿਰ, ਅੰਮਿ੍ਤਸਰ ਆਦਿ ਜ਼ਿਲਿ੍ਹਆਂ ਤੋਂ ਵੱਖ-ਵੱਖ ਸੰਸਥਾਵਾਂ ਵਿੱਚ ਸਰਗਰਮੀ ਨਾਲ ਕੰਮ ਕਰਦੇ ਗਦਰੀ ਬਾਬਿਆਂ ਦੇ ਵਾਰਸਾਂ ਨੇ ਮੇਲੇ ਨੂੰ ਹਰ ਪੱਖੋਂ ਸਫਲ ਕਰਨ ਲਈ ਅਮੁੱਲੇ ਸੁਝਾਅ ਦਿੱਤੇ | 30, 31 ਅਕਤੂਬਰ ਅਤੇ ਪਹਿਲੀ ਨਵੰਬਰ ਨੂੰ ਲੱਗਣ ਵਾਲੇ ਤਿੰਨ ਰੋਜ਼ਾ ਗਦਰੀ ਬਾਬਿਆਂ ਦੇ ਮੇਲੇ ਨੂੰ ਨਵੇਂ ਮੁਕਾਮ ‘ਤੇ ਪਹੁੰਚਾਉਣ ਲਈ ਸਭਨਾਂ ਹਾਜ਼ਰ ਮੈਂਬਰਾਂ ਨੇ ਅੱਜ ਤੋਂ ਹੀ ਜ਼ੋਰਦਾਰ ਮੁਹਿੰਮ ਵਿੱਢਣ ਦਾ ਵਿਸ਼ਵਾਸ ਦਿਵਾਇਆ | ਮੀਟਿੰਗ ‘ਚ ਮੇਲਾ ਤਿਆਰੀ ਕਮੇਟੀ, ਕੁਇੱਜ਼, ਭਾਸ਼ਣ, ਗਾਇਨ, ਪੇਂਟਿੰਗ, ਕਵੀ ਦਰਬਾਰ, ਪ੍ਰੈੱਸ, ਲੰਗਰ, ਵਲੰਟੀਅਰ, ਮੈਡੀਕਲ, ਸੋਵੀਨਰ, ਵਿਚਾਰ-ਚਰਚਾ ਆਦਿ ਕਮੇਟੀਆਂ ਦਾ ਗਠਨ ਕੀਤਾ ਗਿਆ ਤਾਂ ਜੋ ਮੇਲੇ ਨੂੰ ਸਫਲਤਾਪੂਰਵਕ ਨੇਪਰੇ ਚਾੜਿ੍ਹਆ ਜਾ ਸਕੇ | ਮੀਟਿੰਗ ‘ਚ ਹਾਜ਼ਰ ਮੈਂਬਰਾਂ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਲੋਕਾਂ ਨੂੰ ਮੇਲੇ ਵਿੱਚ ਲੈ ਕੇ ਆਉਣ ਤੋਂ ਇਲਾਵਾ, ਆਰਥਕ, ਵਲੰਟੀਅਰ ਅਤੇ ਲੰਗਰ ਵਿੱਚ ਵੀ ਯੋਗਦਾਨ ਪਾਉਣ ਲਈ ਹਰ ਸੰਭਵ ਯਤਨ ਕਰਨ ਦੀਆਂ ਜ਼ਿੰਮੇਵਾਰੀਆਂ ਚੁੱਕਣ ਦੇ ਉਤਸ਼ਾਹਜਨਕ ਵਿਚਾਰ ਸਾਂਝੇ ਕੀਤੇ | ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਸੈਲੇਸ, ਡਾ. ਮੰਗਤ ਰਾਏ, ਪ੍ਰੋ. ਹਰਜੀਤ ਸਿੰਘ, ਪ੍ਰੋ. ਸੁਰਜੀਤ ਜੱਜ, ਪ੍ਰੋ. ਗੋਪਾਲ ਸਿੰਘ ਬੁੱਟਰ, ਚਾਨਣ ਰਾਮ, ਜੋਗਿੰਦਰ ਕੁੱਲੇਵਾਲ, ਵਿਜੈ ਬੰਬੇਲੀ, ਜਰਨੈਲ ਅੱਚਰਵਾਲ, ਚਮਕੌਰ ਅੱਚਰਵਾਲ, ਚਰੰਜੀ ਲਾਲ ਕੰਗਣੀਵਾਲ, ਸੀਤਲ ਸਿੰਘ ਸੰਘਾ ਮੀਤ ਪ੍ਰਧਾਨ, ਰਣਜੀਤ ਸਿੰਘ ਔਲਖ ਵਿੱਤ ਸਕੱਤਰ, ਸੁਰਿੰਦਰ ਕੁਮਾਰੀ ਕੋਛੜ, ਹਰਮੇਸ਼ ਮਾਲੜੀ, ਪਿ੍ਥੀਪਾਲ ਮਾੜੀਮੇਘਾ, ਬਲਬੀਰ ਕੌਰ ਬੰਡਾਲਾ, ਰਮੇਸ਼ ਚੋਹਕਾ, ਪੁਸ਼ਕਰ ਰਾਜ, ਸਾਹਿਲ ਸਮੇਤ ਤਿੰਨ ਦਰਜਨ ਬੁੱਧੀਜੀਵੀਆਂ, ਲੇਖਕਾਂ, ਤਰਕਸ਼ੀਲ, ਜਮਹੂਰੀ ਅਤੇ ਲੋਕ-ਪੱਖੀ ਸੰਸਥਾਵਾਂ ਨਾਲ ਜੁੜੇ ਲੋਕਾਂ ਨੇ ਕਿਸੇ ਨਾ ਕਿਸੇ ਰੂਪ ਵਿਚ ਵਿਚਾਰ-ਚਰਚਾ ਨੂੰ ਭਰਵਾਂ ਬਣਾਉਣ ਅਤੇ ਮੇਲੇ ਨੂੰ ਚਾਰ ਚੰਨ ਲਾਉਣ ਲਈ ਨਿੱਗਰ ਉੱਦਮ ਜੁਟਾਉਣ ਦਾ ਭਰੋਸਾ ਦਿੱਤਾ |
ਮੀਟਿੰਗ ਦੇ ਸਿਖਰ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਮੇਲੇ ਨੂੰ ਭਰਵਾਂ ਹੁੰਗਾਰਾ ਭਰਨ ‘ਤੇ ਮੁਬਾਰਕਬਾਦ ਦਿੱਤੀ |
Comment here