ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਖੱਡ ’ਚ ਕਾਰਨ ਡਿੱਗਣ ਕਾਰਨ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਜੰਮੂ-ਇੱਥੇ ਇਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਹੈ। ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ’ਤੇ ਇਕ ਕਾਰ ਸੜਕ ਤੋਂ ਫਿਸਲ ਕੇ ਡੂੰਘੀ ਖੱਡ ’ਚ ਡਿੱਗ ਗਈ। ਇਸ ਹਾਦਸੇ ’ਚ ਮਸਜਿਦ ਦੇ ਇਕ ਨਮਾਜੀ ਸਮੇਤ ਉਸ ਦੇ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਊਧਮਪੁਰ ਜ਼ਿਲ੍ਹੇ ਦੇ ਚੇਨਾਨੀ ਇਲਾਕੇ ’ਚ ਪ੍ਰੇਮ ਮੰਦਰ ਨੇੜੇ ਸਵੇਰੇ ਕਰੀਬ 8.30 ਵਜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਕਾਰ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ ’ਤੇ ਸੜਕ ਤੋਂ ਫਿਸਲ ਕੇ 700 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ।
ਜਾਮੀਆ ਮਸਜਿਦ ਸੰਗਲਦਾਨ ਦੇ ਇਮਾਮ (ਪ੍ਰਾਰਥਨਾ ਨੇਤਾ), ਮੁਫ਼ਤੀ ਅਬਦੁੱਲ ਹਮੀਦ (32) ਅਤੇ ਉਨ੍ਹਾਂ ਦੇ ਪਿਤਾ ਮੁਫ਼ਤੀ ਜਮਾਲ ਦੀਨ (65) ਦੀ ਮੌਕ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ ਮਾਂ ਹਾਜਰਾ ਬੇਗਮ (60) ਅਤੇ ਭਤੀਜੇ ਆਦਿਲ ਗੁਲਜ਼ਾਰ (16) ਨੂੰ ਬਚਾ ਲਿਆ ਗਿਆ ਅਤੇ ਊਧਮਪੁਰ ਜ਼ਿਲ੍ਹੇ ਦੇ ਇਕ ਹਸਪਤਾਲ ਲਿਜਾਇ ਆਗਿਆ। ਹਾਲਾਂਕਿ ਦੋਹਾਂ ਜ਼ਖ਼ਮੀਆਂ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਚਾਰਾਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰਖਵਾਈਆਂ ਗਈਆਂ ਹਨ।

Comment here