ਸਿਆਸਤਖਬਰਾਂਚਲੰਤ ਮਾਮਲੇ

ਖੱਟੜ ਨੂੰ ਮਿਲੇ ਤੋਹਫ਼ਿਆਂ ਦੀ ਈ-ਨੀਲਾਮੀ ਤੋਂ ਮਿਲੀ ਕਰੋੜਾਂ ਦੀ ਰਾਸ਼ੀ

ਹਰਿਆਣਾ-ਮੁੱਖ ਮੰਤਰੀ ਦੇ ਐਡੀਸ਼ਨਲ ਪ੍ਰਧਾਨ ਸਕੱਤਰ ਅਮਿਤ ਅਗਰਵਾਲ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਮਿਲੇ ਤੋਹਫ਼ਿਆਂ ਦੀ ਈ-ਨੀਲਾਮੀ ਤੋਂ ਲਗਭਗ 1.15 ਕਰੋੜ ਰੁਪਏ ਮਿਲੇ ਹਨ ਅਤੇ ਇਹ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ‘ਚ ਜਮ੍ਹਾ ਕੀਤੀ ਜਾਵੇਗੀ। ਇਕ ਅਧਿਕਾਰਤ ਬਿਆਨ ‘ਚ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਤੋਹਫ਼ਿਆਂ ‘ਚ ਮੁੱਖ ਮੰਤਰੀ ਦੀ 3ਡੀ ਮਾਡਲ ਮੂਰਤੀ ਦੀ 21 ਲੱਖ ਰੁਪਏ ‘ਚ ਨੀਲਾਮੀ ਹੋਈ। ਬਿਆਨ ਅਨੁਸਾਰ ‘ਮਹਾਭਾਰਤ’ ਦੇ ਪਾਤਰ ਅਰਜੁਨ ਦੇ ਰੱਥ ਦੀ ਮੂਰਤੀ 6.41 ਲੱਖ ਰੁਪਏ ‘ਚ, ਕਾਮਾਖਿਆ ਮੰਦਰ ਦੀ ਮੂਰਤੀ 5.80 ਲੱਖ ਰੁਪਏ ‘ਚ ਅਤੇ ਰਾਮ ਜਨਮ ਭੂਮੀ ਮੰਦਰ ਮਾਡਲ ਦੀ 1.75 ਲੱਖ ਰੁਪਏ ‘ਚ ਨੀਲਾਮੀ ਹੋਈ। ਮੁੱਖ ਮੰਤਰੀ ਦੇ ਐਡੀਸ਼ਨਲ ਪ੍ਰਧਾਨ ਸਕੱਤਰ ਅਮਿਤ ਅਗਰਵਾਲ ਨੇ ਦੱਸਿਆ ਕਿ ‘ਉਪਹਾਰ ਪੋਰਟਲ’ ਦੇ ਮਾਧਿਅਮ ਨਾਲ ਸਰਕਾਰ ਵਲੋਂ ਨੀਲਾਮੀ ਲਈ ਰੱਖੇ ਗਏ ਕੁੱਲ 51 ਤੋਹਫ਼ਿਆਂ ਤੋਂ ਲਗਭਗ 1.15 ਕਰੋੜ ਰੁਪਏ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ,”ਤੋਹਫ਼ਿਆਂ ਦੀ ਨੀਲਾਮੀ ਤੋਂ ਪ੍ਰਾਪਤ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ‘ਚ ਜਮ੍ਹਾ ਕਰ ਕੇ ਜਨਕਲਿਆਣ ਦੇ ਕੰਮਾਂ ‘ਚ ਖਰਚ ਕੀਤੀ ਜਾਵੇਗੀ।”
ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਮਾਜਿਕ ਸੰਸਥਾਵਾਂ ਜਾਂ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਦਿੱਤੇ ਗਏ ਤੋਹਫ਼ਿਆਂ ਦੀ ਨੀਲਾਮੀ ਕਰਨ ਦਾ ਫ਼ੈਸਲਾ ਲਿਆ ਹੈ। ਇਸ ਲਈ ‘ਮੁੱਖ ਮੰਤਰੀ ਉਪਹਾਰ ਪੋਰਟਲ’ ਦੀ ਸ਼ੁਰੂਆਤ ਕੀਤੀ ਗਈ ਸੀ। ਅਗਰਵਾਲ ਨੇ ਕਿਹਾ,”ਪਹਿਲੇ ਪੜਾਅ ‘ਚ 28 ਫਰਵਰੀ ਤੱਕ 51 ਤੋਹਫਿਆਂ ਦੀ ਨੀਲਾਮੀ ਕੀਤੀ ਗਈ। ਹਰੇਕ ਤੋਹਫ਼ੇ ਦੀ ਆਧਾਰ ਰਾਸ਼ੀ ਪੋਰਟਲ ‘ਤੇ ਦਰਜ ਕੀਤੀ ਗਈ ਸੀ। ਪਹਿਲੇ ਪੜਾਅ ਦੀ ਨੀਲਾਮੀ ਪ੍ਰਕਿਰਿਆ ਪੂਰੀ ਹੋਣ ਦੇ ਤੁਰੰਤ ਬਾਅਦ, ਮੁੱਖ ਮੰਤਰੀ ਬੋਲੀ ਲਗਾਉਣ ਵਾਲੇ ਨੂੰ ਤੋਹਫ਼ੇ ਦੇਣਗੇ।” ਬਿਆਨ ‘ਚ ਕਿਹਾ ਗਿਆ ਹੈ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 72ਵੇਂ ਜਨਮ ਦਿਨ ਮੌਕੇ ਨੀਲਾਮੀ ਪ੍ਰਕਿਰਿਆ ਦਾ ਆਯੋਜਨ ਕੀਤਾ ਸੀ, ਜਿਸ ‘ਚ ਉਨ੍ਹਾਂ ਨੂੰ ਮਿਲੇ ਲਗਭਗ 1200 ਤੋਹਫ਼ਿਆਂ ਦੀ ਈ-ਨੀਲਾਮੀ ਕੀਤੀ ਗਈ ਸੀ। ਇਸ ਲਈ ਇਕੱਠੀ ਕੀਤੀ ਗਈ ਧਨ ਰਾਸ਼ੀ ਦਾ ਇਸਤੇਮਾਲ ‘ਨਮਾਮੀ ਗੰਗੇ ਮਿਸ਼ਨ’ ‘ਚ ਕੀਤਾ ਗਿਆ। ਇਸ ‘ਚ ਕਿਹਾ ਗਿਆ ਹੈ,”ਇਸੇ ਵਿਚਾਰ ਤੋਂ ਪ੍ਰੇਰਿਤ ਹੋ ਕੇ ਮੁੱਖ ਮੰਤਰੀ ਖੱਟੜ ਨੇ ਉਨ੍ਹਾਂ ਨੂੰ ਮਿਲੇ ਤੋਹਫ਼ਿਆਂ ਦੀ ਨੀਲਾਮੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।”

Comment here