ਅਪਰਾਧਸਿਆਸਤਸਿਹਤ-ਖਬਰਾਂਖਬਰਾਂ

ਖੱਟਰ ਸਰਕਾਰ ਨੇ ਲਾਗੂ ਕੀਤਾ ਐਸਮਾ ਕਾਨੂੰਨ

6 ਮਹੀਨੇ ਹੜਤਾਲ ਨਹੀਂ ਕਰ ਸਕਣਗੇ ਸਿਹਤ ਕਰਮੀ
ਚੰਡੀਗੜ੍ਹ-ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਸੂਬੇ ਵਿੱਚ ਈਐਸਐਮਏ -ਐਸਮਾ- ਕਾਨੂੰਨ ਲਾਗੂ ਕੀਤਾ ਹੈ, ਜਿਸ ਤਹਿਤ ਹੁਣ ਸਰਕਾਰ ਦੇ ਸਿਹਤ ਕਰਮਚਾਰੀ 6 ਮਹੀਨੇ ਤੱਕ ਹੜਤਾਲ ਨਹੀਂ ਕਰ ਸਕਣਗੇ। ਦੱਸ ਦੇਈਏ ਕਿ ਐਸ.ਐਮ.ਓਜ਼ ਦੀ ਸਿੱਧੀ ਭਰਤੀ ਨਹੀਂ ਹੋਣੀ ਚਾਹੀਦੀ, ਇਹ ਅਸਾਮੀਆਂ ਤਰੱਕੀਆਂ ਨਾਲ ਭਰੀਆਂ ਜਾਣ, ਤਿੰਨ ਦੀ ਬਜਾਏ ਚਾਰ ਏਸੀਪੀ 4, 9, 13 ਅਤੇ 20 ਸਾਲ ਵਿੱਚ ਪੂਰੇ ਕੀਤੇ ਜਾਣ ਅਤੇ ਵੱਖਰਾ ਕੇਡਰ ਬਣਾਉਣ ਦੀ ਮੰਗ ਪੂਰੀ ਨਾ ਹੋਣ ਕਾਰਨ ਨਾਰਾਜ਼ ਸਿਹਤ ਮਾਹਰ ਮੰਗਲਵਾਰ ਨੂੰ ਹੜਤਾਲ ‘ਤੇ ਰਹੇ।
ਇਸ ਸਬੰਧੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਦੱਸਿਆ ਕਿ ਹਰਿਆਣਾ ਵਿੱਚ ਈਐਸਐਮਏ ਲਾਗੂ ਕੀਤਾ ਗਿਆ ਹੈ, ਜਿਸ ਨਾਲ ਹੁਣ ਅਗਲੇ 6 ਮਹੀਨਿਆਂ ਤੱਕ ਸਿਹਤ ਕਰਮਚਾਰੀ ਹੜਤਾਲ ‘ਤੇ ਨਹੀਂ ਜਾ ਸਕਣਗੇ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਕਦਮ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਨੂੰ ਠੱਲ੍ਹਣ ਵਿੱਚ ਰੁਕਾਵਟ ਪਾਉਣ ਲਈ ਡਾਕਟਰਾਂ ਦੇ ਇੱਕ ਸਮੂਹ ਵੱਲੋਂ ਹੜਤਾਲ ‘ਤੇ ਜਾਣ ਉਪਰੰਤ ਚੁੱਕਿਆ ਗਿਆ ਹੈ।
ਡਾਕਟਰਾਂ ਨੇ ਵੀ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਸਹਿਮਤੀ ਹੋ ਚੁੱਕੀ ਹੈ ਅਤੇ ਇਹ ਫਾਈਲ ਸਿਹਤ ਮੰਤਰੀ ਅਨਿਲ ਵਿੱਜ ਤੋਂ ਲੈ ਕੇ ਸੀਐਮਓ ਦਫ਼ਤਰ ਨੂੰ ਭੇਜੀ ਗਈ ਹੈ। ਮੰਗਾਂ ਵਿੱਤ ਵਿਭਾਗ ਨਾਲ ਸਬੰਧਤ ਹਨ, ਪਰ ਇੱਥੋਂ ਫਾਈਲ ਪਾਸ ਨਾ ਹੋਣ ਕਾਰਨ ਨਵਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ। ਦਸਣਾ ਬਣਦਾ ਹੈ ਕਿ ਡਾਕਟਰਾਂ ਨੇ 14 ਜਨਵਰੀ ਨੂੰ ਐਮਰਜੈਂਸੀ ਸੇਵਾਵਾਂ ਵੀ ਬੰਦ ਕਰਨ ਦਾ ਐਲਾਨ ਕੀਤਾ ਸੀ।

Comment here