ਅਜਬ ਗਜਬਖਬਰਾਂਚਲੰਤ ਮਾਮਲੇ

ਖੋਦਾਈ ‘ਚੋਂ ਮਿਲੀ 12ਵੀਂ ਸਦੀ ਦੀ ਭਗਵਾਨ ਕ੍ਰਿਸ਼ਨ ਦੀ ਮੂਰਤੀ

ਚੰਦਰਪੁਰ- ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ  ਹੈਰੀਟੇਜ  ਦੇ ਕਾਰਜਕਾਰੀ ਕਮੇਟੀ ਮੈਂਬਰ ਅਸ਼ੋਕ ਸਿੰਘ ਠਾਕੁਰ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੀ ਬ੍ਰਹਮਪੁਰੀ ਤਹਿਸੀਲ ਦੇ ਇਕ ਪਿੰਡ ਵਿੱਚ ਖੋਦਾਈ ਦੌਰਾਨ ਭਗਵਾਨ ਕ੍ਰਿਸ਼ਨ ਦੀ 2 ਫੁੱਟ ਉੱਚੀ ਮੂਰਤੀ ਮਿਲੀ ਹੈ। ਇਕ ਇਤਿਹਾਸਕਾਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਸ਼ੋਕ ਸਿੰਘ ਠਾਕੁਰ ਨੇ ਕਿਹਾ ਕਿ ਖੇੜ ਪਿੰਡ ਵਿੱਚ ਮਿਲੀ ਭਗਵਾਨ ਕ੍ਰਿਸ਼ਨ ਦੀ ਮੂਰਤੀ 12ਵੀਂ ਸਦੀ ਦੇ ਚਲੁਕਿਆ ਰਾਜਵੰਸ਼ ਨਾਲ ਸਬੰਧਤ ਹੈ।
ਅਸ਼ੋਕ ਠਾਕੁਰ ਨੇ ਦੱਸਿਆ ਕਿ ਇਹ ਮੂਰਤੀ, ਜਿਸ ਵਿੱਚ ਕ੍ਰਿਸ਼ਨ ਨੂੰ ਬੰਸਰੀ ਵਜਾਉਂਦੇ ਦਿਖਾਇਆ ਗਿਆ ਹੈ, ਨੂੰ ਇਕ ਪੱਥਰ ਉੱਤੇ ਉਕੇਰਿਆ ਗਿਆ ਹੈ। ਇਹ ਮੂਰਤੀ ਪਿੰਡ ਵਿੱਚ ਕਿਸੇ ਨਿਰਮਾਣ ਕਾਰਜ ਲਈ ਕੀਤੀ ਖੋਦਾਈ ਦੌਰਾਨ ਮਿਲੀ ਸੀ। ਉਨ੍ਹਾਂ ਕਿਹਾ, ”ਇਸ ਮੂਰਤੀ ਨੂੰ ਦੱਖਣੀ ਭਾਰਤੀ ਸ਼ੈਲੀ ‘ਚ ਕਾਲੇ ਪੱਥਰ ਨਾਲ ਬਣਾਇਆ ਗਿਆ ਹੈ। ਹੋ ਸਕਦਾ ਹੈ ਕਿ ਕੋਈ ਇਸ ਨੂੰ ਦੇਸ਼ ਦੇ ਦੱਖਣੀ ਹਿੱਸੇ ਤੋਂ ਇੱਥੇ ਲਿਆਇਆ ਹੋਵੇ। ਹਾਲਾਂਕਿ, ਸਾਨੂੰ ਇਸ ਖੋਦਾਈ ਦੌਰਾਨ ਕੋਈ ਵੀ ਮੰਦਰ ਦਾ ਅਵਸ਼ੇਸ਼ ਨਹੀਂ ਮਿਲਿਆ।” ਦਰਅਸਲ, ਜ਼ਿਲ੍ਹੇ ਦੀ ਬ੍ਰਹਮਪੁਰੀ ਪਿੰਡ ਦੇ ਰਹਿਣ ਵਾਲੇ ਗਜਾਨਨ ਮਾਨਕਰ ਦੇ ਘਰ ਨਿਰਮਾਣ ਕਾਰਜ ਚੱਲ ਰਿਹਾ ਹੈ। ਉਸ ਦੇ ਲਈ ਟੋਆ ਪੁੱਟਿਆ ਜਾ ਰਿਹਾ ਸੀ। ਕਰੀਬ 7 ਫੁੱਟ ਖੋਦਾਈ ਦੌਰਾਨ ਟੋਆ ਪੁੱਟਣ ਵਾਲੇ ਲੋਕਾਂ ਨੂੰ ਇਕ ਵੱਡਾ ਕਾਲਾ ਪੱਥਰ ਦਿਖਾਈ ਦਿੱਤਾ, ਜਦੋਂ ਪੱਥਰ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਉੱਤੇ ਨੱਕਾਸ਼ੀ ਵੀ ਦਿਖਾਈ ਦਿੱਤੀ। ਜਦੋਂ ਇਸ ਨੂੰ ਸਾਫ਼ ਕੀਤਾ ਗਿਆ ਤਾਂ ਲੋਕ ਹੈਰਾਨ ਰਹਿ ਗਏ ਕਿਉਂਕਿ ਇਹ ਕੋਈ ਆਮ ਪੱਥਰ ਨਹੀਂ ਸੀ, ਸਗੋਂ ਬੰਸਰੀ ਵਜਾਉਣ ਦੀ ਮੁਦਰਾ ਵਿੱਚ ਖੜ੍ਹੀ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਸੀ। ਗਜਾਨਨ ਮਾਨਕਰ, ਜਿਸ ਦੀ ਜ਼ਮੀਨ ‘ਚੋਂ ਇਹ ਮੂਰਤੀ ਮਿਲੀ ਸੀ, ਨੇ ਕਿਹਾ ਕਿ ਉਹ ਧੰਨ ਮਹਿਸੂਸ ਕਰ ਰਹੇ ਹਨ ਅਤੇ ਇਸ ਜਗ੍ਹਾ ‘ਤੇ ਮੰਦਰ ਬਣਾਉਣਾ ਚਾਹੁੰਦੇ ਹਨ।

Comment here