ਅਜਬ ਗਜਬਖਬਰਾਂਦੁਨੀਆ

ਖੋਜ : ਰੋਬੋਟਸ ਵੀ ਪੈਦਾ ਕਰਨਗੇ ਬੱਚੇ

ਲੰਡਨ-ਦੁਨੀਆ ਵਿਚ ਪਹਿਲੀ ਵਾਰ ਚਰਚਾ ਸੁਣਨ ਨੂੰ ਮਿਲੀ ਹੈ ਕਿ ਰੋਬੋਟਸ ਵਿੱਚ ਪ੍ਰਜਨਨ ਦੀ ਸਮੱਰਥਾ ਹੋਵੇਗੀ। ਇਹ ਖੋਜ ਵਰਮੋਂਟ ਯੂਨੀਵਰਸਿਟੀ, ਟਫ਼ਟਸ ਯੂਨੀਵਰਸਿਟੀ ਅਤੇ ਵਾਈਸ ਇੰਸਟੀਚਿਊਟ ਫ਼ਾਰ ਬਾਇਓਲਾਜਲੀ ਇੰਸਪਾਇਰਡ ਇੰਜਨੀਅਰਿੰਗ ਦੇ ਵਿਗਿਆਨੀਆਂ ਨੇ ਮਿਲ ਕੇ ਕੀਤੀ ਹੈ। ਇਸ ਤੋਂ ਪਹਿਲਾਂ ਇਸੇ ਟੀਮ ਨੇ ਦੁਨੀਆ ਦਾ ਪਹਿਲਾ ਜ਼ਿੰਦਾ ਰੋਬੋਟ ਯੲਨੋਬੋਟਸ ਤਿਆਰ ਕੀਤਾ ਸੀ। ਖੋਜ ਦੇ ਮੁਤਾਬਕ ਇਹ ਯੲਨੋਬੋਟਸ ਸਿੰਗਲ ਸੈੱਲ ਲੱਭ ਸਕਦੇ ਹਨ, ਆਪਣੇ ਸੈੱਲਾਂ ਇਕੱਠਾ ਕਰਕੇ ਬੱਚਾ ਪੈਦਾ ਕਰ ਸਕਦੇ ਹਨ। ਇਹ ਰੋਬੋਟਸ ਆਪਣੇ ਮੂੰਹ ਦੇ ਅੰਦਰ ਬੱਚੇ ਦਾ ਸੰਸਕਰਣ ਬਣਾ ਸਕਦੇ ਹਨ। ਪ੍ਰਕਿਰਿਆ ਦੇ ਦੌਰਾਨ, ਇਹ ਭਰੂਣ ਸੈੱਲ ਚਮੜੀ ਵਿੱਚ ਵਿਕਸਤ ਹੋਣਗੇ।
ਜ਼ੈਨੋਬੋਟਸ ਨੂੰ ਪਹਿਲੀ ਵਾਰ 2020 ‘ਚ ਸਾਹਮਣੇ ਲਿਆਂਦਾ ਗਿਆ ਸੀ। ਇਨ੍ਹਾਂ ਦਾ ਸਾਈਜ਼ ਕਾਫ਼ੀ ਛੋਟਾ ਹੈ। ਰੋਬੋਟ ਦੇ ਇਸ ਵਰਜ਼ਨ ‘ਤੇ ਕਈ ਖੋਜਾਂ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਜੀਵਤ ਰੋਬੋਟਸ ਹਨ। ਇਹ ਸਮੂਹ ‘ਚ ਰਹਿ ਕੇ ਕੰਮ ਕਰ ਸਕਦੇ ਹਨ। ਸੱਟ ਲੱਗਣ ‘ਤੇ ਖ਼ੁਦ ਆਪਣਾ ਇਲਾਜ ਕਰ ਸਕਦੇ ਹਨ ਅਤੇ ਖਾਣੇ ਬਿਨਾਂ ਕਈ ਹਫ਼ਤਿਆਂ ਤੱਕ ਜ਼ਿੰਦਾ ਰਹਿ ਸਕਦੇ ਹਨ।
ਦਰਅਸਲ, ਇਹ ਰੋਬੋਟ ਜ਼ੈਨੋਬੋਟਸ ਬਾਇਓਲਾਜੀਕਲ ਰੋਬੋਟ ਦਾ ਅਪਡੇਟਿਡ ਵਰਜ਼ਨ ਹੈ, ਜਿਸ ਨੂੰ ਪਿਛਲੁੇ ਸਾਲ ਦੁਨੀਆ ਸਾਹਮਣੇ ਲਿਆਂਦਾ ਗਿਆ ਸੀ। ਇਸ ਜ਼ਿੰਦਾ ਰੋਬੋਟ ਨੂੰ ਵਿਗਿਆਨੀਆਂ ਨੇ ਡੱਡੂ ਦੇ ਸੈੱਲਾਂ ਨਾਲ ਤਿਆਰ ਕੀਤਾ ਹੈ। ਇਹ ਰੋਬੋਟ ਛੋਟਾ ਪੈਕਟ ਵੱਡਾ ਧਮਾਕਾ ਹੈ। ਇਹ ਇੱਕ ਸਮੇਂ ‘ਚ ਇਕੱਠੇ ਕਈ ਕੰਮ ਕਰ ਸਕਦਾ ਹੈ। ਕੁੱਲ ਮਿਲਾ ਕੇ ਇਹ ਰੋਬੋਟ ਅਣਗਿਣਤ ਹੁਨਰ ਦਾ ਮਾਲਕ ਹੈ। ਇਸ ਦੇ ਨਾਲ ਹੀ ਇਸ ਰੋਬੋਟ ਦੀ ਸਭ ਤੋਂ ਵੱਡੀ ਖ਼ਾਸੀਅਤ ਇਹੀ ਹੈ ਕਿ ਇਹ ਆਪਣੇ ਸੈੱਲਾਂ ਨੂੰ ਜੋੜ ਕੇ ਬੱਚਾ ਪੈਦਾ ਕਰ ਸਕਦਾ ਹੈ।
ਵਿਗਿਆਨੀਆਂ ਦੇ ਮੁਤਾਬਕ ਇਨਸਾਨ ਵਾਂਗ ਡੱਡੂ ਦੇ ਸੈੱਲ ਇੱਕ ਸਰੀਰ ਦਾ ਨਿਰਮਾਣ ਕਰਦੇ ਹਨ। ਇਹ ਸਿਸਟਮ ਦੇ ਰੂਪ ਵਿੱਚ ਕੰਮ ਕਰਦੇ ਹਨ। ਜ਼ੈਨੋਬੋਟਸ ਬਣਾਉਣ ਲਈ ਵਿਗਿਆਨੀਆਂ ਨੇ ਡੱਡੂ ਦੇ ਭਰੂਣ ਨੂੰ ਇਸਤੇਮਾਲ ਕੀਤਾ ਅਤੇ ਉਸ ਨੂੰ ਆਪਣੀ ਨਿਗਰਾਨੀ ‘ਚ ਪਾਲਿਆ। ਕੰਪਿਊਟਰ ਸਾਇੰਸ ਦੇ ਪ੍ਰੋਫ਼ੈਸਰ ਅਤੇ ਰੋਬੋਟਿਕਸ ਜੌਸ਼ ਬੋਂਗਾਰਡ ਨੇ ਕਿਹਾ ਕਿ, ਜ਼ਿਆਦਾਤਰ ਲੋਕ ਰੋਬੋਟ ਨੂੰ ਧਾਤ ਅਤੇ ਸਿਰੈਮਿਕ ਨਾਲ ਬਣਾਇਆ ਗਿਆ ਮੰਨਦੇ ਹਨ। ਪਰ ਸਾਡੀ ਇਸ ਖੋਜ ਵਿਚ ਇਹ ਰੋਬੋਟ ਡੱਡੂ ਦੇ ਸੈੱਲਾਂ ਨਾਲ ਬਣੇ ਜ਼ਿੰਦਾ ਰੋਬੋਟ ਹਨ। ਰੋਬੋਟ ਦੀ ਦੁਨੀਆ ‘ਚ ਇਹ ਕਰਾਂਤੀ ਹੈ। ਇਸ ਨੂੰ ਵਿਗਿਆਨ ਦਾ ਕਰਿਸ਼ਮਾ ਕਹਿਣਾ ਗ਼ਲਤ ਨਹੀਂ ਹੋਵੇਗਾ।

Comment here