ਅਪਰਾਧਸਿਆਸਤਖਬਰਾਂ

ਖੈਬਰ ਪਖਤੂਨਖਵਾ ਬੰਬ ਧਮਾਕੇ ‘ਚ 2 ਦੀ ਹੋਈ ਮੌਤ

ਪਾਕਿਸਤਾਨ-ਪੁਲਸ ਦੇ ਅੱਤਵਾਦ ਰੋਕੂ ਵਿਭਾਗ ਦੇ ਸੂਤਰਾਂ ਨੇ ਸਿਨਹੂਆ ਨੂੰ ਦੱਸਿਆ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਐਤਵਾਕ ਨੂੰ ਹੋਏ ਇਕ ਬੰਬ ਧਮਾਕੇ ‘ਚ ਦੋ ਲੋਕਾਂ ਦੀ ਮੌਤ ਜਦਕਿ ਤਿੰਨ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਨੇ ਸਿਨਹੂਆ ਨੂੰ ਦੱਸਿਆ ਕਿ ਇਹ ਘਟਨਾ ਬਾਨੂ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਇਕ ਵਿਸਫੋਟ ਨਾਲ ਭਰੇ ਮੋਟਰਸਾਈਕਲ ਵਿੱਚ ਧਮਾਕਾ ਹੋਇਆ ਜਦੋਂ ਇਕ ਸਰਕਾਰ ਸਮਰਥਕ ਸ਼ਾਤੀ ਮਿਲਿਸ਼ਿਆ ਦਾ ਇਕ ਮੈਂਬਰ ਉੱਥੋਂ ਗੁਜ਼ਰ ਰਿਹਾ ਸੀ। ਸੂਤਰਾਂ ਨੇ ਅੱਗੇ ਕਿਹਾ ਕਿ ਬੰਬ ਨੂੰ ਅਣਪਛਾਤੇ ਅੱਤਵਾਦੀਆਂ ਵੱਲੋਂ ਇਕ ਰਿਮੋਟ-ਕੰਟਰੋਲ ਡਿਵਾਈਸ ਰਾਹੀਂ ਵਿਸਫੋਟ ਕੀਤਾ ਗਿਆ ਸੀ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ , ਜਿੱਥੇ 2 ਦੀ ਹਾਲਤ ਗੰਭੀਰ ਬਣੀ ਹੋਈ ਹੈ।

Comment here