ਪੇਸ਼ਾਵਰ-ਇਥੋਂ ਦੀ ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ‘ਚ ਬੁੱਧਵਾਰ ਨੂੰ ਇਕ ਘਰ ਵਿਚ ਮੋਰਟਾਰ ਗੋਲਾ ਫਟਣ ਕਾਰਨ ਇਕ ਪਰਿਵਾਰ ਦੇ 4 ਬੱਚਿਆਂ ਅਤੇ ਇਕ ਔਰਤ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਦੱਖਣੀ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ ਦੇ ਲੱਧਾ ਤਹਿਸੀਲ ਦੇ ਸ਼ਾਕਤੋਈ ਸਾਹੀਖੇਲ ਖੇਤਰ ਵਿਚ ਸਥਿਤ ਇਸ ਘਰ ਵਿਚ ਰਹਿਣ ਵਾਲੇ 2 ਹੋਰ ਲੋਕ ਵੀ ਜ਼ਖ਼ਮੀ ਹੋਏ। ਪੁਲਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਪੁਲਸ ਮੁਤਾਬਕ ਕਿਸੇ ਅਣਪਛਾਤੀ ਥਾਂ ਤੋਂ ਮੋਰਟਾਰ ਦਾ ਗੋਲਾ ਦਾਗਿਆ ਗਿਆ ਸੀ ਜੋ ਘਰ ‘ਤੇ ਡਿੱਗਿਆ।
ਖੈਬਰ ਪਖਤੂਨਖਵਾ ‘ਚ ਘਰ ‘ਤੇ ਦਾਗਿਆ ਮੋਰਟਾਰ, 5 ਮੌਤਾਂ

Comment here