ਅਪਰਾਧਸਿਆਸਤਖਬਰਾਂਦੁਨੀਆ

ਖੈਬਰ-ਪਖਤੂਨਖਵਾ ਚੋਣਾਂ : ਗਲਤ ਉਮੀਦਵਾਰਾਂ ਦੀ ਚੋਣ ਹਾਰ ਦਾ ਕਾਰਨ ਬਣੀ—ਇਮਰਾਨ

ਇਸਲਾਮਾਬਾਦ-ਖੈਬਰ-ਪਖਤੂਨਖਵਾ ਦੀਆਂ ਸਥਾਨਕ ਚੋਣਾਂ ਦੇ ਪਹਿਲੇ ਪੜਾਅ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਪਾਰਟੀ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੂੰ ਮਿਲੀ ਹਾਰ ਦਾ ਕਾਰਨ ਕਈ ਗ਼ਲਤੀਆਂ ਨੂੰ ਦੱਸਿਆ ਹੈ। ਖਾਨ ਨੇ ਮੰਗਲਵਾਰ ਟਵੀਟ ਕੀਤਾ, “ਪੀ. ਟੀ. ਆਈ. ਨੇ ਪਹਿਲੇ ਪੜਾਅ ’ਚ ਗ਼ਲਤੀਆਂ ਕੀਤੀਆਂ ਹਨ ਅਤੇ ਉਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਇਸ ਦਾ ਮੁੱਖ ਕਾਰਨ ਚੋਣਾਂ ’ਚ ਗ਼ਲਤ ਉਮੀਦਵਾਰ ਚੁਣਨਾ ਹੈ। ਹੁਣ ਤੋਂ ਮੈਂ ਪੂਰੇ ਪਾਕਿਸਤਾਨ ’ਚ ਪੀ.ਟੀ.ਆਈ. ਦੀਆਂ ਸਥਾਨਕ ਚੋਣ ਰਣਨੀਤੀਆਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਾਂਗਾ। ਪੀ.ਟੀ.ਆਈ. ਹੋਰ ਮਜ਼ਬੂਤ ਹੋ ਕੇ ਉੱਭਰੇਗੀ।” ਛੇ ਸਾਲਾਂ ਬਾਅਦ ਇਹ ਚੋਣਾਂ 19 ਦਸੰਬਰ ਨੂੰ ਖੈਬਰ ਪਖਤੂਨਖਵਾ ਸੂਬੇ ਦੇ 17 ਜ਼ਿਲ੍ਹਿਆਂ ’ਚ ਹੋਈਆਂ। ਸੋਮਵਾਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਜਿਓ ਟੀ.ਵੀ. ਨੇ ਗੈਰ-ਰਸਮੀ ਨਤੀਜਿਆਂ ਦੇ ਆਧਾਰ ’ਤੇ ਦੱਸਿਆ ਕਿ ਵਿਰੋਧੀ ਪਾਰਟੀ, ਖਾਸ ਤੌਰ ’ਤੇ ਜਮੀਅਤ ਉਲੇਮਾ-ਏ-ਇਸਲਾਮ ਐੱਫ (ਜੇ.ਯੂ.ਆਈ.-ਐੱਫ) ਨੇ ਇਨ੍ਹਾਂ ਸਥਾਨਕ ਬਾਡੀ ਚੋਣਾਂ ’ਚ ਪੀ.ਟੀ.ਆਈ. ਨੂੰ ਮਾਤ ਦਿੱਤੀ ਹੈ। ਪੀ.ਟੀ.ਆਈ. ਛੇ ਤਹਿਸੀਲਾਂ ’ਚੋਂ ਕਿਸੇ ਇਕ ’ਚ ਜਿੱਤ ਸਕਦੀ ਹੈ। ਪੇਸ਼ਾਵਰ ’ਚ ਮੇਅਰ ਦੇ ਅਹੁਦੇ ਲਈ ਹੋਈ ਚੋਣ ’ਚ ਜੇ. ਯੂ. ਆਈ.-ਐੱਫ  ਨੇ ਵੱਡੀ ਬੜ੍ਹਤ ਹਾਸਲ ਕੀਤੀ ਹੈ।
ਏ.ਆਰ.ਵਾਈ. ਨਿਊਜ਼ ਦੇ ਅਨੁਸਾਰ, ਪੀ.ਟੀ.ਆਈ. ਦੇ ਰਿਜ਼ਵਾਨ ਬਾਂਗਸ਼ ਨੇ 50,659 ਅਤੇ ਜੇ. ਯੂ. ਆਈ.-ਐੱਫ ਦੇ ਹਾਜੀ ਜ਼ੁਬੈਰ ਨੇ 62,388 ਵੋਟਾਂ ਪ੍ਰਾਪਤ ਕੀਤੀਆਂ। ਪਾਕਿਸਤਾਨੀ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਜੇ. ਯੂ. ਆਈ.-ਐੱਫ. ਦੇ ਉਨ੍ਹਾਂ ਦੇ ਦਲ ਤੇ ਵਿਰੋਧੀ ਧਿਰ ਦੀ ਕੀਮਤ ’ਤੇ ਪਾਰਟੀ ਨੇ ਇਹ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜੋ ਸੂਬੇ ਦੇ ਸਿਆਸੀ ਦ੍ਰਿਸ਼ ਨੂੰ ਬਦਲ ਦੇਵੇਗਾ। ਪਿਛਲੀਆਂ ਦੋ ਆਮ ਚੋਣਾਂ ’ਚ ਸੱਤਾਧਾਰੀ ਪੀ.ਟੀ.ਆਈ. ਪਾਰਟੀ ਜੇ.ਯੂ.ਆਈ.-ਐੱਫ. ਦੇ ਮਜ਼ਬੂਤ ਵਿਰੋਧੀ ਵਜੋਂ ਉੱਭਰੀ ਹੈ। ਗੈਰ-ਰਸਮੀ ਨਤੀਜਿਆਂ ਅਨੁਸਾਰ 24 ਤਹਿਸੀਲਾਂ ਵਿੱਚੋਂ ਜੇ.ਯੂ.ਆਈ.-ਐੱਫ. ਨੇ ਪ੍ਰਧਾਨ/ਮੇਅਰ ਦੀਆਂ 10 ਸੀਟਾਂ ਜਿੱਤੀਆਂ ਹਨ। ਉਥੇ ਹੀ  63 ਤਹਿਸੀਲਾਂ ’ਚ ਇਹ ਚੋਣਾਂ ਕਰਵਾਈਆਂ ਗਈਆਂ ਸਨ। ਦੂਜੇ ਪਾਸੇ ਵੱਡੀ ਗਿਣਤੀ ’ਚ ਉਸ ਦੇ ਉਮੀਦਵਾਰ ਦੂਜੇ ਨੰਬਰ ’ਤੇ ਰਹੇ। ਸੂਬਾਈ ਰਾਜਧਾਨੀ ’ਚ ਜੇ. ਯੂ. ਆਈ.-ਐੱਫ. ਨੇ ਰਵਾਇਤੀ ਸਿਆਸੀ ਤਾਕਤਾਂ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਅਤੇ ਆਵਾਮੀ ਨੈਸ਼ਨਲ ਪਾਰਟੀ (ਏ. ਐੱਨ. ਪੀ.) ਨੂੰ ਸ਼ਾਮਲ ਕਰ ਲਿਆ। ‘ਡਾਨ’ ਅਖਬਾਰ ਨੇ ਪੇਸ਼ਾਵਰ ਸਥਿਤ ਵਿਸ਼ਲੇਸ਼ਕ ਔਰੰਗਜ਼ੇਬ ਖਾਨ ਦੇ ਹਵਾਲੇ ਨਾਲ ਕਿਹਾ ਕਿ ਸੂਬੇ ’ਚ ਭੂ-ਰਾਜਨੀਤਕ ਤਬਦੀਲੀਆਂ ਕਰਕੇ ਧਰਮ ਨੂੰ ਸਾਹਮਣੇ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ.ਯੂ.ਆਈ.-ਐੱਫ. ਨੇ ਅਜਿਹੇ ਸਮੇਂ ’ਚ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਖੇਤਰ ’ਚ ਤਾਲਿਬਾਨ ਅਤੇ ਅਫ਼ਗਾਨਿਸਤਾਨ ’ਚ ਇਸਲਾਮਿਕ ਸਟੇਟ ਦਾ ਵਧ ਰਿਹਾ ਰਾਜ ਪਾਕਿਸਤਾਨ ਦੀਆਂ ਰਣਨੀਤੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਧਰਮ ਰਾਜਨੀਤੀ ’ਚ ਆ ਗਿਆ ਹੈ।

Comment here