ਸਿਆਸਤਖਬਰਾਂਦੁਨੀਆ

ਖੇਤੀ ਕਾਨੂੰਨ ਰੱਦ ਕਰਾਉਣ ਵਾਲੇ ਜੇਹਾਦੀ-ਕੰਗਨਾ ਰਣੌਤ

ਦੋ ਭਾਰਤ ਕਵਿਤਾ ਵਾਲੇ ਵੀਰ ਤੇ ਵੀ ਭੜਕੀ ਕੰਗਨਾ
ਮੁੰਬਈ-ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਤੋਂ ਭੜਕੀ ਕੰਗਨਾ ਨੇ ਭਾਰਤ ਨੂੰ ‘ਜ਼ੇਹਾਦੀ ਰਾਸ਼ਟਰ’ ਦੱਸਿਆ ਹੈ। ਪੀਐਮ ਮੋਦੀ ਨੇ ਆਪਣੇ ਸੰਬੋਧਨ ’ਚ ਅੱਜ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਕੰਗਨਾ ਦਾ ਟਵਿੱਟਰ ਅਕਾਊਂਟ ਤਾਂ ਸਸਪੈਂਡ ਹੈ ਪਰ ਇੰਸਟਾਗ੍ਰਾਮ ਸਟੋਰੀਜ਼ ਅਪਲੋਡ ਕਰ ਕੇ ਲਗਾਤਾਰ ਵਿਵਾਦਤ ਬਿਆਨ ਦੇ ਰਹੀ ਹੈ। ਕੰਗਨਾ ਨੇ ਇੰਸਟਾ ਸਟੋਰੀ ’ਚ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਦੁਖਦ ਤੇ ਸ਼ਰਮਨਾਕ ਦੱਸਦੇ ਹੋਏ ਲਿਖਿਆ ਜੇਕਰ ਸੰਸਦ ’ਚ ਚੁਣੀ ਹੋਈ ਸਰਕਾਰ ਦੇ ਬਦਲੇ ਸੜਕਾਂ ’ਤੇ ਲੋਕਾਂ ਨੇ ਕਾਨੂੰਨ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਇਹ ਇਕ ਜ਼ੇਹਾਦੀ ਰਾਸ਼ਟਰ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈ ਜੋ ਅਜਿਹਾ ਚਾਹੁੰਦੇ ਸੀ।
ਵੀਰ ਦਾਸ ਦੀ ਕਵਿਤਾ ਸੁਣ ਭੜਕੀ ਕੰਗਨਾ ਰਣੌਤ
ਕਾਮੇਡੀਅਨ ਵੀਰ ਦਾਸ ਭਾਰਤ ’ਚ ਔਰਤਾਂ ਦੀ ਹਾਲਤ ’ਤੇ ਆਪਣੀ ਇੱਕ ਕਵਿਤਾ ਕਾਰਨ ਵਿਵਾਦਾਂ ’ਚ ਘਿਰ ਗਏ ਹਨ। ਹਾਲਾਂਕਿ ਉਨ੍ਹਾਂ ਇੱਕ ਬਿਆਨ ਜਾਰੀ ਕਰਕੇ ਮੁਆਫੀ ਮੰਗੀ ਹੈ, ਪਰ ਅਦਾਕਾਰਾ ਕੰਗਨਾ ਰਣੌਤ ਨੇ ਵੀਰ ਦਾਸ ’ਤੇ ਨਿਸ਼ਾਨਾ ਸਾਧਿਆ ਹੈ ਤੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਕੰਗਨਾ ਨੇ ਆਪਣੀ ਇੰਸਟਾ ਸਟੋਰੀ ’ਤੇ ਲੰਬੀ ਪੋਸਟ ਸ਼ੇਅਰ ਕੀਤੀ ਹੈ, ਜਿਸ ’ਚ ਉਨ੍ਹਾਂ ਵੀਰ ਦਾਸ ਦੇ ਕੰਮ ਦੀ ਤੁਲਨਾ ਅੱਤਵਾਦ ਨਾਲ ਕੀਤੀ ਹੈ।
ਕੰਗਨਾ ਨੇ ਲਿਖਿਆ- ਜਦੋਂ ਤੁਸੀਂ ਸਾਰੇ ਭਾਰਤੀ ਪੁਰਸ਼ਾਂ ਨੂੰ ਗੈਂਗ-ਰੇਪਿਸਟ ਦੇ ਤੌਰ ’ਤੇ ਜਨਰਲਾਈਜ਼ ਕਰਦੇ ਹੋ ਤਾਂ ਇਹ ਦੁਨੀਆ ਭਰ ’ਚ ਭਾਰਤੀਆਂ ਖਿਲਾਫ ਨਸਲਵਾਦ ਨੂੰ ਉਤਸ਼ਾਹਤ ਕਰਦੀ ਹੈ…ਬੰਗਾਲ ’ਚ ਅਕਾਲ ਦੌਰਾਨ ਮਦਦ ਕਰਨ ’ਤੇ ਚਰਚਿਲ ਦੇ ਵਿਚਾਰ ਚਰਚਾ ਦੌਰਾਨ ਕਿਹਾ ਗਿਆ ਕਿ ਭਾਰਤ ਲਈ ਕੋਈ ਵੀ ਮਦਦ ਨਾਕਾਫੀ ਹੋਵੇਗੀ ਕਿਉਂਕਿ ਭਾਰਤੀ ਖਰਗੋਸ਼ਾਂ ਵਾਂਗ ਬੱਚੇ ਪੈਦਾ ਕਰਦੇ ਹਨ। ਉਹ ਇਸ ਤਰ੍ਹਾਂ ਮਰਨ ਲਈ ਬੰਨ੍ਹੇ ਹੋਏ ਹਨ। ਉਨ੍ਹਾਂ ਭੁੱਖਮਰੀ ਕਾਰਨ ਲੱਖਾਂ ਲੋਕਾਂ ਦੀ ਮੌਤ ਲਈ ਭਾਰਤੀਆਂ ਦੀ ਜਣਨ ਸ਼ਕਤੀ ਨੂੰ ਜ਼ਿੰਮੇਵਾਰ ਠਹਿਰਾਇਆ…ਸਮੁੱਚੀ ਜਾਤ ਨੂੰ ਨਿਸ਼ਾਨਾ ਬਣਾਉਣ ਵਾਲੀ ਅਜਿਹੀ ਉਸਾਰੂ ਕਾਰਵਾਈ ਅੱਤਵਾਦ ਤੋਂ ਘੱਟ ਨਹੀਂ…ਅਜਿਹੇ ਅਪਰਾਧੀਆਂ ਵੀਰਦਾਸ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਵੀਰ ਦਾਸ ਨੇ ਕੀ ਕਿਹਾ?
ਛੇ ਮਿੰਟ ਦੀ ਵੀਡੀਓ ਵਿੱਚ ਵੀਰ ਦਾਸ ਦੇਸ਼ ਦੇ ਦੋਹਰੇ ਕਿਰਦਾਰ ਬਾਰੇ ਗੱਲ ਕਰਦਾ ਹੈ। ਵੀਡੀਓ ਕਲਿੱਪ ਵਿੱਚ ਵੀਰ ਦਾਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ’ਮੈਂ ਇੱਕ ਅਜਿਹੇ ਭਾਰਤ ਤੋਂ ਆਇਆ ਹਾਂ ਜਿੱਥੇ ਦਿਨ ਵੇਲੇ ਔਰਤਾਂ ਦੀ ਪੂਜਾ ਹੁੰਦੀ ਹੈ ਤੇ ਰਾਤ ਨੂੰ ਬਲਾਤਕਾਰ ਹੁੰਦਾ ਹੈ। ਮੈਂ ਉਸ ਭਾਰਤ ਤੋਂ ਆਇਆ ਹਾਂ ਜਿੱਥੇ ਤੁਸੀਂ ਏਕਿਉ1 9000 ਹੈ ਫਿਰ ਵੀ ਅਸੀਂ ਆਪਣੀਆਂ ਛੱਤਾਂ ’ਤੇ ਲੇਟਦੇ ਹਾਂ ਤੇ ਰਾਤ ਨੂੰ ਤਾਰੇ ਗਿਣਦੇ ਹਾਂ। ਮੈਂ ਅਜਿਹੇ ਭਾਰਤ ਤੋਂ ਆਇਆ ਹਾਂ ਜਿੱਥੇ ਅਸੀਂ ਸ਼ਾਕਾਹਾਰੀ ਹੋਣ ’ਤੇ ਮਾਣ ਕਰਦੇ ਹਾਂ ਪਰ ਉਨ੍ਹਾਂ ਕਿਸਾਨਾਂ ਨੂੰ ਮੁਸੀਬਤ ਦਿੰਦੇ ਹਾਂ।
ਵੀਰ ਦਾਸ ਖਿਲਾਫ ਐਫਆਈਆਰ
ਬੰਬੇ ਹਾਈ ਕੋਰਟ ਦੇ ਐਡਵੋਕੇਟ ਆਸ਼ੂਤੋਸ਼ ਜੇ ਦੂਬੇ ਤੇ ਭਾਜਪਾ ਮਹਾਰਾਸ਼ਟਰ ਦੇ ਕਾਨੂੰਨੀ ਸਲਾਹਕਾਰ ਨੇ ਵੀਰ ਦਾਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਸ਼ਿਕਾਇਤ ਦੀ ਕਾਪੀ ਟਵਿਟਰ ’ਤੇ ਸ਼ੇਅਰ ਕੀਤੀ ਗਈ ਹੈ। ਐਫਆਈਆਰ ਦੀ ਕਾਪੀ ਸਾਂਝੀ ਕਰਨ ਦੇ ਨਾਲ, ਉਨ੍ਹਾਂ ਲਿਖਿਆ ਕਿ ’ਮੈਂ ਵੀਰ ਦਾਸ ਦੇ ਖਿਲਾਫ ਅਮਰੀਕਾ ਵਿੱਚ ਭਾਰਤ ਦੀ ਤਸਵੀਰ ਨੂੰ ਖਰਾਬ ਕਰਨ ਲਈ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਵੀਰ ਦਾਸ ਨੇ ਜਾਣਬੁੱਝ ਕੇ ਭਾਰਤ, ਭਾਰਤੀ ਔਰਤਾਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵਿਰੁੱਧ ਭੜਕਾਊ ਤੇ ਅਪਮਾਨਜਨਕ ਬਿਆਨ ਦਿੱਤੇ ਹਨ।
ਦੱਸ ਦਈਏ ਕਿ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਵਿੱਚ ਇੱਕ ਸਟੈਂਡਅੱਪ ਕਾਮੇਡੀ ਦੌਰਾਨ ਵੀਰ ਦਾਸ ਨੇ ‘ਟੂ ਇੰਡੀਆਜ਼’ ਨਾਂ ਦੀ ਕਵਿਤਾ ਸੁਣਾਈ। ਜਿਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਦੇਸ਼ ਵਿਰੋਧੀ ਕਿਹਾ ਜਾ ਰਿਹਾ ਹੈ। ਇੰਨਾ ਹੀ ਨਹੀਂ ਦੇਸ਼ ਦੇ ਸਾਰੇ ਹਿੱਸਿਆਂ ’ਚ ਉਸ ਖਿਲਾਫ ਸ਼ਿਕਾਇਤਾਂ ਵੀ ਦਰਜ ਹਨ।
ਵੀਰ ਦਾਸ ਦੀ ਵਿਵਾਦਤ ਕਵਿਤਾ ਦਾ ਅਨੁਵਾਦ-
‘ਮੈਂ ਦੋ ਭਾਰਤਾਂ ਤੋਂ ਆਉਂਦਾ ਹਾਂ’
ਮੈਂ ਉਸ ਭਾਰਤ ਤੋਂ ਆਉਂਦਾ ਹਾਂ,
ਜਿੱਥੇ ਬੱਚੇ ਇੱਕ ਦੂਜੇ ਦਾ ਹੱਥ ਵੀ
ਮਾਸਕ ਪਾ ਕੇ ਫੜਦੇ ਹਨ
ਪਰ ਨੇਤਾ ਬਿਨਾਂ ਮਾਸਕ ਦੇ
ਇੱਕ-ਦੂਜੇ ਨੂੰ ਜੱਫ਼ੀਆਂ ਪਾਉਂਦੇ ਹਨ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ
ਜਿੱਥੇ ਏਕਿਊਆਈ 9000 ਹੈ
ਪਰ ਅਸੀਂ ਆਪਣੀਆਂ ਛੱਤਾਂ
ਉੱਪਰ ਪੈ ਕੇ ਰਾਤ ਨੂੰ ਤਾਰੇ ਦੇਖਦੇ ਹਾਂ।
ਮੈਂ ਉਸ ਭਾਰਤ ਤੋਂ ਆਇਆ ਹਾਂ,
ਜਿੱਥੇ ਅਸੀਂ ਟਵਿੱਟਰ ਉੱਪਰ
ਬਾਲੀਵੁੱਡ ਬਾਰੇ ਵੰਡੇ ਜਾਂਦੇ ਹਾਂ
ਪਰ ਥਿਏਟਰ ਦੇ ਹਨੇਰੇ ਵਿੱਚ
ਬਾਲੀਵੁੱਡ ਕਾਰਨ ਇੱਕ ਹੋ ਜਾਂਦੇ ਹਨ।
ਮੈਂ ਇੱਕ ਅਜਿਹੇ ਭਾਰਤ ਤੋਂ ਆਇਆ ਹਾਂ,
ਜਿੱਥੇ ਪੱਤਰਕਾਰੀ ਖ਼ਤਮ ਹੋ ਚੁੱਕੀ ਹੈ,
ਮਰਦ ਪੱਤਰਕਾਰ ਇੱਕ ਦੂਜੇ ਦੀ
ਵਾਹ ਵਾਹ ਕਰਦੇ ਹਨ।
ਤੇ ਮਹਿਲਾ ਪੱਤਰਕਾਰ ਸੜਕਾਂ ਉੱਪਰ
ਲੈਪਟਾਪ ਲਈ ਬੈਠੀਆਂ ਹਨ,
ਸਚਾਈ ਦੱਸ ਰਹੀਆਂ ਹਨ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ
ਜਿੱਥੇ ਸਾਡੀ ਹਾਸੀ ਦੀ ਖਿਲਖਿਲਾਹਟ
ਸਾਡੇ ਘਰਾਂ ਦੀਆਂ ਕੰਧਾਂ ਤੋਂ
ਬਾਹਰ ਤੱਕ ਸੁਣ ਸਕਦੇ ਹਾਂ।
ਤੇ ਮੈਂ ਉਸ ਭਾਰਤ ਤੋਂ ਵੀ ਆਉਂਦਾ ਹਾਂ
ਜਿੱਥੇ ਕਾਮੇਡੀ ਕਲੱਬ ਦੀਆਂ
ਕੰਧਾਂ ਤੋੜ ਦਿੱਤੀਆਂ ਜਾਂਦੀਆਂ ਹਨ,
ਜਦੋਂ ਉਸ ਦੇ ਅੰਦਰੋਂ ਹਾਸੀ ਦੀ
ਅਵਾਜ਼ ਆਉਂਦੀ ਹੈ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ
ਜਿੱਥੋਂ ਦੀ ਵੱਡੀ ਆਬਾਦੀ
30 ਸਾਲ ਤੋਂ ਘੱਟ ਉਮਰ ਦੀ ਹੈ
ਪਰ ਅਸੀਂ 75 ਸਾਲ ਦੇ ਆਗੂਆਂ ਦੇ
150 ਸਾਲ ਪੁਰਾਣੇ ਵਿਚਾਰ ਸੁਣਨਾ
ਬੰਦ ਨਹੀਂ ਕਰਦੇ।
ਮੈਂ ਅਜਿਹੇ ਭਾਰਤ ਤੋਂ ਆਉਂਦਾ ਹਾਂ,
ਜਿੱਥੇ ਪੀਐੱਮ ਨਾਲ ਜੁੜੀ
ਹਰ ਸੂਚਨਾ ਦਿੱਤੀ ਜਾਂਦੀ ਹੈ
ਪਰ ਸਾਨੂੰ ਪੀ ਐਮ ਕੇਅਰ ਦੀ
ਕੋਈ ਸੂਚਨਾ ਨਹੀਂ ਮਿਲਦੀ।
ਮੈਂ ਅਜਿਹੇ ਭਾਰਤ ਤੋਂ ਆਇਆ ਹਾਂ,
ਜਿੱਥੇ ਔਰਤਾਂ ਸਾੜ੍ਹੀ ਅਤੇ ਸ੍ਰੀਕਰ
ਪਾਉਂਦੀਆਂ ਹਨ
ਤੇ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ
ਇੱਕ ਬਜ਼ੁਰਗ ਦੀ ਸਲਾਹ ਲੈਣੀ ਪੈਂਦੀ ਹੈ,
ਜਿਸ ਨੇ ਜੀਵਨ ਭਰ ਕਦੇ
ਸਾੜੀ ਨਹੀਂ ਪਾਈ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ.
ਜਿੱਥੇ ਅਸੀਂ ਸ਼ਾਕਾਹਾਰੀ ਹੋਣ ਉੱਪਰ
ਮਾਣ ਮਹਿਸੂਸ ਕਰਦੇ ਹਾਂ
ਪਰ ਉਨ੍ਹਾਂ ਕਿਸਾਨਾਂ ਨੂੰ ਹੀ ਕੁਚਲ ਦਿੰਦੇ ਹਾਂ
ਜੋ ਇਹ ਸਬਜ਼ੀਆਂ ਉਗਾਉਂਦੇ ਹਨ।
ਮੈਂ ਉਸ ਭਾਰਤ ਤੋਂ ਆਇਆ ਹਾਂ,
ਜਿੱਥੇ ਫ਼ੌਜੀਆਂ ਦੀ
ਅਸੀਂ ਪੂਰੀ ਹਮਾਇਤ ਕਰਦੇ ਹਾਂ
ਜਦੋਂ ਤੱਕ ਉਨ੍ਹਾਂ ਦੀ ਪੈਨਸ਼ਨ ਦੀ
ਗੱਲ ਨਾ ਕੀਤੀ ਜਾਵੇ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ
ਜੋ ਚੁੱਪ ਨਹੀਂ ਰਹੇਗਾ।
ਮੈਂ ਉਸ ਭਾਰਤ ਤੋਂ ਆਇਆ ਹਾਂ,
ਜੋ ਬੋਲੇਗਾ ਵੀ ਨਹੀਂ ਹੈ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ
ਜੋ ਮੈਨੂੰ ਸਾਡੀਆਂ ਬੁਰਾਈਆਂ ਬਾਰੇ
ਗੱਲ ਕਰਨ ਲਈ ਕੋਸੇਗਾ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ
ਜੋ ਦੇਖੇਗਾ ਅਤੇ ਕਹੇਗਾ
‘ਇਹ ਕਮੇਡੀ ਨਹੀਂ ਹੈ…
ਕਿਉਂਕਿ ਇਸ ਵਿੱਚ ਵਿਅੰਗ ਕਿੱਥੇ ਹੈ?’
ਮੈਂ ਉਸ ਭਾਰਤ ਤੋਂ ਵੀ ਆਉਂਦਾ ਹਾਂ
ਜੋ ਸਮਝੇਗਾ
ਕਿ ਇਹ ਵਿਅੰਗ ਹੀ ਹੈ
ਬਸ ਮਜ਼ਾਹੀਆ ਨਹੀਂ ਹੈ…
ਇਸ ਨੂੰ ਭਾਰਤ ਮੁਲਕ ਦੀ ਤੌਹੀਨ ਮੰਨਿਆ ਜਾ ਰਿਹਾ ਹੈ, ਜਿਸ ਕਰਕੇ ਵੀਰ ਦੀ ਅਲੋਚਨਾ ਹੋ ਰਹੀ ਹੈ।

Comment here