ਨਵੀਂ ਦਿੱਲੀ-ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਹੁਣ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਜਲਦੀ ਹੀ ਸੀਏਏ ਕਾਨੂੰਨ ਵੀ ਵਾਪਸ ਲੈ ਲਵੇਗੀ। ਓਵੈਸੀ ਨੇ ਕਿਹਾ, ‘ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਦੇਰੀ ਨਾਲ ਫੈਸਲਾ ਲਿਆ ਹੈ। ਇਹ ਕਿਸਾਨ ਅੰਦੋਲਨ ਤੇ ਮਜ਼ਦੂਰਾਂ ਦੀ ਕਾਮਯਾਬੀ ਹੈ। ਚੋਣਾਂ ਵਿਚ ਜਾਣਾ ਸੀ, ਇਸ ਲਈ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਉਹ ਦਿਨ ਵੀ ਦੂਰ ਨਹੀਂ ਜਦੋਂ ਮੋਦੀ ਸਰਕਾਰ ਵੀ ਸੀਏਏ ਦਾ ਕਾਨੂੰਨ ਵਾਪਸ ਲੈ ਲਵੇਗੀ। ਇਸ ਤੋਂ ਇਲਾਵਾ ਓਵੈਸੀ ਨੇ ਕਸ਼ਮੀਰ ’ਚ ਧਾਰਾ 370 ਹਟਾਉਣ ਤੇ ਕਿਸਾਨਾਂ ਨੂੰ ਮੁਆਵਜ਼ੇ ’ਤੇ ਵੀ ਪ੍ਰਤੀਕਿਰਿਆ ਦਿੱਤੀ। ਓਵੈਸੀ ਨੇ ਕਿਹਾ, ’370 ਹਟਾਉਣ ਤੋਂ ਬਾਅਦ ਕਸ਼ਮੀਰ ਕਿੱਥੇ ਸਥਿਰ ਹੋਇਆ? ਕਸ਼ਮੀਰ ਦੇ ਹਾਲਾਤ ’ਚ ਕੁਝ ਵੀ ਨਹੀਂ ਬਦਲਿਆ। ਤੁਸੀਂ ਇਹ ਸਭ ਕੁਝ ਆਪਣੇ ਵਿਚਾਰਧਾਰਕ ਵਿਚਾਰਾਂ ਨੂੰ ਵਿਕਸਿਤ ਕਰਨ ਲਈ ਕਰ ਰਹੇ ਹੋ। ਮੋਦੀ ਸਰਕਾਰ ਹਰ ਫਰੰਟ ’ਤੇ ਫੇਲ ਹੋਈ ਹੈ। ਇਸ ਕਾਨੂੰਨ ਨੂੰ ਸ਼ਰਤ-ਏ-ਮਜ਼ਬੂਰੀ ਵਿਚ ਵਾਪਸ ਲੈਣਾ ਪਿਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਰਨ ਵਾਲੇ 700 ਕਿਸਾਨਾਂ ਨੂੰ ਮੁਆਵਜ਼ਾ ਜ਼ਰੂਰ ਦੇਵੇ।
Comment here