ਸਿਆਸਤਖਬਰਾਂ

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਬਾਦਲ ਦਲ ਦਾ ਰੋਸ ਮਾਰਚ

ਸੁਖਬੀਰ ਬਾਦਲ ਤੇ ਹਰਸਿਮਰਤ ਸਣੇ 15 ਅਕਾਲੀ ਆਗੂ ਪੁਲਸ ਨੇ ਹਿਰਾਸਤ ਚ ਲਏ

ਨਵੀਂ ਦਿੱਲੀ- ਅੱਜ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ‘ਆਮ ਆਦਮੀ ਪਾਰਟੀ’ ਤੇ ਸ਼੍ਰੋਮਣੀ ਅਕਾਲੀ ਦਲ ‘ਕਾਲਾ ਦਿਵਸ’ ਮਨਾ ਰਹੇ ਹਨ। ਅਕਾਲੀ ਦਲ ਦੇ ਵਰਕਰਾਂ ਨੇ ਰਕਾਬਗੰਜ ਗੁਰਦੁਆਰਾ ਤੋਂ ਸੰਸਦ ਭਵਨ ਤਕ ਮਾਰਚ ਕੱਢਿਆ, ਜਿਸ ਚ ’ਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਹਨ। ਐਮ ਪੀ ਬੀਬੀ ਹਰਸਿਮਰਤ ਕੌਰ ਵੀ ਸ਼ਿਰਕਤ ਕੀਤੀ। ਇਸ ਨੂੰ ਲੈ ਕੇ ਦਿੱਲੀ-ਐੱਨਸੀਆਈਰ ਦੇ ਵੱਖ-ਵੱਖ ਮਾਰਗਾਂ ’ਤੇ ਡਾਈਵਰਜ਼ਨ ਕਰਨ ਦੇ ਨਾਲ-ਨਾਲ ਸੁਰੱਖਿਆ ਵੀ ਸਖ਼ਤ ਕੀਤੀ ਗਈ ਹੈ। ਇਸ ਕਾਰਨ ਦਿੱਲੀ ’ਚ ਜਗ੍ਹਾ-ਜਗ੍ਹਾ ਜਾਮ ਲੱਗਾ ਹੋਇਆ ਹੈ। ਦਿੱਲੀ ’ਚ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਪੁਲਿਸ ਨੇ ਝਾੜੌਦਾ ਕਲਾ ਬਾਰਡਰ ਨੂੰ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਬੈਰੀਕੇਡਿੰਗ ਲੱਗਾ ਕੇ ਬੰਦ ਕਰ ਦਿੱਤਾ ਹੈ। ਇਸ ਦੌਰਾਨ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਸਮੇਤ ਪੰਦਰਾਂ ਦੇ ਕਰੀਬ ਅਕਾਲੀ ਆਗੂਆਂ ਤੇ ਕਈ ਵਰਕਰਾਂ ਨੂੰ ਵੀ ਪੁਲਸ ਨੇ ਹਿਰਾਸਤ ਚ ਲੈ ਲਿਆ। ਅਸਲ ਚ 17 ਸਤੰਬਰ 2020 ਨੂੰ ਲੋਕਸਭਾ ’ਚ ਤਿੰਨ ਖੇਤੀ ਕਾਨੂੰਨ ਪਾਸ ਹੋਏ ਸਨ ਤੇ ਇਸੇ ਦਿਨ ਦੇਰ ਸ਼ਾਮ ਹਰਸਿਮਰਤ ਕੌਰ ਨੇ ਆਪਣਾ ਅਸਤੀਫਾ ਦਿੱਤਾ ਸੀ।

ਖੇਤੀ ਕਨੂੰਨਾੰ ਦੇ ਵਿਰੋਧ ਚ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਲੋੰ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ, ਅਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ।

Comment here