ਸਿਆਸਤਖਬਰਾਂਦੁਨੀਆ

ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਇੰਟਰਨੈਸ਼ਨਲ ਮੀਡੀਆ ਦੇ ਰਿਹਾ ਵੱਖ-ਵੱਖ ਪ੍ਰਤੀਕਰਮ

ਵਾਸ਼ਿੰਗਟਨ-ਹੁਣੇ ਜਿਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦੀ ਖ਼ਬਰ ਨੂੰ ਪੂਰੀ ਦੁਨੀਆ ਦੇ ਮੀਡੀਆ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਪਾਕਿਸਤਾਨ ਦੀ ਵੈੱਬਸਾਈਟਸ ਅਤੇ ਅਖ਼ਬਾਰਾਂ ਨੇ ਇਸ ਨੂੰ ਹੋਮ ਪੇਜ ’ਤੇ ਜਗ੍ਹਾ ਦਿੱਤੀ। ਕੈਨੇਡਾ ਦੀ ਅਖ਼ਬਾਰ ਦਿ ਗਲੋਬ ਐਂਡ ਮੇਲ ਨੇ ਲਿਖਿਆ, ‘‘ਪ੍ਰਧਾਨ ਮੰਤਰੀ ਮੋਦੀ ਨੇ ਇਕ ਵਾਰ ਫਿਰ ਹੈਰਾਨ ਕਰ ਦਿੱਤਾ। ਉਨ੍ਹਾਂ ਦੀ ਇਕ ਗੱਲ ’ਤੇ ਗੌਰ ਕਰਨਾ ਚਾਹੀਦਾ ਹੈ।’’ ਮੋਦੀ ਨੇ ਕਿਹਾ, ‘‘ਹੁਣ ਸਾਨੂੰ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ। ਪ੍ਰਕਾਸ਼ ਦਿਹਾੜੇ ’ਤੇ ਮੋਦੀ ਦੇ ਇਸ ਐਲਾਨ ਦੇ ਕਈ ਮਾਅਇਨੇ ਕੱਢੇ ਜਾ ਸਕਦੇ ਹਨ। ਇਸ ਦੇ ਰਾਜਨੀਤਕ ਕਾਰਨ ਵੀ ਅਹਿਮ ਹਨ।
ਪੀ. ਐੱਮ.ਅਖੀਰ ਨਰਮ ਪਏ : ਨਿਊਯਾਰਕ ਟਾਈਮਸ
ਭਾਰਤ ’ਚ ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਨਾਂ ਸੰਦੇਸ਼ ’ਚ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ, ਇਸ ਤੋਂ ਕੁਝ ਮਿੰਟ ਬਾਅਦ ‘ਨਿਊਯਾਰਕ ਟਾਈਮਸ’ ਦੀ ਵੈੱਬਸਾਈਟ ’ਤੇ ਇਹ ਖ਼ਬਰ ਫਲੈਸ਼ ਹੋ ਗਈ। ਉਸ ਨੇ ਲਿਖਿਆ, ‘‘ਲਗਭਗ ਇਕ ਸਾਲ ਤੱਕ ਚਲੇ ਕਿਸਾਨ ਅੰਦੋਲਨ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਨੂੰ ਅਖੀਰ ਰੁਖ਼ ਬਦਲਨਾ ਪਿਆ। ਪੀ. ਐੱਮ. ਨੇ ਨਰਮ ਰੁਖ਼ ਅਪਨਾਉਣ ਦਾ ਫੈਸਲਾ ਕੀਤਾ ਅਤੇ ਵਿਵਾਦਿਤ ਖੇਤੀਬਾੜੀ ਕਨੂੰਨ ਵਾਪਸ ਲੈ ਲਏ ਗਏ।
ਸੀ. ਐੱਨ. ਐੱਨ. ਨੇ ਕਿਹਾ- ਸਿਆਸੀ ਮਜਬੂਰੀ
ਸੀ. ਐੱਨ. ਐੱਨ. ਨੇ ਮੋਦੀ ਦੇ ਭਾਸ਼ਣ ਨੂੰ ਹੂ-ਬ-ਹੂ ਪਬਲਿਸ਼ ਕੀਤਾ। ਇਸ ’ਚ ਦੱਸਿਆ ਕਿ ਸਰਕਾਰ ਨੇ ਇਸ ਫੈਸਲੇ ਦਾ ਐਲਾਨ ਇਕ ਅਹਿਮ ਦਿਨ ਕੀਤਾ। ਕਿਸਾਨ ਨੇਤਾ ਦੀਪਿਕਾ ਲਾਂਬਾ ਦੇ ਹਵਾਲੇ ਨਾਲ ਲਿਖਿਆ, ‘‘ਇਹ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ। ਅਸੀਂ ਇਹ ਮੰਨਦੇ ਹਾਂ ਕਿ ਮੋਦੀ ਸਰਕਾਰ ਨੇ ਇਹ ਫੈਸਲਾ ਸਿਆਸੀ ਮਜਬੂਰੀਆਂ ਕਾਰਨ ਲਿਆ ਹੈ।’’ ਵੈੱਬਸਾਈਟ ਨੇ ਲਿਖਿਆ, ‘‘ਭਾਰਤ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਕੋਈ ਵੀ ਸਰਕਾਰ ਕਿਸਾਨਾਂ ਨੂੰ ਨਾਰਾਜ਼ ਕਰਨ ਦਾ ਖ਼ਤਰਾ ਨਹੀਂ ਲੈ ਸਕਦੀ।’’
ਕਿਸਾਨਾਂ ਦੀ ਗੱਲ ਨਹੀਂ ਸੁਣੀ : ਦਿ ਗਾਰਜੀਅਨ
ਬ੍ਰਿਟਿਸ਼ ਅਖ਼ਬਾਰ ਦਿ ਗਾਰਜੀਅਨ ਨੇ ਲਿਖਿਆ, ‘‘2020 ’ਚ ਜਦੋਂ ਇਹ ਖੇਤੀਬਾੜੀ ਕਾਨੂੰਨ ਲਿਆਂਦੇ ਗਏ ਸਨ ਤਾਂ ਲੱਗਾ ਸੀ ਕਿ ਸਰਕਾਰ ਖੇਤੀਬਾੜੀ ਦਾ ਪੂਰਾ ਢਾਂਚਾ ਬਦਲਣਾ ਚਾਹੁੰਦੀ ਹੈ। ਦੇਸ਼ ਦੀ 60 ਫ਼ੀਸਦੀ ਆਬਾਦੀ ਖੇਤੀਬਾੜੀ ਸੈਕਟਰ ’ਤੇ ਨਿਰਭਰ ਹੈ। ਲਿਹਾਜਾ ਇਸ ਕਦਮ ’ਤੇ ਹਰ ਕਿਸੇ ਦੀਆਂ ਨਜ਼ਰਾਂ ਸਨ। ਹੋਇਆ ਵੀ ਉਹੀ, ਸਰਕਾਰ ਦਾ ਇਹ ਕਦਮ ਕਿਸਾਨਾਂ ਨੂੰ ਨਾਗਵਾਰ ਗੁਜ਼ਰਿਆ। ਉਨ੍ਹਾਂ ਦਾ ਤਰਕ ਬਿਲਕੁੱਲ ਠੀਕ ਸੀ। ਉਹ ਇਹ ਕਹਿ ਰਹੇ ਸਨ ਕਿ ਜਿਨ੍ਹਾਂ ਕਿਸਾਨਾਂ ਲਈ ਸਰਕਾਰ ਨੇ ਕਾਨੂੰਨ ਬਣਾਏ, ਉਨ੍ਹਾਂ ਦੀ ਸੁਣੀ ਹੀ ਨਹੀਂ ਗਈ।
ਸਰਕਾਰ ਪਿੱਛੇ ਹਟ ਗਈ : ਡਾਨ
ਪਾਕਿਸਤਾਨ ਦੀ ਸਭ ਤੋਂ ਵੱਡੀ ਅਖ਼ਬਾਰ ਅਤੇ ਵੈੱਬਸਾਈਟ ਡਾਨ ਨੇ ਏਜੰਸੀ ਇਨਪੁਟ ਦੇ ਨਾਲ ਆਪਣੀ ਵੈੱਬਸਾਈਟ ’ਤੇ ਇਹ ਖ਼ਬਰ ਚਲਾਈ। ਹੈਡਿੰਗ ’ਚ ਹੀ ਲਿਖਿਆ, ‘‘ਖੇਤੀਬਾੜੀ ਕਾਨੂੰਨਾਂ ’ਤੇ ਮੋਦੀ ਨੂੰ ਕਦਮ ਪਿੱਛੇ ਖਿੱਚਣ ਪਏ।’’ ਜਿਓ ਟੀ. ਵੀ. ਵਰਗੀ ਅਹਿਮ ਵੈੱਬਸਾਈਟਸ ਦੀਆਂ ਖ਼ਬਰਾਂ ਦਾ ਸਾਰ ਵੀ ਕਰੀਬ-ਕਰੀਬ ਇਹੀ ਰਿਹਾ। ਦਿ ਡਾਨ ਨੇ 2 ਸਿੱਖ ਕਿਸਾਨਾਂ ਦੀ ਇਕ-ਦੂਜੇ ਨੂੰ ਮਠਿਆਈ ਖੁਆਉਂਦੇ ਹੋਏ ਫੋਟੋ ਲਗਾਈ।

Comment here