ਨਵੀਂ ਦਿੱਲੀ- ਚੱਲ ਰਹੇ ਕਿਸਾਨ ਅੰਦੋਲਨ ਦੇ ਦਰਮਿਆਨ ਖੇਤੀ ਕਨੂੰਨਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਖਰੋ ਵੱਖਰੀ ਰਾਇ ਰੱਖਦੀਆਂ ਹਨ, ਪਰ ਅੰਦੋਲਨ ਕਾਰਨ ਸਮਾਜਿਕ,ਆਰਥਿਕ ਤੇ ਸਿਆਸੀ ਸੰਕਟ ਦੇ ਹੱਲ ਲਈ ਇਸ ਮਸਲੇ ਨੂੰ ਜਲਦੀ ਨਿਬੇੜਨ ਦੇ ਹੱਕ ਵਿੱਚ ਵੀ ਹਨ । ਕਈ ਪਾਰਟੀਆਂ ਦਾ ਕਹਿਣਾ ਹੈ ਕਿ ਜੇ ਕਿਸਾਨ ਇਹਨਾਂ ਕਨੂੰਨਾਂ ਦੇ ਹੱਕ ਚ ਨਹੀੰ ਤਾਂ ਸਰਕਾਰ ਰੱਦ ਕਰ ਦੇਵੇ। ਕੁਝ ਅਜਿਹੀ ਰਾਇ ਰੱਖਣ ਵਾਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦਾ ਰੁਖ਼ ਬਦਲ ਗਿਆ ਹੈ। ਪਵਾਰ ਨੇ ਕਿਹਾ ਕਿ ਕਨੂੰਨ ਰੱਦ ਨਹੀਂ ਹੋਣੇ ਚਾਹੀਦੇ, ਪਰ ਲੋੜੀਂਦੀਆਂ ਸੋਧਾਂ ਕਰਨੀਆਂ ਚਾਹੀਦੀਆਂ ਹਨ। ਸ਼ਰਦ ਪਵਾਰ ਨੇ ਇੱਛਾ ਜਤਾਈ ਕਿ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਕੇਂਦਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਉਹ ਕਿਸਾਨਾਂ ਅਤੇ ਸਰਕਾਰ ਵਿਚਾਲੇ ਬਣੀ ਖਿੱਚੋਤਾਣ ਨੂੰ ਖਤਮ ਕਰਨ ਦੇ ਪੱਖ ’ਚ ਹਨ। ਪਵਾਰ ਦੇ ਰੁਖ਼ ਦਾ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਸਵਾਗਤ ਕੀਤਾ ਹੈ।
ਖੇਤੀ ਕਨੂੰਨ ਰੱਦ ਨਹੀਂ, ਸੋਧ ਕਰੋ- ਸ਼ਰਦ ਪਵਾਰ

Comment here