ਕੁਸ਼ੀਨਗਰ: ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਬੀਤੀ ਰਾਤ ਇੱਕ ਦਰਦਨਾਕ ਘਟਨਾ ਵਿੱਚ, ਵਿਆਹ ਦੇ ਜਸ਼ਨਾਂ ਦੌਰਾਨ ਅਚਾਨਕ ਖੂਹ ਵਿੱਚ ਡਿੱਗਣ ਕਾਰਨ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ, ਜਿੰਨਾਂ ਵਿੱਚ ਸਾਰੀਆਂ ਔਰਤਾਂ ਸਨ। ਅਧਿਕਾਰੀਆਂ ਮੁਤਾਬਕ ਵਿਆਹ ਮੌਕੇ ਕੁਝ ਔਰਤਾਂ ਖੂਹ ਦੀ ਇੱਕ ਸਲੈਬ ‘ਤੇ ਬੈਠੀਆਂ ਹੋਈਆਂ ਸਨ ਕਿ ਭਾਰੀ ਬੋਝ ਕਾਰਨ ਸਲੈਬ ਡਿੱਗ ਗਈ ਅਤੇ ਉਸ ਦੇ ਉੱਪਰ ਬੈਠੀਆਂ ਔਰਤਾਂ ਖੂਹ ‘ਚ ਡਿੱਗ ਗਈਆਂ। ਜਿਸ ਕਾਰਨ 13 ਔਰਤਾਂ ਦੀ ਮੌਤ ਹੋ ਗਈ ਹੈ। ਅਖਿਲ ਕੁਮਾਰ, ਏਡੀਜੀ, ਗੋਰਖਪੁਰ ਜ਼ੋਨ ਨੇ ਕਿਹਾ, “ਘਟਨਾ ਬੀਤੀ ਰਾਤ 8.30 ਵਜੇ ਦੇ ਕਰੀਬ ਨੇਬੂਆ ਨੌਰੰਗੀਆ, ਕੁਸ਼ੀਨਗਰ ਵਿੱਚ ਵਾਪਰੀ ਹੈ। ਘਟਨਾ ਇੱਕ ਵਿਆਹ ਦੇ ਪ੍ਰੋਗਰਾਮ ਦੌਰਾਨ ਵਾਪਰੀ ਜਿਸ ਵਿੱਚ ਕੁਝ ਲੋਕ ਇੱਕ ਖੂਹ ਦੀ ਸਲੈਬ ‘ਤੇ ਬੈਠੇ ਸਨ ਅਤੇ ਭਾਰੀ ਬੋਝ ਕਾਰਨ ਸਲੈਬ ਟੁੱਟ ਗਈ।” ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ।
ਖੂਹ ਚ ਡਿੱਗਣ ਕਾਰਨ 13 ਔਰਤਾਂ ਦੀ ਮੌਤ

Comment here