ਬਡਗਾਮ- ਅੱਜ ਕੱਲ ਜੰਮੂ ਅਤੇ ਕਸ਼ਮੀਰ ਤੋਂ ਖੁਸ਼ਨੁਮਾ ਖਬਰਾਂ ਵੀ ਆਉਣ ਲੱਗੀਆਂ ਨੇ, ਜਿੱਥੇ ਮਹੌਲ ਸ਼ਾਂਤ ਵੀ ਹੋ ਰਿਹਾ ਹੈ ਤੇ ਆਮ ਲੋਕਾਂ ਦੇ ਜਨਜੀਵਨ ਨੂੰ ਉੱਚਾ ਚੁੱਕਣ ਲਈ ਪ੍ਰਸ਼ਾਸਨ ਤੇ ਸਰਕਾਰ ਉਪਰਾਲੇ ਵੀ ਕਰ ਰਹੇ ਹਨ। ਸਕੂਲਾਂ ਦੀ ਦਸ਼ਾ ਸੁਧਾਰੀ ਜਾ ਰਹੀ ਹੈ, ਪੰਚਾਇਤੀ ਘਰਾਂ ਦਾ ਨਵੀਨੀਕਰਨ ਹੋ ਰਿਹਾ ਹੈ, ਖੇਡਾਂ ਆਯੋਜਿਤ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਬਡਗਾਮ ਦੇ ਸ਼ੇਖਪੋਰਾ ਸਮੇਤ ਕਸ਼ਮੀਰ ਘਾਟੀ ਦੇ ਪੰਚਾਇਤ ਘਰਾਂ ਦਾ ਨਵੀਨੀਕਰਨ ਕਰ ਰਹੀ ਹੈ। ਸ਼ੇਖਪੋਰਾ ਪੰਚਾਇਤ ਘਰ ਦੀਆਂ ਕੰਧਾਂ ਅਤੇ ਫਰਸ਼ ਪੱਕਾ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁਕਿਆ ਹੈ ਤਾਂ ਕਿ ਮੈਂਬਰਾਂ ਨੂੰ ਲੋਕਾਂ ਦੇ ਵਿਕਾਸ ਲਈ ਕੰਮ ਕਰਨ ਲਈ ਇਕ ਆਰਾਮਦਾਇਕ ਜਗ੍ਹਾ ਮਿਲ ਸਕੇ। ਸਰਕਾਰ ਇਹ ਵੀ ਕਲਪਣਾ ਕਰਦੀ ਹੈ ਕਿ ਭਵਿੱਖ ‘ਚ ਵੱਡੇ ਜਨਤਕ ਸਮਾਰੋਹਾਂ ਲਈ ਮੈਦਾਨ ਦਾ ਉਪਯੋਗ ਕੀਤਾ ਜਾ ਸਕਦਾ ਹੈ। ਸਰਕਾਰੀ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਕਿ ਨਵੇਂ ਅਪਗਰੇਡ ਕੀਤੇ ਗਏ ਪੰਚਾਇਤ ਘਰ ਜਨਤਕ ਕੰਮਾਂ ‘ਚ ਇਸਤੇਮਾਲ ਕੀਤੇ ਜਾ ਸਕਣ। ਖੇਤਰ ਦੇ ਸਥਾਨਕ ਲੋਕ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਹਨ, ਕਿਉਂਕਿ ਪੁਰਾਣੀ ਇਮਾਰਤ ਅਸੁਰੱਖਿਅਤ ਸੀ। ਨਵੀਨੀਕਰਨ ਤੋਂ ਬਾਅਦ, ਭਵਨ ਵਿਸ਼ਾਲ ਦਿਖਾਈ ਦੇਵੇਗਾ ਅਤੇ ਜਨਤਾ ਇਸ ਨੂੰ ਜ਼ਰੂਰਤ ਅਤੇ ਜਨਤਕ ਬੈਠਕਾਂ ਲਈ ਉਪਯੋਗ ਕਰ ਸਕਦੀ ਹੈ। ਇਸ ਤੋਂ ਇਲਾਵਾ ਸ਼੍ਰੀਨਗਰ ‘ਚ ਪਹਿਲੀ ਜੰਮੂ ਕਸ਼ਮੀਰ ਪੇਸ਼ੇਵਰ ਫੁਟਬਾਲ ਲੀਗ ਹੋ ਰਹੀ ਹੈ। ਇਸ ਟੂਰਨਾਮੈਂਟ ‘ਚ ਖੇਤਰ ਦੀਆਂ 8 ਫੁਟਬਾਲ ਟੀਮਾਂ ਹਿੱਸਾ ਲੈ ਰਹੀਆਂ ਹਨ। ਲੀਗ ਦਾ ਆਯੋਜਨ ਜੰਮੂ ਕਸ਼ਮੀਰ ਸਪੋਰਟਸ ਕਾਊਂਸਿਲ ਵਲੋਂ ਜੰਮੂ ਕਸ਼ਮੀਰ ਫੁਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਸਾਰੇ ਮੈਚ ਸਿੰਥੈਟਿਕ ਟਰਫ਼ ਟੀ.ਆਰ.ਸੀ. ਸ਼੍ਰੀਨਗਰ ‘ਚ ਖੇਡੇ ਜਾਣਗੇ। ਜੰਮੂ ਕਸ਼ਮੀਰ UT ਦੀਆਂ ਫੁਟਬਾਲ ਟੀਮਾਂ ਆਪਸ ‘ਚ ਭਿੜਨਗੀਆਂ ਅਤੇ ਮੁਕਾਬਲੇ ‘ਚ ਟਾਪ 2 ਟੀਮਾਂ ਆਈ-ਲੀਗ ਦੂਜੀ ਡਿਵੀਜ਼ਨ ਲਈ ਕੁਆਲੀਫਾਈ ਕਰਨਗੀਆਂ। ਸ਼੍ਰੀਨਗਰ ਫੁਟਬਾਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਫੈਜ਼ ਅਹਿਮਦ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ,”ਕੋਰੋਨਾ ਕਾਰਨ ਇੱਥੇ ਕੋਈ ਫੁਟਬਾਲ ਮੈਚ ਨਹੀਂ ਹੋ ਰਿਹਾ ਸੀ। 2 ਸਾਲਾਂ ਤੋਂ ਖੇਡ ਰੁਕਿਆ ਹੋਇਆ ਸੀ, ਇਸ ਵਾਰ ਅਸੀਂ ਇਕ ਪੇਸ਼ੇਵਰ ਲੀਗ ਸ਼ੁਰੂ ਕੀਤੀ ਹੈ। ਇਹ ਪਹਿਲੀ ਵਾਰ ਹੈ, ਜਦੋਂ ਜੰਮੂ ਕਸ਼ਮੀਰ ‘ਚ ਅਜਿਹਾ ਹੋ ਰਿਹਾ ਹੈ। ਅਗਲੇ ਸਾਲ ਤੋਂ ਸਾਡੇ ਕੋਲ ਇਸ ‘ਚ ਹੋਰ ਟੀਮਾਂ ਹੋਣਗੀਆਂ ਅਤੇ ਇਹ ਪੇਸ਼ੇਵਰ ਲੀਗ ਹੁਣ ਹਰ ਸਾਲ ਹੋਵੇਗੀ।” ਉਨ੍ਹਾਂ ਕਿਹਾ,”ਅਸੀਂ ਚਾਹੁੰਦੇ ਹਾਂ ਕਿ 10 ਟੀਮਾਂ ਇਸ ‘ਚ ਹਿੱਸਾ ਲੈਣ। ਇਸ ਵਾਰ ਸਾਡੇ ਕੋਲ 28 ਮੈਚ ਹੋਣਗੇ। ਟਾਪ 2 ਟੀਮਾਂ ਆਈ-ਲੀਗ 2 ਡਿਵੀਜ਼ਨ ਲਈ ਕੁਆਲੀਫਾਈ ਕਰਨਗੀਆਂ। ਸਾਰੇ ਮੈਚ ਪੂਰੀ ਤਰ੍ਹਾਂ ਨਾਲ ਪੇਸ਼ੇਵਰ ਪੱਧਰ ‘ਤੇ ਖੇਡੇ ਜਾਣਗੇ। ਸਾਰੇ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਨਗੇ। ਇਸ ਟੂਰਨਾਮੈਂਟ ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।
ਕਕੂਨ’ ਦੀ ਪੈਦਾਵਾਰ ਨਾਲ ਮੁਸਕੁਰਾਏ ਜੰਮੂ-ਕਸ਼ਮੀਰ ਦੇ ਕਿਸਾਨ- ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਕਿਸਾਨ, ਸੀਰੀਕਲਚਰ ਵਿਕਾਸ ਮਹਿਕਮੇ ਵਲੋਂ ਆਯੋਜਿਤ ਨੀਲਾਮੀ ਬਜ਼ਾਰ ਵਿਚ ਕਕੂਨ (ਰੇਸ਼ਮ ਦਾ ਕੋਇਆ) ਦੀ ਵਿਕਰੀ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ। ਮਹਿਕਮੇ ਵਲੋਂ 7 ਜੁਲਾਈ ਨੂੰ ਊਧਮਪੁਰ ਦੇ ਸੀਰੀਕਲਚਰ ਮਹਿਕਮੇ ਕੰਪਲੈਕਸ ’ਚ ਨਿਲਾਮੀ ਸ਼ੁਰੂ ਹੋਈ। ਇਹ ਨਿਲਾਮੀ 25 ਜੁਲਾਈ ਤੱਕ ਚਲੇਗੀ। ਅਜੇ ਤੱਕ 45,300 ਕਿਲੋ ਰੇਸ਼ਮ ਦੀ ਨੀਲਾਮੀ ਹੋ ਚੁੱਕੀ ਹੈ। ਮਹਿਕਮੇ ਦੇ ਅਧਿਕਾਰੀ ਰਾਜੀਵ ਗੁਪਤਾ ਨੇ ਦੱਸਿਆ ਕਿ ਕਰੀਬ 1,38,00,000 ਦੀ ਨੀਲਾਮੀ ਹੋ ਚੁੱਕੀ ਹੈ। ਇਸ ’ਚ ਹਜ਼ਾਰਾਂ ਕਿਸਾਨ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ’ਚ ਬੀਬੀਆਂ ਵੀ ਸ਼ਾਮਲ ਹਨ। ਪਿੰਡ ਦੇ ਕਿਸਾਨ ਕਪੂਰ ਸਿੰਘ ਨੇ ਦੱਸਿਆ ਕਿ ਪਿਛਲੇ 40 ਸਾਲਾਂ ਤੋਂ ਮੈਂ ਇਸ ਕੰਮ ਨੂੰ ਕਰ ਰਿਹਾ ਹਾਂ। ਰੇਸ਼ਮ ਦਾ ਕੰਮ ਜ਼ਿਆਦਾਤਰ ਬੀਬੀਆਂ ਕਰਦੀਆਂ ਹਨ। ਕੋਵਿਡ ਕਾਰਨ ਸਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਕੀਮਤ ਚੰਗੀ ਹੈ, ਜੋ ਕਿ ਇਕ ਹਜ਼ਾਰ ਦੇ ਕਰੀਬ ਹੈ। ਜਦੋਂ ਕੀਮਤ ਚੰਗੀ ਮਿਲਦੀ ਹੈ ਤਾਂ ਕੰਮ ਕਰਨ ਦਾ ਆਨੰਦ ਆਉਂਦਾ ਹੈ।
Comment here