ਬੀਜਿੰਗ-ਲੱਦਾਖ ਦੀ ਪੈਂਗੌਂਗ ਝੀਲ ’ਤੇ ਭਾਰਤ ਨਾਲ ਸਮਝੌਤੇ ਦੇ ਬਾਵਜੂਦ ਚੀਨ ਨੇ ਨਾਲ ਲੱਗਦੇ ਖੇਤਰ ’ਚ ਕੰਕਰੀਟ ਦਾ ਨਿਰਮਾਣ ਕੀਤਾ ਹੈ। ਇਸ ਤੋਂ ਇਲਾਵਾ ਚੀਨ ਨੇ ਉੱਥੇ ਹੈਲੀਪੈਡ ਵੀ ਤਿਆਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਸੈਟੇਲਾਈਟ ਫੋਟੋਆਂ ਤੋਂ ਹੋਇਆ ਹੈ। ਇਹ ਸੈਟੇਲਾਈਟ ਫੋਟੋਆਂ ਅਮਰੀਕਾ ਦੀ ਵਿਦੇਸ਼ ਨੀਤੀ ਮੈਗਜ਼ੀਨ ਲਈ ਕੰਮ ਕਰਨ ਵਾਲੇ ਜੈਕ ਡੇਟਸ ਨਾਮਕ ਪੱਤਰਕਾਰ ਨੇ ਪੋਸਟ ਕੀਤੀਆਂ ਹਨ। ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਪੈਂਗੌਂਗ ਝੀਲ ਦੇ ਉੱਤਰੀ ਕਿਨਾਰੇ ਦੀਆਂ ਹਨ। ਇਹ ਇੱਕ ਚੀਨੀ ਜੈੱਟੀ (ਕਿਸ਼ਤੀ), ਇੱਕ ਸੰਭਾਵੀ ਹੈਲੀਪੈਡ ਅਤੇ ਇੱਕ ਸਥਾਈ ਬੰਕਰ ਦਿਖਾਉਂਦਾ ਹੈ।
ਪੈਨਗੋਂਗ ਝੀਲ ਦਾ ਫਿੰਗਰ 8 ਖੇਤਰ ਪਹਿਲਾਂ ਹੀ ਚੀਨ ਦੇ ਕੰਟਰੋਲ ਵਿਚ ਹੈ। ਹੁਣ ਮਈ 2020 ਵਿੱਚ ਰੁਕਾਵਟ ਤੋਂ ਬਾਅਦ, ਜਦੋਂ ਚੀਜ਼ਾਂ ਆਮ ਵਾਂਗ ਹੋਣੀਆਂ ਸ਼ੁਰੂ ਹੋਈਆਂ, ਤਾਂ ਭਾਰਤੀ ਅਤੇ ਚੀਨੀ ਬਲਾਂ ਨੇ ਸਹਿਮਤੀ ਜਤਾਈ ਸੀ ਕਿ ਫੌਜਾਂ ਨੂੰ ਪੈਨਗੋਂਗ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਵਾਪਸ ਭੇਜਿਆ ਜਾਵੇਗਾ। ਇਸ ਵਿੱਚ ਫਿੰਗਰ 4 ਤੋਂ ਫਿੰਗਰ 8 ਤੱਕ ਦਾ ਖੇਤਰ ਸ਼ਾਮਲ ਹੈ। ਮੰਨਿਆ ਜਾ ਰਿਹਾ ਹੈ ਕਿ ਚੀਨ ਨੇ ਹੁਣ ਫੁਰਤੀ ਦਿਖਾਈ ਹੈ। ਜਿਸ ਹਿੱਸੇ ਲਈ ਸਮਝੌਤਾ ਕੀਤਾ ਗਿਆ ਸੀ, ਉਸ ਦੇ ਬਿਲਕੁਲ ਨਾਲ ਹੀ ਚੀਨ ਨੇ ਇਹ ਸਥਾਈ ਉਸਾਰੀ ਕੀਤੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਚੀਨ ਦੀਆਂ ਹਰਕਤਾਂ ਨੂੰ ਲੈ ਕੇ ਅਜਿਹਾ ਖੁਲਾਸਾ ਹੋਇਆ ਹੈ।
ਇਸ ਤੋਂ ਪਹਿਲਾਂ ਨਵੰਬਰ ਵਿੱਚ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੀ ਰਿਪੋਰਟ ਵਿੱਚ ਵੀ ਦਾਅਵਾ ਕੀਤਾ ਗਿਆ ਸੀ ਕਿ ਚੀਨ ਨੇ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਵੱਡਾ ਪਿੰਡ ਵਸਾਇਆ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਨੇ ਇਨ੍ਹਾਂ ਪਿੰਡਾਂ ਨੂੰ ਹੁਣ ਨਹੀਂ ਸਗੋਂ ਕਈ ਸਾਲ ਪਹਿਲਾਂ ਬਣਾਇਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ ਫੌਜ ਨਾਲ ਜੁੜੇ ਸੂਤਰਾਂ ਨੇ ਇਹ ਵੀ ਦੱਸਿਆ ਸੀ ਕਿ ਚੀਨ ਨੇ ਪੂਰਬੀ ਲੱਦਾਖ ਵਿੱਚ ਐਲਏਸੀ ਨੇੜੇ ਮਿਜ਼ਾਈਲ ਅਤੇ ਰਾਕੇਟ ਰੈਜੀਮੈਂਟਾਂ ਤਾਇਨਾਤ ਕੀਤੀਆਂ ਹਨ।
ਹਾਈਵੇਅ ਅਤੇ ਸੜਕਾਂ ’ਤੇ ਵੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਸੂਤਰਾਂ ਨੇ ਕਿਹਾ ਸੀ ਕਿ ਚੀਨ ਅਕਸਾਈ ਚਿਨ ਖੇਤਰ ’ਚ ਹਾਈਵੇਅ ਬਣਾ ਰਿਹਾ ਹੈ, ਤਾਂ ਜੋ ਇਸ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਲ਼ਅਛ ਤੱਕ ਤੇਜ਼ੀ ਨਾਲ ਪਹੁੰਚਿਆ ਜਾ ਸਕੇ। ਚੀਨ ਨਾ ਸਿਰਫ ਆਪਣੇ ਏਅਰਬੇਸ ਨੂੰ ਅਪਗ੍ਰੇਡ ਕਰ ਰਿਹਾ ਹੈ, ਸਗੋਂ ਉਸ ਨੇ ਹਾਈਵੇਅ ਨੂੰ ਚੌੜਾ ਕਰਨ ਅਤੇ ਹਵਾਈ ਪੱਟੀ ਬਣਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।
Comment here