ਅਪਰਾਧਸਿਆਸਤਖਬਰਾਂਦੁਨੀਆ

ਖੁਲਾਸਾ : ਚੀਨ ਦੀਆਂ ਜੇਲ੍ਹਾਂ ’ਚ 1,800 ਤੋਂ ਵੱਧ ਤਿੱਬਤੀ ਨਜ਼ਰਬੰਦ

ਤਿੱਬਤ-ਮਨੁੱਖੀ ਅਧਿਕਾਰ ਸੰਗਠਨ ਨੇ ਆਲਮੀ ਭਾਈਚਾਰੇ ਨੂੰ ਤਿੱਬਤੀ ਧਰਤੀ ’ਤੇ ਚੱਲ ਰਹੇ ਚੀਨੀ ਅੱਤਿਆਚਾਰਾਂ ਦੀ ਨਿੰਦਾ ਕੀਤੀ ਹੈ। ਧਰਮਸ਼ਾਲਾ ਆਧਾਰਿਤ ਤਿੱਬਤੀ ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡੈਮੋਕਰੇਸੀ ਨੇ ਮਨੁੱਖੀ ਅਧਿਕਾਰ ਦਿਵਸ ’ਤੇ ਤਿੱਬਤੀ ਰਾਜਨੀਤਕ ਕੈਦੀਆਂ ਦਾ ਇੱਕ ਆਨਲਾਈਨ ਡਾਟਾਬੇਸ ਲਾਂਚ ਕੀਤਾ। ਇਸ ਵਿਚ ਉਹਨਾਂ ਨੇ ਦੱਸਿਆ ਕਿ ਇਸ ਸਮੇਂ ਚੀਨ ਦੀਆਂ ਜੇਲ੍ਹਾਂ ਵਿੱਚ 1,809 ਲੋਕ ਨਜ਼ਰਬੰਦ ਹਨ। ਫੈਯੂਲ ਨੇ ਦੱਸਿਆ ਕਿ ਇਹ ਪਹਿਲਕਦਮੀ ਜਿਨੇਵਾ ਸਥਿਤ ਮਨੁੱਖੀ ਅਧਿਕਾਰ ਸੂਚਨਾ ਅਤੇ ਦਸਤਾਵੇਜ਼ ਪ੍ਰਣਾਲੀ ਐਪਲੀਕੇਸ਼ਨ ਉਵਾਜ਼ੀ ਦੇ ਸਹਿਯੋਗ ਨਾਲ ਕੀਤੀ ਗਈ ਹੈ। ਇਸ ਨੇ ਅੱਗੇ ਦੱਸਿਆ ਕਿ 1990 ਤੋਂ ਲੈ ਕੇ ਹੁਣ ਤੱਕ 5,518 ਤਿੱਬਤੀ ਸਿਆਸੀ ਕੈਦੀਆਂ ਦੀ ਜਾਣਕਾਰੀ ਵਾਲਾ ਡਾਟਾਬੇਸ ਤਿਆਰ ਕੀਤਾ ਗਿਆ ਹੈ।
ਫੈਯੂਲ ਮੁਤਾਬਕ ਖੋਜੀ ਤੇਨਜਿਨ ਦਾਵਾ ਨੇ ਕਿਹਾ ਕਿ 3,067 ਕੈਦੀ ਰਿਹਾਅ ਕੀਤੇ ਗਏ ਹਨ ਜਦੋਂ ਕਿ 1,809 ਲੋਕ ਅਜੇ ਵੀ ਚੀਨ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਟੀਸੀਐਚਆਰਡੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮਨੁੱਖੀ ਅਧਿਕਾਰ ਦਿਵਸ ਮੌਕੇ ਲਾਂਚ ਕੀਤੇ ਗਏ ਡਾਟਾਬੇਸ ਨੂੰ ਅਬਜ਼ਰਵਰਾਂ ਤੋਂ ਪ੍ਰਾਪਤ ਨਵੀਂ ਜਾਣਕਾਰੀ ਨਾਲ ਅਪਡੇਟ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਦੀ ਨਿਗਰਾਨੀ ਹੇਠ ਹਰ ਸਾਲ 10 ਦਸੰਬਰ ਨੂੰ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ। 10 ਦਸੰਬਰ, 1948 ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੁਆਰਾ ਮਨੁੱਖੀ ਅਧਿਕਾਰਾਂ ਦਾ ਵਿਸ਼ਵਵਿਆਪੀ ਘੋਸ਼ਣਾ ਪੱਤਰ ਘੋਸ਼ਿਤ ਕੀਤਾ ਗਿਆ ਸੀ।
ਫੈਯੂਲ ਨੇ ਪ੍ਰੈਸ ਰਿਲੀਜ਼ ਦੇ ਹਵਾਲੇ ਨਾਲ ਕਿਹਾ ਕਿ ਡਾਟਾਬੇਸ ਨੂੰ ਟੀਸੀਐਚਆਰਡੀ ਦੇ ਪੁਰਾਲੇਖ ਵਿੱਚ ਪੁਰਾਣੇ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਅਤੇ ਹੋਰ ਸਮਾਨ ਡਾਟਾਬੇਸ ਦੇ ਨਾਲ ਕਰਾਸ-ਚੈਕਿੰਗ ਤੋਂ ਬਾਅਦ ਕੰਪਾਇਲ ਮਤਲਬ ਜੋੜਿਆ ਗਿਆ ਸੀ। ਡਾਟਾਬੇਸ ਵਿੱਚ ਹਰੇਕ ਕੈਦੀ ਦੇ ਮੂਲ ਸਥਾਨ ਦੇ ਕਾਉਂਟੀ-ਪੱਧਰ ਦੇ ਜੀਪੀਐਸ ਕੋਆਰਡੀਨੇਟਸ ਸ਼ਾਮਲ ਹੁੰਦੇ ਹਨ। ਖੋਜੀ ਨਈਮਾ ਵੂਸਰ ਨੇ ਕਿਹਾ ਕਿ 5,518 ਕੋਈ ਛੋਟੀ ਸੰਖਿਆ ਨਹੀਂ ਹੈ। ਇਹ ਪ੍ਰਮਾਣਿਤ ਕੇਸ ਹਨ ਜਿਨ੍ਹਾਂ ਨੂੰ ਡਾਟਾਬੇਸ ਵਿੱਚ ਪੁਖਤਾ ਸਬੂਤਾਂ ਦੇ ਨਾਲ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਚੀਨ ਨੂੰ ਉਸ ਦੇ ਅੱਤਿਆਚਾਰਾਂ ਲਈ ਜਵਾਬਦੇਹ ਬਣਾਉਣਾ ਚਾਹੀਦਾ ਹੈ। ਸਮੂਹ ਨੇ ਅੱਗੇ ਦਾਅਵਾ ਕੀਤਾ ਕਿ ਡਾਟਾ ਸਿਰਫ ਖੁੱਲੇ ਸਰੋਤਾਂ ਤੋਂ ਪ੍ਰਾਪਤ ਕੀਤੇ ਕੇਸ ਹਨ, ਜੋ ਸੁਝਾਅ ਦਿੰਦੇ ਹਨ ਕਿ ਬਹੁਤ ਸਾਰੇ ਅਣਪਛਾਤੇ ਕੇਸਾਂ ਦਾ ਪਤਾ ਲਗਾਉਣਾ ਅਜੇ ਬਾਕੀ ਹੈ।
ਫੈਯੂਲ ਨੇ ਦੱਸਿਆ ਕਿ ਨਜ਼ਰਬੰਦੀ ਦੇ 300 ਤੋਂ ਵੱਧ ਮਾਮਲੇ ਟੀਸੀਐਚਆਰਡੀ ਦੇ ਰਿਕਾਰਡਾਂ ਵਿੱਚ ਅਣਸੁਲਝੇ ਪਏ ਹਨ ਕਿਉਂਕਿ ਕੈਦੀਆਂ ਦੁਆਰਾ ਸਜ਼ਾ ਪੂਰੀ ਕਰਨ ਤੋਂ ਬਾਅਦ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਸੀ। ਇਸ ਦੌਰਾਨ ਮਨੁੱਖੀ ਅਧਿਕਾਰ ਸੰਗਠਨ ਨੇ ਆਲਮੀ ਭਾਈਚਾਰੇ ਨੂੰ ਤਿੱਬਤੀ ਧਰਤੀ ’ਤੇ ਚੱਲ ਰਹੇ ਚੀਨੀ ਅੱਤਿਆਚਾਰਾਂ ਦੀ ਨਿੰਦਾ ਕਰਨ ਦੀ ਅਪੀਲ ਕੀਤੀ। ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਅਸੀਂ ਸੰਯੁਕਤ ਰਾਸ਼ਟਰ, ਸੰਗਠਨਾਂ ਅਤੇ ਵਿਅਕਤੀਆਂ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੂੰ ਚੀਨ ’ਤੇ ਤਿੱਬਤ ਵਿੱਚ ਸੱਭਿਆਚਾਰਕ ਸਮੂਲੀਅਤ ਦੀ ਆਪਣੀ ਰਾਜ-ਪ੍ਰਯੋਜਿਤ ਨੀਤੀ ਨੂੰ ਤੁਰੰਤ ਰੋਕਣ ਲਈ ਦਬਾਅ ਬਣਾਉਣ ਲਈ ਕਹਿੰਦੇ ਹਾਂ। ਤਿੱਬਤ ’ਤੇ ਬੀਜਿੰਗ ਸਥਿਤ ਚੀਨੀ ਕਮਿਊਨਿਸਟ ਪਾਰਟੀ ਦੀ ਸਰਕਾਰ ਦੁਆਰਾ ਸ਼ਾਸਨ ਕੀਤਾ ਜਾਂਦਾ ਹੈ। ਸਥਾਨਕ ਫ਼ੈਸਲੇ ਲੈਣ ਦੀ ਸ਼ਕਤੀ ਚੀਨੀ ਪਾਰਟੀ ਦੇ ਅਧਿਕਾਰੀਆਂ ਦੇ ਹੱਥਾਂ ਵਿੱਚ ਕੇਂਦਰਿਤ ਹੈ। 1950 ਵਿੱਚ ਚੀਨ ਦੇ ਹਮਲੇ ਤੋਂ ਪਹਿਲਾਂ ਤਿੱਬਤ ਇੱਕ ਪ੍ਰਭੂਸੱਤਾ ਸੰਪੰਨ ਰਾਜ ਸੀ ਜਦੋਂ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਉੱਤਰੀ ਤਿੱਬਤ ਵਿੱਚ ਦਾਖਲ ਹੋਈ ਸੀ।

Comment here