ਅਪਰਾਧਸਿਆਸਤਖਬਰਾਂਦੁਨੀਆ

ਖੁਰਾਸਾਨੀ ਅਫਗਾਨਿਸਤਾਨ ਚ ਮਾਰਿਆ ਗਿਆ-ਪਾਕਿ

ਇਸਲਾਮਾਬਾਦ– ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਆਪਣੇ ਵਿਰੋਧੀ ਬਾਗੀ ਸੰਗਠਨਾਂ ਖਿਲਾਫ ਕਾਰਵਾਈ ਕਰ ਰਹੀ ਹੈ, ਇਸੇ ਕਾਰਵਾਈ ਦੇ ਦਰਮਿਆਨ ਹੀ ਪਾਕਿਸਾਤਨ ਨੇ ਦਾਅਵਾ ਕੀਤਾ ਹੈ ਕਿ ਪਾਬੰਦੀਸ਼ੁਦਾ ਤਹਿਰੀਕ-ਏ-ਪਾਕਿਸਤਾਨ ਦਾ ਸੀਨੀਅਰ ਨੇਤਾ ਖਾਲਿਦ ਬਤਲੀ ਉਰਫ ਮੁਹੰਮਦ ਖੁਰਾਸਾਨੀ ਅਫਗਾਨਿਸਤਾਨ ਦੇ ਪੱਛਮੀ ਸੂਬੇ ਨੰਗਰਹਾਰ ‘ਚ ਮਾਰਿਆ ਗਿਆ ਹੈ। ਇਹ ਜਾਣਕਾਰੀ ਪਾਕਿਸਤਾਨੀ ਅਖ਼ਬਾਰ ਡਾਨ ਨੇ ਆਪਣੀ ਰਿਪੋਰਟ ‘ਚ ਦਿੱਤੀ। ਅਖਬਾਰ ਮੁਤਾਬਕ ਪਾਕਿਸਤਾਨ ਦੇ ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਖੁਰਾਸਾਨੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਅਖ਼ਬਾਰ ਨੇ ਕਿਹਾ ਕਿ ਅਧਿਕਾਰੀ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ 50 ਸਾਲਾ ਖੁਰਾਸਾਨੀ ਕਿਨ੍ਹਾਂ ਹਾਲਾਤਾਂ ਵਿੱਚ ਮਾਰਿਆ ਗਿਆ ਸੀ।  ਬਲਤੀ ਟੀਟੀਪੀ ਦਾ ਬੁਲਾਰਾ ਸੀ ਅਤੇ ਪਾਕਿਸਤਾਨ ਵਿੱਚ ਨਾਗਰਿਕਾਂ ਅਤੇ ਸੁਰੱਖਿਆ ਬਲਾਂ ‘ਤੇ ਕਈ ਹਮਲੇ ਕਰਨ ਵਿੱਚ ਸ਼ਾਮਲ ਸੀ। ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਬਲਤੀ ਅਕਸਰ ਕਾਬੁਲ ਜਾਂਦਾ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਬਲਤੀ ਟੀਟੀਪੀ ਦੇ ਵੱਖ-ਵੱਖ ਧੜਿਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਟੀਟੀਪੀ ਮੁਖੀ ਮੁਫਤੀ ਨੂਰ ਵਲੀ ਮਹਿਸੂਦ ਨਾਲ ਮਿਲ ਕੇ ਪਾਕਿਸਤਾਨ ਵਿਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਸੀ। ਅਫਗਾਨ ਸਰਕਾਰ ਦੇ ਬੁਲਾਰੇ ਨੇ ਹਾਲਾਂਕਿ ਟੀਟੀਪੀ ਦੇ ਸੀਨੀਅਰ ਮੈਂਬਰ ਦੀ ਹੱਤਿਆ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ, ਪਰ ਪਾਕਿਸਤਾਨ ਜ਼ੋਰ ਦੇ ਕੇ ਇਸ ਦੀ ਪੁਸ਼ਟੀ ਕਰ ਰਿਹਾ ਹੈ।

Comment here