ਅਜਬ ਗਜਬਅਪਰਾਧਖਬਰਾਂ

ਖੁਰਾਫਾਤੀ ਚੋਰ.. ਪੈਂਟ ਚ ਪੇਂਟ ਦੇ ਰੂਪ ਚ ਲੁਕਾ ਲਿਆਂਦਾ ਲੱਖਾਂ ਦਾ ਸੋਨਾ

ਕੰਨੂਰ– ਕੇਰਲਾ ਦੇ ਕਨੂੰਰ ਹਵਾਈ ਅੱਡੇ ‘ਤੇ ਲੰਘੇ ਦਿਨੀਂ ਕਸਟਮ ਅਧਿਕਾਰੀਆਂ ਨੇ ਇਕ ਮੁਸਾਫਰ ਤੋਂ 302 ਗਰਾਮ ਸੋਨਾ ਬਰਾਮਦ ਕੀਤਾ, ਜਿਸ ਦੀ ਕੀਮਤ ਪੰਦਰਾਂ ਲੱਖ ਰੁਪਏ ਬਣਦੀ ਹੈ, ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਇਸ ਮਸਲੇ ਦੀ ਵਧੇਰੇ ਚਰਚਾ ਇਸ ਕਰਕੇ ਹੋ ਰਹੀ ਹੈ ਕਿ ਮੁਲਜ਼ਮ ਨੇ ਇਹ ਸੋਨਾ ਦੋਹਰੀ ਤਹਿ ਵਾਲੀ ਜੀਨ ਵਿਚ ਬਹੁਤ ਹੀ ਪਤਲੇ ਪੇਂਟ ਦੇ ਰੂਪ ਵਿਚ ਲੁਕੋਇਆ ਹੋਇਆ ਸੀ। ਦੇਖਣ ਨੂੰ ਲੱਗਦਾ ਸੀ ਕਿ ਜੀਨ ‘ਤੇ ਹੀ ਪੀਲਾ ਪੇਂਟ ਹੈ। ਇਸ ਤੋਂ ਇਲਾਵਾ ਇੱਕ ਹੋਰ ਖਬਰ ਆਈ ਕਿ ਹਾਲ ਹੀ ਵਿਚ ਸ਼ਾਰਜਾਹ ਤੋਂ ਆਏ ਤੇ ਅੰਮਿ੍ਤਸਰ ਹਵਾਈ ਅੱਡੇ ‘ਤੇ ਉਤਰੇ ਇਕ ਵਿਅਕਤੀ ਦੇ ਕੱਛੇ ਚੋਂ ਵੀ 1894 ਗਰਾਮ ਗੋਲਡ ਪੇਸਟ ਮਿਲਿਆ ਸੀ।

.. ਤਕੜੇ ਤਕੜੇ ਨਮੂਨੇ ਤੇ ਕਲਾਕਾਰ ਏਸ ਦੁਨੀਆ ਚ ਭਰੇ ਪਏ ਨੇ , ਜਿਹਨਾਂ ਦੇ ਖੁਰਾਫਾਤੀ ਦਿਮਾਗ ਅਪਰਾਧਾਂ ਚ ਚਲਦੇ ਹਨ।

Comment here