ਅਪਰਾਧਖਬਰਾਂਦੁਨੀਆ

ਖਾਸ਼ਾ ਤੋਂ ਬਾਅਦ ਕਵੀ ਅਬਦੁੱਲਾ ਆਤਿਫੀ ਦੀ ਤਾਲਿਬਾਨਾਂ ਨੇ ਲਈ ਬਲੀ

ਚੋਰਾ-ਲੰਘੇ ਦਿਨੀਂ ਤਾਲਿਬਾਨਾਂ ਨੇ ਅਫਗਾਨਿਸਤਾਨ ਦੇ ਕਮੇਡੀਅਨ ਖਾਸ਼ਾ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਉਹਨਾਂ ਨੂੰ ਘਰੋਂ ਧੂਹ ਕੇ ਕੁਟਮਾਰ ਕਰਦਿਆਂ ਬਾਹਰ ਲਿਆਂਦਾ ਗਿਆ, ਫੇਰ ਇਕ ਰੁੱਖ ਨਾਲ ਬੰਨ ਕੇ ਕਤਲ ਕਰ ਦਿੱਤਾ ਗਿਆ, ਸਾਰੇ ਮਾਜਰੇ ਦੀ ਵੀਡੀਓ ਵੀ ਵਾਿਰਲ ਹੋਈ, ਜਿਸ ਨੇ ਜਿੱਥੇ ਮਨੁੱਖਤਾ ਨੂੰ ਪਿਆਰਨ ਵਾਲਿਆਂ ਨੂੰ ਬੇਚੈਨ ਤੇ ਦੁਖੀ ਕੀਤਾ ,ਓਥੇ  ਕਲਾਕਾਰਾਂ ਚ ਖੌਫ ਦਾ ਮਹੌਲ ਪੈਦਾ ਕਰ ਦਿੱਤਾ।ਤਾਲਿਬਾਨੀ ਕਹਿਰ ਕਲਾਕਾਰਾਂ ਬੁਧੀਜੀਵੀਆਂ ਨੂੰ ਲਪੇਟੇ ਚ ਲੈ ਰਿਹਾ ਹੈ।  ਉਰੂਜਗਨ ਗਵਰਨਰ ਮੁਹੰਮਦ ਉਮਰ ਸ਼ਿਰਜਾਦ ਦੇ ਹਵਾਲੇ ਨਾਲ ਮੀਡੀਆ ਹਲਕੇ ਖਬਰ ਦੇ ਰਹੇ ਹਨ ਕਿ ਤਾਲਿਬਾਨ ਨੇ ਅਫਗਾਨਿਸਤਾਨ ਦੇ ਪ੍ਰਸਿੱਧ ਕਵੀ ਤੇ ਇਤਿਹਾਸਕਾਰ ਅਬਦੁੱਲਾ ਆਤਿਫੀ ਦਾ ਕਤਲ ਕਰ ਦਿੱਤਾ ਹੈ। ਅਬਦੁੱਲਾ ਦਾ ਕਤਲ 4 ਅਗਸਤ ਨੂੰ ਉਰੂਜਗਨ ਸੂਬੇ ਦੇ ਚੋਰਾ ਜ਼ਿਲ੍ਹੇ ’ਚ ਉਨ੍ਹਾਂ ਦੇ ਘਰ ਦੇ ਬਾਹਰ ਕੀਤਾ ਗਿਆ ਹੈ।ਹਾਲਾਂਕਿ ਤਾਲਿਬਾਨ ਨੇ ਹੁਣ ਤਕ ਇਸ ਮਾਮਲੇ ’ਤੇ ਕੋਈ ਵੀ ਬਿਆਨ ਨਹੀਂ ਦਿੱਤਾ ।

Comment here