ਅਪਰਾਧਸਿਆਸਤਖਬਰਾਂ

ਖਾਲਿਸਤਾਨ ਟਾਈਗਰ ਫੋਰਸ ਦੇ 4 ਮੈਂਬਰ ਕਾਬੂ

ਮੋਗਾ-ਜ਼ਿਲ੍ਹਾ ਪੁਲਸ ਮੁਖੀ ਧਰੂਮਨ ਐਚ.ਨਿੰਬਲੇ ਨੇ ਦੱਸਿਆ ਕਿ ਕੈਨੇਡਾ ਰਹਿੰਦੇ ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਤ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ ਡਾਲਾ ਦੇ ਚਾਰ ਸਾਥੀਆਂ ਨੂੰ ਕਾਬੂ ਕਰਕੇ 9 ਐਮ.ਐਮ. 3 ਪਿਸਟਲ, 6 ਮੈਗਜ਼ੀਨ ਅਤੇ ਕਾਰਤੂਸਾਂ ਤੋਂ ਇਲਾਵਾ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਐਸ.ਪੀ.ਆਈ ਜਗਤਪ੍ਰੀਤ ਸਿੰਘ ਦੀ ਅਗਵਾਈ ਵਿਚ ਜਦ ਸੀ.ਆਈ.ਏ ਮੋਗਾ ਦੀ ਟੀਮ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਅਮਨਦੀਪ ਸਿੰਘ ਉਰਫ਼ ਗੋਰਾ ਮੱਛਰ ਨਿਵਾਸੀ ਬੰਸੀ ਗੇਟ ਫਿਰੋਜ਼ਪੁਰ ਹੈਰੋਇਨ ਵਿੱਕਰੀ ਦਾ ਧੰਦਾ ਕਰਦਾ ਹੈ ਅਤੇ ਉਹ ਬੱਸ ਅੱਡਾ ਮਹਿਣਾ ਦੇ ਕੋਲ ਕਿਸੇ ਦੀ ਉਡੀਕ ਕਰ ਰਿਹਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਉਸ ਨੂੰ ਜਾ ਦਬੋਚਿਆ ਅਤੇ ਉਸ ਦੇ ਕੋਲੋਂ 300 ਗ੍ਰਾਮ ਹੈਰੋਇਨ ਅਤੇ ਇਕ ਪਿਸਟਲ ਬਰੇਟਾ 9 ਐਮ.ਐਮ ਦੇ ਇਲਾਵਾ 4 ਕਾਰਤੂਸ ਬਰਾਮਦ ਕੀਤੇ।
ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਮਹਿਣਾ ਵਿਚ ਮਾਮਲਾ ਦਰਜ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਕਤ ਪਿਸਟਲ ਉਸਨੇ ਜਸਵਿੰਦਰ ਸਿੰਘ ਉਰਫ਼ ਜੱਸੂ ਨਿਵਾਸੀ ਪਿੰਡ ਕੋਕਰੀ ਕਲਾਂ ਤੋਂ ਲਿਆ ਸੀ। ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਬੁੱਘੀਪੁਰਾ ਚੌਂਕ ਤੋਂ ਕਾਬੂ ਕਰ ਲਿਆ ਜਦ ਪੁਲਸ ਨੇ ਜਸਵਿੰਦਰ ਸਿੰਘ ਜੱਸੂ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸਨੇ ਅਮਨਦੀਪ ਸਿੰਘ ਗੋਰਾ ਨੂੰ ਦਿੱਤੇ ਪਿਸਟਲ ਦੇ ਇਲਾਵਾ 2 ਹੋਰ ਪਿਸਟਲ 9 ਐੱਮ.ਐੱਮ ਸਮੇਤ 10 ਕਾਰਤੂਸ ਬਲਰਾਜ ਸਿੰਘ ਨਿਵਾਸੀ ਪਰਵਾਨਾ ਨਗਰ ਮੋਗਾ ਅਤੇ ਅਰੁਣ ਸਾਰਵਾਨ ਨਿਵਾਸੀ ਰਾਜੀਵ ਗਾਂਧੀ ਨਗਰ ਮੋਗਾ ਨੂੰ ਦਿੱਤੇ ਸਨ। ਜਦ ਪੁਲਸ ਪਾਰਟੀ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਤਾਂ ਦੋਵੇਂ ਕਥਿਤ ਦੋਸ਼ੀ ਜੀ.ਟੀ ਰੋਡ ਮੋਗਾ ਲੁਧਿਆਣਾ ਤੋਂ ਪਿੰਡ ਚੁਗਾਵਾਂ ਨੂੰ ਜਾਂਦੀ ਲਿੰਕ ਸੜਕ ’ਤੇ ਆਪਣੀ ਸਕਾਰਪੀਓ ਗੱਡੀ ਵਿਚ ਜਾ ਰਹੇ ਸਨ, ਜਿਸ ਨੂੰ ਪੁਲਸ ਪਾਰਟੀ ਨੇ ਘੇਰਾ ਪਾ ਕੇ ਕਾਬੂ ਕਰ ਕੇ ਉਕਤ ਦੋਹਾਂ ਤੋਂ ਇਕ-ਇਕ ਪਿਸਟਲ ਅਤੇ ਕਾਰਤੂਸ ਬਰਾਮਦ ਕੀਤੇ।

Comment here