ਤਰਨਤਾਰਨ- ਪੰਜਾਬ ‘ਚ ਧਾਰਮਿਕ ਅਤੇ ਜਨਤਕ ਥਾਵਾਂ ‘ਤੇ ਬੰਬ ਧਮਾਕੇ ਕਰਨ ਲਈ ਪਾਕਿਸਤਾਨ ‘ਚ ਬੈਠੇ ਏ ਕੈਟਾਗਰੀ ਦੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨੇ ਵਿਦੇਸ਼ ਰਹਿੰਦੇ ਖ਼ਾਲਿਸਤਾਨ ਸਮੱਰਥਕਾਂ ਨਾਲ ਮਿਲ ਕੇ ਵੱਡੀ ਸਾਜ਼ਿਸ਼ ਰਚੀ ਸੀ। ਇਸ ਨੂੰ ਨਾਕਾਮ ਕਰਦੇ ਹੋਏ ਬੀਤੇ ਐਤਵਾਰ ਨੂੰ ਸੀਆਈਏ ਸਟਾਫ ਪੱਟੀ ਦੀ ਟੀਮ ਨੇ ਦੋ ਅੱਤਵਾਦੀ ਬਲਜਿੰਦਰ ਅਤੇ ਜਗਤਾਰ ਨੂੰ 2.5 ਕਿਲੋ ਆਈ ਈ ਡੀ ਸਮੇਤ ਗਿ੍ਫਤਾਰ ਕੀਤਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਤਹਿਸੀਲ ਅਜਨਾਲਾ ਦੇ ਪਿੰਡ ਅਮਾਵਨ ਵਸਾਊ ਦੇ ਰਹਿਣ ਵਾਲੇ ਜੋਬਨਜੀਤ ਸਿੰਘ ਉਰਫ ਜੋਬਨ ਨੇ ਇਨ੍ਹਾਂ ਦੋਵਾਂ ਅੱਤਵਾਦੀਆਂ ਨੂੰ ਟਾਰਗੇਟ ਦਿੱਤਾ ਸੀ। ਪਾਕਿਸਤਾਨ ਤੋਂ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨੇ ਜੋਬਨ ਨੂੰ ਮੋਬਾਈਲ ਫੋਨ ‘ਤੇ ਦੱਸਿਆ ਸੀ ਕਿ ਆਈਈਡੀ ਕਿੱਥੇ ਰੱਖੀ ਜਾਣੀ ਹੈ। ਜੰਮੂ-ਕਸ਼ਮੀਰ-ਰਾਜਸਥਾਨ ਨੈਸ਼ਨਲ ਰੋਡ ਕਸਬਾ ਨੌਸ਼ਹਿਰਾ ਪੰਨੂਆਂ ‘ਤੇ ਬੀਤੇ ਐਤਵਾਰ ਨੂੰ 2.5 ਕਿਲੋਗ੍ਰਾਮ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਸਮੇਤ ਗਿ੍ਫਤਾਰ ਕੀਤੇ ਗਏ ਖ਼ਾਲਿਸਤਾਨੀ ਸਮਰਥਕ ਅੱਤਵਾਦੀ ਬਲਜਿੰਦਰ ਸਿੰਘ ਉਰਫ ਬਿੰਦੂ ਅਤੇ ਜਗਤਾਰ ਸਿੰਘ ਉਰਫ ਜੱਗਾ ਦਾ ਛੇ ਦਿਨ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਉਸ ਨੂੰ ਸਥਾਨਕ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਅੱਤਵਾਦੀਆਂ ਦਾ ਰਿਮਾਂਡ ਵਧਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ।। ਬਲਜਿੰਦਰ ਅਤੇ ਜਗਤਾਰ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਫਰਾਰ ਅੱਤਵਾਦੀ ਜੋਬਨ ਦੇ ਸੱਤ ਟਿਕਾਣਿਆਂ ਦਾ ਪਤਾ ਲਗਾਇਆ। ਇਸ ਤਹਿਤ ਨਵੀਂ ਦਿੱਲੀ ਅਤੇ ਰਾਜਸਥਾਨ ਵਿਚ ਛਾਪੇਮਾਰੀ ਕਰਨ ਲਈ ਪੰਜ ਟੀਮਾਂ ਭੇਜੀਆਂ ਗਈਆਂ ਹਨ। ਹਾਲਾਂਕਿ ਇਸ ਤੋਂ ਪਹਿਲਾਂ ਪਠਾਨਕੋਟ, ਸ੍ਰੀਨਗਰ, ਮੋਗਾ, ਫਿਰੋਜ਼ਪੁਰ, ਫਰੀਦਕੋਟ ਵਿਚ ਛਾਪੇਮਾਰੀ ਕਰਕੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਪਰ ਇਨ੍ਹਾਂ ਵਿਅਕਤੀਆਂ ਕੋਲੋਂ ਅੱਗੇ ਵਧਣ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਤਰਨਤਾਰਨ, ਅੰਮਿ੍ਤਸਰ, ਜਲੰਧਰ, ਲੁਧਿਆਣਾ ਦੇ ਧਾਰਮਿਕ ਸਥਾਨਾਂ ਦੇ ਨਾਲ-ਨਾਲ ਉਨ੍ਹਾਂ ਜਨਤਕ ਥਾਵਾਂ ‘ਤੇ ਬੰਬ ਧਮਾਕੇ ਕੀਤੇ ਜਾਣੇ ਸਨ, ਜਿੱਥੇ ਸ਼ਾਮ ਨੂੰ ਭੀੜ ਇਕੱਠੀ ਹੁੰਦੀ ਹੈ। ਸੂਤਰਾਂ ਅਨੁਸਾਰ ਰਿੰਦਾ ਦੇ ਕੁਝ ਕਰਿੰਦੇ ਪਿਛਲੇ ਡੇਢ ਮਹੀਨੇ ਤੋਂ ਸਰਗਰਮ ਹਨ, ਜਿਨ੍ਹਾਂ ਜ਼ਰੀਏ ਜੋਬਨਜੀਤ ਨੇ ਬਿੰਦੂ ਤੇ ਜੱਗੇ ਨੂੰ ਆਪਣੇ ਨਾਲ ਮਿਲਾ ਲਿਆ ਸੀ।
ਖਾਲਿਸਤਾਨੀ ਸਮਰਥਕ ਜੋਬਨ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਜਾਰੀ

Comment here