ਲਖਨਊ- ਪਾਬੰਦੀਸ਼ੁਦਾ ਖਾਲਿਸਤਾਨੀ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਨੇ ਹੁਣ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਧਮਕੀ ਦਿੱਤੀ ਹੈ ਕਿ 15 ਅਗਸਤ ਨੂੰ ਉਹਨਾਂ ਨੂੰ ਲਖਨਊ ਦੇ ਵਿਧਾਨ ਭਵਨ ‘ਤੇ ਝੰਡਾ ਨਹੀਂ ਲਹਿਰਾਉਣ ਦੇਵਾਂਗੇ। ਪੰਨੂੰ ਇਹ ਧਮਕੀ ਵੀ ਮੀਡੀਆ ਮੁਲਾਜ਼ਮਾਂ ਨੂੰ ਆਡੀਓ ਰਾਹੀਂ ਭੇਜੀ ਹੈ। ਗੁਰਪਤਵੰਤ ਸਿੰਘ ਪੁਨੂੰ ਨੇ ਲਖਨਊ ਦੇ ਪੱਤਰਕਾਰਾਂ ਨੂੰ +647808…. ਨੰਬਰ ਤੋਂ ਕਾਲ ਰਾਹੀਂ ਧਮਕੀ ਦਿੱਤੀ। ਇਸ ਤੋਂ ਪਹਿਲਾਂ ਪੰਨੂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਧਮਕੀ ਦਿੱਤੀ ਸੀ। ਉਹ ਖੁਦ ਨੂੰ ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦਾ ਵੱਡਾ ਸਮਰਥਕ ਗਰਦਾਨਦਾ ਹੋਇਆ ਇਸ ਮਸਲੇ ਦਾ ਹੱਲ ਸਿਰਫ ਖਾਲਿਸਤਾਨ ਦੱਸਦਾ ਹੈ, ਦੇਸ਼ ਦੇ ਆਗੂਆਂ ਨੂੰ ਧਮਕੀ ਦੇਣ ਕਰਕੇ ਉਸ ਖਿਲਾਫ ਦੇਸ਼ ਧਰੋਹ ਤੇ ਹੋਰ ਸਖਤ ਧਾਰਾਵਾਂ ਤਹਿਤ ਕੇਸ ਵੀ ਦਰਜ ਕੀਤੇ ਗਏ ਹਨ।
Comment here