ਅਪਰਾਧਸਿਆਸਤਖਬਰਾਂਦੁਨੀਆ

ਖਾਲਿਸਤਾਨੀ ਤੱਤ ਮੁਲਕ ਦਾ ਮਹੌਲ ਖਰਾਬ ਕਰਨ ਦੀ ਫਿਰਾਕ ਚ

ਸਿੱਖਸ ਫਾਰ ਜਸਟਿਸ ਦੇ ਪੰਨੂ ਨੇ ਸੁੱਟਿਆ ਨਵਾਂ ਫਲੂਹਾ

ਨਵੀਂ ਦਿੱਲੀ- ਦੇਸ਼ ਵਿਰੋਧੀ ਅਨਸਰ ਆਏ ਦਿਨ ਕੁਝ ਨਾ ਕੁਝ ਗੜਬੜ ਕਰਨ ਦੀ ਫਿਰਾਕ ਚ ਰਹਿੰਦੇ ਹਨ, ਖਾਸ ਕਰਕੇ ਖਾਲਿਸਤਾਨੀ ਤੱਤਾਂ ਦੀ ਸਰਗਰਮੀ। ਹੁਣ ਪਾਬੰਦੀਸ਼ੁਦਾ ਖ਼ਾਲਿਸਤਾਨ ਹਮਾਇਤੀ ਸੰਗਠਨ ‘ਸਿੱਖਸ ਫਾਰ ਜਸਟਿਸ’ ਨੇ ਇਕ ਵਾਰ ਫਿਰ ਭਾਰਤ ‘ਚ ਗਣਤੰਤਰ ਦਿਵਸ ਦੇ ਜਸ਼ਨਾਂ ਨੂੰ ਵਿਗਾੜਨ ਲਈ ਆਪਣੇ ਸਮਰਥਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਰਾਹ ਰੋਕਣ ਅਤੇ 26 ਜਨਵਰੀ ਨੂੰ ਲਾਲ ਕਿਲ੍ਹੇ ਤੋਂ ਤਿਰੰਗਾ ਹਟਾਉਣ ਵਾਲੇ ਲਈ 1 ਮਿਲੀਅਨ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਆਪਣੇ ਖਾਲਿਸਤਾਨੀ ਏਜੰਡੇ ਨੂੰ ਅੱਗੇ ਵਧਾਉਣ ਲਈ ਇਨਾਮਾਂ ਦਾ ਐਲਾਨ ਕਰ ਕੇ ਉਹ ਨਵੀਂ ਦਿੱਲੀ ‘ਚ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਅਕਸਰ ਘੜਦਾ ਰਹਿੰਦਾ ਹੈ। SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਫੇਸਬੁੱਕ ‘ਤੇ ਸਾਂਝੀ ਕੀਤੀ ਗਈ ਇਕ ਨਵੀਂ ਵੀਡੀਓ ‘ਚ ਉਹ ਆਪਣੇ ਮਨਸੂਬੇ ਜ਼ਾਹਿਰ ਕਰ ਰਿਹਾ ਹੈ। ਇਸ ਸੰਗਠਨ ਨੇ 26 ਜਨਵਰੀ ‘ਤੇ ਦਿੱਲੀ ‘ਚ ਭਾਰਤੀ ਤਿਰੰਗੇ ਦੀ ਬਜਾਏ ਖਾਲਿਸਤਾਨੀ ਝੰਡੇ ਲਹਿਰਾਉਣ ਵਾਲੇ ਵਿਅਕਤੀ ਨੂੰ 1 ਮਿਲੀਅਨ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਗੁਰਪਤਵੰਤ ਪੰਨੂ ਪਹਿਲਾਂ ਵੀ ਕਈ ਵਾਰ ਅਜਿਹੇ ਐਲਾਨ ਕਰ ਚੁਕਿਆ ਹੈ, ਪਰ ਆਮ ਲੋਕ ਇਸ ਦੇ ਚੁੰਗਲ ਵਿੱਚ ਨਹੀ ਫਸਦੇ।

Comment here