ਅਪਰਾਧਸਿਆਸਤਖਬਰਾਂ

ਖਾਲਿਸਤਾਨੀ ਗਣਤੰਤਰ ਦਿਵਸ ‘ਤੇ ਅੱਤਵਾਦੀ ਹਮਲੇ ਦੀ ਤਿਆਰੀ ‘ਚ-ਆਈਬੀ

ਨਵੀਂ ਦਿੱਲੀ-ਇੰਟੈਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ 26 ਜਨਵਰੀ ਯਾਨੀ ਗਣਤੰਤਰ ਦਿਵਸ ‘ਤੇ ਅੱਤਵਾਦੀ ਹਮਲੇ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮੁਤਾਬਕ ਅੱਤਵਾਦੀ ਗਣਤੰਤਰ ਦਿਵਸ ਮੌਕੇ ਨੇਤਾਵਾਂ ਸਮੇਤ ਕੁਝ ਵੀ.ਆਈ.ਪੀਜ਼ ਨੂੰ ਨਿਸ਼ਾਨਾ ਬਣਾਉਣ ਦੇ ਸੰਕੇਤ ਮਿਲੇ ਹਨ।
ਆਈਬੀ ਦੇ ਇਨਪੁਟ ਮੁਤਾਬਕ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ ਗਣਤੰਤਰ ਦਿਵਸ ‘ਤੇ ਅੱਤਵਾਦੀ ਹਮਲਾ ਕਰਨ ਦੀ ਤਿਆਰੀ ‘ਚ ਹੈ। ਜਥੇਬੰਦੀਆਂ ਕਾਰ ਵਿੱਚ ਵਿਸਫੋਟਕ ਰੱਖ ਕੇ ਇੰਡੀਆ ਗੇਟ ਅਤੇ ਲਾਲ ਕਿਲ੍ਹੇ ਦੇ ਆਲੇ-ਦੁਆਲੇ ਹਮਲਾ ਕਰ ਸਕਦੇ ਹਨ। ਇਨਪੁੱਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਿੱਖਸ ਫਾਰ ਜਸਟਿਸ ਪਿਛਲੇ ਸਾਲ ਵਾਂਗ ਲਾਲ ਕਿਲੇ ‘ਤੇ ਧਾਰਮਿਕ ਝੰਡਾ ਲਹਿਰਾਉਣ ਦੀ ਘਟਨਾ ਨੂੰ ਦੁਹਰਾ ਸਕਦੀ ਹੈ।
ਇੰਟੈਲੀਜੈਂਸ ਬਿਊਰੋ ਦਾ ਦਾਅਵਾ ਹੈ ਕਿ ਅੱਤਵਾਦੀ ਪਾਕਿਸਤਾਨ ਤੋਂ ਭਾਰਤ ਵਿਚ ਵਿਸਫੋਟਕ ਲੈ ਕੇ ਆਏ ਹਨ। ਗਾਜ਼ੀਪੁਰ ਮੰਡੀ ਵਿੱਚ ਮਿਲਿਆ ਆਈਈਡੀ ਇਸ ਦਾ ਹਿੱਸਾ ਸੀ। ਜਿਸ ਤਰ੍ਹਾਂ ਜੰਮੂ ਏਅਰਪੋਰਟ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ, ਉਸੇ ਤਰਜ਼ ‘ਤੇ ਅੱਤਵਾਦੀ ਡਰੋਨ ਨਾਲ ਹਮਲਾ ਕਰ ਸਕਦੇ ਹਨ। ਡਰੋਨ ਪਰੇਡ ਦੇ ਰਸਤੇ ਜਾਂ ਇਸ ਦੇ ਪਿੱਛੇ ਹਮਲਾ ਕਰਨ ਲਈ ਕਿਹਾ ਜਾ ਰਿਹਾ ਹੈ। ਦਿੱਲੀ ਪੁਲਿਸ ਨੇ 20 ਜਨਵਰੀ ਤੋਂ ਰਾਜਧਾਨੀ ਨੂੰ ਡਰੋਨ ਵਿਰੋਧੀ ਜ਼ੋਨ ਘੋਸ਼ਿਤ ਕਰ ਦਿੱਤਾ ਹੈ। ਇਸ ਤਹਿਤ ਦਿੱਲੀ ‘ਚ ਡਰੋਨ, ਪੈਰਾ ਗਲਾਈਡਰ, ਯੂਏਵੀ, ਛੋਟੇ ਮਾਈਕ੍ਰੋ ਏਅਰਕ੍ਰਾਫਟ, ਏਅਰ ਬੈਲੂਨ ‘ਤੇ ਪਾਬੰਦੀ ਹੋਵੇਗੀ। ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਕਿ ਦਿੱਲੀ ਵਿੱਚ ਐਂਟੀ ਡਰੋਨ ਸਿਸਟਮ 15 ਫਰਵਰੀ ਤੱਕ ਲਾਗੂ ਰਹੇਗਾ।
ਦਿੱਲੀ ਪੁਲਿਸ ਦੇ ਸਰਗਰਮ ਹੋਣ ਨਾਲ ਸਰਹੱਦੀ ਖੇਤਰ ‘ਤੇ ਗਸ਼ਤ ਦੇ ਨਾਲ-ਨਾਲ ਜਾਂਚ ਵਧਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਇੰਡੀਆ ਗੇਟ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ‘ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੁਰੱਖਿਆ ਵਿਵਸਥਾ ਵਿੱਚ ਮੋਬਾਈਲ ਪੁਲਿਸ ਕੰਟਰੋਲ ਰੂਮ ਵੈਨ ਦੀ ਵੀ ਵਰਤੋਂ ਕੀਤੀ ਜਾਵੇਗੀ, ਤਾਂ ਜੋ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਕੇ ਤੁਰੰਤ ਕਾਰਵਾਈ ਕੀਤੀ ਜਾ ਸਕੇ।

Comment here