ਅਪਰਾਧਖਬਰਾਂ

ਖਾਲਿਸਤਾਨੀ ਅੱਤਵਾਦੀ ਪੰਜਾਬ ਚ ਸਲੀਪਰ ਸੈੱਲ ਬਣਾਉਣ ਦੀ ਤਿਆਰੀ ਚ ਸਨ

ਅੰਮ੍ਰਿਤਸਰ – ਸਰਹੱਦੀ ਇਲਾਕੇ ਵਿਚੋਂ  ਲੰਘੇ ਦਿਨੀੰ ਭਾਰੀ ਮਾਰਤਾ ਵਿੱਚ ਅਸਲਾ ਤੇ ਗੋਲਾ ਬਾਰੂਦ ਫੜਿਆ ਗਿਆ ਹੈ। ਜੇ ਮਿਤੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ 8 ਅਗਸਤ ਨੂੰ ਪੁਲਿਸ ਨੇ ਭਾਰਤ-ਪਾਕਿ ਸਰਹੱਦ ’ਤੇ ਲੋਪੋਕੇ ਇਲਾਕੇ ਤੋਂ ਟਿਫਨ ਬੰਬ, ਤਿੰਨ ਕਿਲੋ ਆਰਡੀਐਕਸ, ਪੰਜ ਹੈਂਡ ਗਰਨੇਡ, ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਸਨ। ਉਕਤ ਖੇਪ ਨੂੰ ਪਾਕਿਸਤਾਨੀ ਡਰੋਨ ਨੇ ਡੇਗਿਆ ਸੀ। 10 ਅਗਸਤ ਨੂੰ ਬਾਰਡਰ ’ਤੇ ਸਥਿਤ ਮੁੱਲਾਪੁਰ ਪਿੰਡ ਵਿਚ ਫਿਰ ਲੋਕਾਂ ਨੇ ਪਾਕਿ ਤੋਂ ਆਏ ਡਰੋਨ ਦੀ ਆਵਾਜ਼ ਸੁਣੀ। 12 ਅਗਸਤ ਨੂੰ ਰਣਜੀਤ ਐਵੀਨਿਊ ਵਿਚ ਸੀਐੱਮ ਦੇ ਪ੍ਰੋਗਰਾਮ ਤੋਂ ਪਹਿਲਾਂ ਗਰਨੇਡ ਬਰਾਮਦ ਕੀਤਾ ਗਿਆ।16 ਅਗਸਤ ਨੂੰ ਘਰਿੰਡਾ ਤੋਂ ਦੋ ਅੱਤਵਾਦੀ ਕਾਬੂ ਕਰਕੇ ਦੋ ਗਰਨੇਡ, ਦੋ ਪਿਸਤੌਲ, ਚਾਰ ਮੈਗ਼ਜ਼ੀਨ ਤੇ ਕਾਰਤੂਸ ਬਰਾਮਦ ਕੀਤੇ। 17 ਅਗਸਤ  ਨੂੰ ਅੱਤਵਾਦੀ ਅੰਮ੍ਰਿਤਪਾਲ ਸਿੰਘ ਦੀ ਨਿਸ਼ਾਨਦੇਹੀ ’ਤੇ ਬਟਾਲਾ ਤੋਂ ਚਾਰ ਗਰਨੇਡ, ਤਿੰਨ ਪਿਸਤੌਲ, ਪੰਜ ਮੈਗ਼ਜ਼ੀਨ ਤੇ ਕਾਰਤੂਸ ਬਰਾਮਦ ਕੀਤੇ ਗਏ। 21 ਅਗਸਤ ਨੂੰ ਬੀਓਪੀ ਪੰਜ ਗਰਾਈਆਂ ਤੋਂ ਪਾਕਿ ਤੋਂ ਭੇਜੀ 40 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਸਾਰੇ ਮਾਮਲੇ ਚ ਮੁੱਖ ਮੁਲਜ਼ਮ ਤੇ ਛੇ ਗਰਨੇਡ ਬਰਾਮਦਗੀ ਦੇ ਮਾਮਲੇ ਵਿਚ ਫੜਿਆ ਗਿਆ ਅੱਤਵਾਦੀ ਅੰਮ੍ਰਿਤਪਾਲ ਸਿੰਘ ਸਲੀਪਰ ਸੈੱਲ ਬਣਨ ਦੀ ਤਿਆਰੀ ਵਿਚ ਸੀ। ਇਸਦੇ ਲਈ ਉਸ ਨੂੰ ਖ਼ਾਲਿਸਤਾਨੀ ਅੱਤਵਾਦੀ ਸੰਗਠਨ ਤੋਂ ਲਗਾਤਾਰ ਸੰਦੇਸ਼ ਮਿਲ ਰਹੇ ਸਨ ਕਿ ਉਹ ਜਲਦੀ ਪਾਕਿਸਤਾਨ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਉਸ ਨੇ ਪਾਕਿਸਤਾਨ ਜਾ ਕੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀਆਂ ਤੋਂ ਟਰੇਨਿੰਗ ਲੈਣੀ ਸੀ, ਪਰ ਸੁਰੱਖਿਆ ਏਜੰਸੀਆਂ ਦੀ ਚੌਕਸੀ ਕਾਰਨ ਅੱਤਵਾਦੀਆਂ ਦੇ ਨਾਪਾਕ ਇਰਾਦਿਆਂ ’ਤੇ ਪਾਣੀ ਫਿਰ ਗਿਆ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਕਈ ਰਾਜ਼ ਖੋਲ੍ਹੇ ਹਨ। ਅੱਤਵਾਦੀ ਅੰਮ੍ਰਿਤਪਾਲ ਸਿੰਘ ਤੇ ਸੈਮੀ ਨੇ ਬੀਕੇਆਈ ਦੇ ਆਦੇਸ਼ ’ਤੇ ਪੰਜਾਬ ਵਿਚ ਛੇ ਹੈਂਡ ਗਰਨੇਡ ਦੀ ਵਰਤੋਂ ਕਰਨੀ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਸਿੰਘ ਸਾਲ 2015 ਵਿਚ ਜਲੰਧਰ ਦੇ ਮੁੱਲਾਂਪੁਰ ਇਲਾਕੇ ਵਿਚ ਰਹਿੰਦੇ ਹੋਏ ਖ਼ਾਲਿਸਤਾਨੀ ਲਹਿਰ ਨਾਲ ਜੁੜਿਆ ਸੀ। ਇਸ ਤੋਂ ਬਾਅਦ ਉਹ ਨਿਊਜ਼ੀਲੈਂਡ ਚਲਾ ਗਿਆ ਸੀ। ਉੱਥੇ ਉਸਦੇ ਸੰਬੰਧ ਯੂਕੇ ਬੈਠੇ ਗੁਰਪ੍ਰੀਤ ਸਿੰਘ ਉਰਫ ਗੋਪੀ ਨਾਲ ਬਣੇ ਸਨ। ਗੁਰਪ੍ਰੀਤ ਸਿੰਘ ਸਾਲ 2007 ਵਿਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿਚ ਮੁਲਜ਼ਮ ਸੀ, ਪਰ ਉਕਤ ਮਾਮਲੇ ਵਿਚ ਬਰੀ ਹੋਣ ਤੋਂ ਬਾਅਦ ਉਹ ਯੂਕੇ ਚਲਾ ਗਿਆ ਸੀ। ਪੁਲਿਸ ਅੰਮ੍ਰਿਤਪਾਲ ਸਿੰਘ ਦੇ ਪੰਜਾਬ, ਯੂਕੇ, ਨਿਊਜ਼ੀਲੈਂਡ ਤੇ ਪਾਕਿਸਤਾਨ ਦੇ ਸੰਪਰਕ ਖੋਜਣ ਵਿਚ ਜੁਟੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਪਿਛਲੇ ਪੰਜ ਸਾਲ ਤੋਂ ਕਿਹੜੇ ਖ਼ਾਲਿਸਤਾਨੀ ਵਿਚਾਰਧਾਰਾ ਲੋਕਾਂ ਨਾਲ ਰਹਿ ਚੁੱਕਾ ਹੈ। ਭਾਰਤ-ਪਾਕਿ ਸਰਹੱਦ ’ਤੇ ਬੀਤੇ ਦਸ ਦਿਨਾਂ ਤੋਂ ਮਿਲ ਰਹੇ ਟਿਫਨ ਬੰਬ, ਆਰਡੀਐਕਸ ਤੇ ਗਰਨੇਡ ਤੇ ਲਗਾਤਾਰ ਚੱਲ ਰਹੀ ਅੱਤਵਾਦੀਆਂ ਦੀ ਫੜੋ-ਫੜੀ ਨੂੰ ਜੋੜ ਰਹੀ ਹੈ। ਕਿਤੇ ਸਾਰੀਆਂ ਘਟਨਾਵਾਂ ਦਾ ਸੰਬੰਧ ਇਕ ਹੀ ਥਾਂ ਤੇ ਅੱਤਵਾਦੀ ਸੰਗਠਨ ਨਾਲ ਤਾਂ ਨਹੀਂ ਜੁੜ ਰਿਹਾ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਦੇ ਬੇਟੇ ਗੁਰਮੁਖ ਸਿੰਘ ਬਰਾੜ ਦਾ ਵੀ ਉਕਤ ਅੱਤਵਾਦੀਆਂ ਨਾਲ ਰਿਸ਼ਤਾ ਹੋ ਸਕਦਾ ਹੈ। ਸੁਰੱਖਿਆ ਏਜੰਸੀਆਂ ਸ਼ਨਿਚਰਵਾਰ ਨੂੰ ਮਿਲੀ 40 ਕਿਲੋ ਹੈਰੋਇਨ ਦੀ ਖੇਪ ਸਬੰਧੀ ਵੀ ਪੁੱਛਗਿੱਛ ਅੱਤਵਾਦੀਆਂ ਤੋਂ ਕੀਤੀ ਜਾ ਰਹੀ ਹੈ।

 

Comment here