ਸਿਆਸਤਖਬਰਾਂਦੁਨੀਆ

ਖਾਲਿਸਤਾਨੀਆਂ ਦੀ ਫੰਡਿੰਗ ‘ਤੇ ਰੋਕ ਲਾਉਣ ਦੀ ਤਿਆਰੀ ‘ਚ ਕੈਨੇਡਾ

ਟੋਰਾਂਟੋ-ਕੈਨੇਡਾ ਵਿਚ ਲਗਾਤਾਰ ਮੰਦਰਾਂ ‘ਤੇ ਹੋ ਰਹੇ ਹਮਲਿਆਂ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਕਾਰਨ ਉਥੇ ਰਹਿ ਰਹੇ ਭਾਰਤੀ ਡਰੇ ਹੋਏ ਹਨ ਪਰ ਹੁਣ ਖਾਲਿਸਤਾਨੀ ਅੱਤਵਾਦੀਆਂ ਦੀ ਫੰਡਿੰਗ ਦੇ ਰਸਤੇ ਨੂੰ ਰੋਕਣ ਲਈ ਕੈਨੇਡਾ ਵਿੱਚ ਵੱਡੀ ਤਿਆਰੀ ਹੋ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡਾ ਖਾਲਿਸਤਾਨੀ ਫੰਡਿੰਗ ਦਾ ਧੁਰਾ ਬਣਿਆ ਹੋਇਆ ਹੈ। ਇੱਥੇ 2 ਤਰ੍ਹਾਂ ਦੀ ਫੰਡਿੰਗ ਆਉਂਦੀ ਹੈ। ਪਹਿਲੀ ਅਮਰੀਕਾ ਤੋਂ ਆਉਣ ਵਾਲੀ ਫੰਡਿੰਗ ਅਤੇ ਦੂਜੀ ਕੈਨੇਡਾ ਵਿੱਚ ਖਾਲਿਸਤਾਨੀਆਂ ਵੱਲੋਂ ਜਮ੍ਹਾ ਕੀਤਾ ਜਾਣ ਵਾਲਾ ਫੰਡ, ਭਾਰਤ ਨੇ ਦੋਵਾਂ ਸਰੋਤਾਂ ਵਿੱਚ ਰੁਕਾਵਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਮਰੀਕਾ ‘ਚ ਵੀ ਖਾਲਿਸਤਾਨੀ ਫੰਡਿੰਗ ਸਰੋਤਾਂ ‘ਤੇ ਰੋਕ ਲੱਗੇਗੀ। ਇਹ ਫੰਡ ਮੁੱਖ ਤੌਰ ‘ਤੇ ਕੈਨੇਡਾ ਤੋਂ ਆਸਟ੍ਰੇਲੀਆ ਭੇਜੇ ਜਾ ਰਹੇ ਹਨ।
ਪਿਛਲੇ ਕੁਝ ਸਾਲਾਂ ਦੌਰਾਨ ਕੈਨੇਡਾ ਤੋਂ ਖਾਲਿਸਤਾਨੀ ਇਸ ਨਾਲ ਆਸਟ੍ਰੇਲੀਆ ਵਿਚ ਵੱਖਵਾਦੀ ਪ੍ਰਚਾਰ ਨੂੰ ਹਵਾ ਦੇ ਰਹੇ ਹਨ। ਕੈਨੇਡਾ ਤੋਂ ਬ੍ਰਿਟੇਨ ਜਾਣ ਵਾਲੇ ਖਾਲਿਸਤਾਨੀ ਫੰਡਾਂ ‘ਤੇ ਵੀ ਸਰੋਤਾਂ ਰਾਹੀਂ ਹੀ ਨਜ਼ਰ ਰੱਖੀ ਜਾਵੇਗੀ। ਇਸ ਦੇ ਲਈ ਕੈਨੇਡਾ ਦੇ ਚਾਰ ਸ਼ਹਿਰਾਂ ਟੋਰਾਂਟੋ, ਬਰੈਂਪਟਨ, ਸਰੀ ਅਤੇ ਵੈਨਕੂਵਰ ਦੀ ਪਛਾਣ ਕੀਤੀ ਗਈ ਹੈ। ਭਾਰਤ ਨੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਸੰਯੁਕਤ ਰਾਸ਼ਟਰ ਚਾਰਟਰ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਸਰਕਾਰ ਅੱਗੇ ਆਪਣਾ ਪੱਖ ਪੇਸ਼ ਕੀਤਾ ਹੈ। ਐੱਨ.ਆਈ.ਏ. ਦੀ ਰਿਪੋਰਟ ਵੀ ਸਬੂਤ ਵਜੋਂ ਪੇਸ਼ ਕੀਤੀ ਗਈ। ਇਸ ਵਿੱਚ ਕੈਨੇਡਾ ਵਿੱਚ ਖਾਲਿਸਤਾਨੀ ਨੈੱਟਵਰਕ ਅਤੇ ਇਸ ਤੋਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਖ਼ਤਰਾ ਦੱਸਿਆ ਗਿਆ ਸੀ। ਹਾਲ ਹੀ ਵਿੱਚ, ਭਾਰਤ ਨੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੇ ਪ੍ਰਬੰਧਾਂ ਦੇ ਤਹਿਤ ਵੀ ਫੰਡਿੰਗ ਦਾ ਮੁੱਦਾ ਕੈਨੇਡਾ ਸਰਕਾਰ ਕੋਲ ਉਠਾਇਆ ਹੈ।

Comment here