ਅਪਰਾਧਸਿਆਸਤਖਬਰਾਂ

ਖਾਲਸਾ ਕਾਲਜ ਦੀ ਵਿਦਿਆਰਥਣ ਹੈਰੋਇਨ ਨਾਲ ਕਾਬੂ

ਅੰਮ੍ਰਿਤਸਰ-  ਪੰਜਾਬ ਦੇ ਖੁਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਦੇ ਹੱਥ ਉਸ ਵਕਤ ਵੱਡੀ ਸਫਲਤਾ ਲੱਗੀ ਜਦ ਬੀਤੀ ਦੁਪਹਿਰ ਪੁਤਲੀ ਘਰ ਨੇੜੇ ਕਾਲਜ ਦੀ ਸੀਨੀਅਰ ਵਿਦਿਆਰਥਣ ਲਵਪ੍ਰੀਤ ਕੌਰ ਅਤੇ ਉਸ ਦੇ ਦੋ ਸਾਥੀਆਂ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਲੜਕੀ ਨਾਲ ਫੜੇ ਗਏ ਉਸ ਦੇ ਦੋਵੇਂ ਸਾਥੀ ਦੀਪਕ ਅਤੇ ਮਹਿਕ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਮਹਾਵਾ ਦੇ ਰਹਿਣ ਵਾਲੇ ਹਨ। ਲਵਪ੍ਰੀਤ ਕੋਟਕਪੂਰਾ ਦੀ ਰਹਿਣ ਵਾਲੀ ਹੈ। ਇਥੇ ਖਾਲਸਾ ਕਾਲਜ ਉਚੇਰੀ ਪੜਾਈ ਲਈ ਆਈ ਸੀ, ਪੁਲਸ ਪਤਾ ਲਾਉਣ ਦੀ ਕੋਸ਼ਿਸ਼ ਵਿਚ ਹੈ ਕਿ ਉਹ ਨਸ਼ਾ ਤਸਕਰਾਂ ਦੇ ਸੰਪਰਕ ਵਿਚ ਕਿਸ ਤਰਾਂ ਆ ਗਈ। ਜਾਣਕਾਰੀ ਅਨੁਸਾਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਕਾਰ ਦੇ ਅੰਦਰ ਕੁਝ ਲੋਕ ਸ਼ੱਕੀ ਤੌਰ ’ਤੇ ਘੁੰਮ ਰਹੇ ਹਨ। ਪੁਲਸ ਨੇ ਜਦੋਂ ਉਨ੍ਹਾਂ ਨੂੰ ਕਾਬੂ ਕੀਤਾ ਤਾਂ ਉਨ੍ਹਾਂ ਕੋਲੋਂ 6 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 30 ਕਰੋੜ ਰੁਪਏ ਬਣਦੀ ਹੈ।

Comment here