ਬਾਸੀ ਖਾਣਾ ਸਿਹਤ ਨੂੰ ਕਰ ਸਕਦਾ ਨੁਕਸਾਨ
ਜੀਵਨ ਸ਼ੈਲੀ ਅਤੇ ਕੰਮਾਂ ’ਚ ਵਿਅਸਥ ਹੋਣ ਕਾਰਨ ਲੋਕ ਆਪਣੇ ਖਾਣੇ ’ਤੇ ਧਿਆਨ ਨਹੀਂ ਦੇ ਰਹੇ। ਅੱਜ ਹਾਲਾਤ ਅਜਿਹੇ ਬਣ ਗਏ ਹਨ ਕਿ ਲੋਕ ਇਕ ਵਾਰ ਬਣਾਇਆ ਹੋਇਆ ਭੋਜਨ ਦੋ-ਤਿੰਨ ਦਿਨਾਂ ਤੱਕ ਗਰਮ ਕਰਕੇ ਖਾਂਦੇ ਰਹਿੰਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਫਰਿੱਜ ‘ਚ ਰੱਖਿਆ ਭੋਜਨ ਕਦੇ ਵੀ ਖ਼ਰਾਬ ਨਹੀਂ ਹੁੰਦਾ। ਉਕਤ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਫਰਿੱਜ ’ਚ ਰੱਖਿਆ ਭੋਜਨ ਖ਼ਰਾਬ ਨਹੀਂ ਹੁੰਦਾ ਸਗੋਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਬੇਹਾ ਭੋਜਨ ਨਹੀਂ ਖਾਣਾ ਚਾਹੀਦਾ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਾਨੂੰ ਉਨ੍ਹਾਂ ਹੀ ਭੋਜਨ ਬਣਾਉਣਾ ਚਾਹੀਦਾ ਹੈ, ਜਿਨ੍ਹਾਂ ਚਾਹੀਦਾ ਹੈ। ਵਾਰ-ਵਾਰ ਖਾਣਾ ਗਰਮ ਕਰਨ ਕੈਂਸਰ ਵਰਗੀ ਬੀਮਾਰੀ ਵੀ ਹੋ ਸਕਦੀ ਹੈ। ਪਾਲਕ ਨੂੰ ਮੁੜ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਹੈ। ਪਾਲਕ ਮੁੜ ਤੋਂ ਗਰਮ ਕਰਨ ਨਾਲ ਇਸ ਵਿਚਲੇ ਮੌਜੂਦ ਨਾਇਟ੍ਰੇਟ ਅਜਿਹੇ ਤੱਤ ‘ਚ ਬਦਲ ਜਾਂਦੇ ਹਨ, ਜਿਨ੍ਹਾਂ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਮਸ਼ਰੂਮ ਨੂੰ ਦੁਬਾਰਾ ਗਰਮ ਕਰਨ ’ਤੇ ਇਸ ’ਚ ਮੌਜ਼ੂਦ ਪ੍ਰੋਟੀਨ ਦਾ ਕੰਪੋਜਿਸ਼ਨ ਬਦਲ ਜਾਂਦਾ ਹੈ। ਇਸ ਨਾਲ ਇਨਡ੍ਰਾਈਜੇਸ਼ਨ ਹੁੰਦਾ ਹੈ ਅਤੇ ਦਿਲ ਦੀ ਬੀਮਾਰੀ ਵੱਧਣ ਦਾ ਡਰ ਰਹਿੰਦਾ ਹੈ। ਇਸੇ ਲਈ ਮਸ਼ਰੂਮ ਨੂੰ ਕਦੇ ਵੀ ਦੁਬਾਰਾ ਗਰਮ ਕਰਕੇ ਨਾ ਖਾਓ। ਆਲੂ ਭਾਵੇਂ ਸਬਜ਼ੀ ‘ਚ ਹੈ ਜਾਂ ਕਿਸੇ ਹੋਰ ਰੂਪ ਵਿਚ, ਨਾ ਤਾਂ ਬੇਹਾ ਖਾਣਾ ਚਾਹੀਦਾ ਹੈ ਤੇ ਨਾ ਇਸ ਨੂੰ ਦੁਬਾਰਾ ਗਰਮ ਕੀਤਾ ਜਾਣਾ ਚਾਹੀਦਾ ਹੈ। ਆਲੂ ਨੂੰ ਬੇਹਾ ਜਾਂ ਦੁਬਾਰਾ ਗਰਮ ਕਰਕੇ ਖਾਣ ਨਾਲ ਇਸ ਵਿਚਲੇ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਹਨ। ਇਹ ਤੁਹਾਡੇ ਪਾਚਨ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਅੰਡੇ ਨੂੰ ਮੁੜ ਗਰਮ ਕਰਕੇ ਜਾਂ ਬੇਹਾ ਨਹੀਂ ਖਾਣਾ ਚਾਹੀਦਾ। ਅੰਡਿਆਂ ‘ਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ, ਜੋ ਮੁੜ ਗਰਮ ਕਰਨ ਉਤੇ ਜ਼ਹਿਰੀਲੇ ਹੋ ਜਾਂਦੇ ਹਨ। ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਚੁਕੰਦਰ ਨੂੰ ਵੀ ਕਦੇ ਬੇਹਾ ਨਹੀਂ ਖਾਣਾ ਚਾਹੀਦਾ। ਅਜਿਹਾ ਕਰਨ ਨਾਲ ਚਕੁੰਦਰ ‘ਚ ਮੌਜੂਦ ਨਾਈਟ੍ਰੇਟ ਨੂੰ ਖ਼ਤਮ ਹੋ ਜਾਂਦੇ ਹਨ। ਜੇ ਚੁਕੰਦਰ ਨੂੰ ਕਾਫ਼ੀ ਦੇਰ ਪਹਿਲਾਂ ਬਣਾਈ ਹੈ, ਤਾਂ ਇਸ ਨੂੰ ਗਰਮ ਨਾ ਕਰੋ। ਚਿਕਨ ਨੂੰ ਵੀ ਦੁਬਾਰਾ ਗਰਮ ਕਰਕੇ ਨਹੀਂ ਖਾਣਾ ਚਾਹੀਦਾ ਹੈ, ਕਿਉਂਕਿ ਇਸ ਵਿਚਲੇ ਪ੍ਰੋਟੀਨ ਕੰਪੋਜੀਸ਼ਨ ‘ਚ ਤਬਦੀਲ ਹੋ ਜਾਂਦੇ ਹਨ। ਇਸ ਕਰਕੇ ਤੁਹਾਨੂੰ ਪਾਚਣ ਸਬੰਧੀ ਮੁਸ਼ਕਲ ਹੋ ਸਕਦੀ ਹੈ।
Comment here