ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ 92 ਸੀਟਾਂ ਜਿੱਤ ਕੇ ਜ਼ਬਰਦਸਤ ਬਹੁਮਤ ਹਾਸਲ ਕੀਤਾ ਹੈ। ‘ਆਪ’ ਦੀ ਜਿੱਤ ਤੋਂ ਬਾਅਦ ਕਈ ਗੰਭੀਰ ਆਰੋਪ ‘ਆਪ’ ਉਪਰ ਲੱਗਣੇ ਸ਼ੁਰੂ ਹੋ ਗਏ ਹਨ। ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐਸਐਫਜੇ) ਨੇ ਦੋਸ਼ ਲਾਇਆ ਹੈ ਕਿ ਖਾਲਿਸਤਾਨ ਸਮਰਥਕਾਂ ਦੀ ਮਦਦ ਨਾਲ ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਜਿੱਤੀਆਂ ਹਨ। ਐੱਸਐੱਫਜੇ ਨੇ ਆਪ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਐੱਸਐੱਫਜੇ ਨੇ ਭਗਵੰਤ ਮਾਨ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ (ਆਪ) ਨੇ ਬਿਨਾਂ ਪ੍ਰਚਾਰ ਅਤੇ ਕਾਡਰ ਤੋਂ 70 ਫੀਸਦੀ ਸੀਟਾਂ ਜਿੱਤੀਆਂ ਹਨ। ‘ਆਪ‘ ਨੂੰ ਖਾਲਿਸਤਾਨੀ ਸਮਰਥਕਾਂ ਤੋਂ ਫੰਡ ਮਿਲਿਆ ਅਤੇ ਪਾਰਟੀ ਨੂੰ ਖਾਲਿਸਤਾਨੀ ਸਮਰਥਕਾਂ ਦਾ ਭਾਰੀ ਸਮਰਥਨ ਮਿਲਿਆ। ਆਪ ਨੇ ਐੱਸਐੱਫਜੇ ਦੇ ਜਾਅਲੀ ਪੱਤਰਾਂ ਰਾਹੀਂ ਵੋਟਾਂ ਹਾਸਲ ਕੀਤੀਆਂ ਅਤੇ ਪਾਰਟੀ ਨੇ ਧੋਖੇ ਨਾਲ ਖਾਲਿਸਤਾਨ ਪੱਖੀ ਸਿੱਖਾਂ ਦੀਆਂ ਵੋਟਾਂ ਦਾ ਸਮਰਥਨ ਕੀਤਾ। ਸਿੱਖ ਫਾਰ ਜਸਟਿਸ ਨੇ ਆਪਣੇ ਪੱਤਰ ਵਿੱਚ ਦੋਸ਼ ਲਾਇਆ ਹੈ ਕਿ ਖਾਲਿਸਤਾਨੀ ਫੰਡਿੰਗ ਨਾਲ ਆਮ ਆਦਮੀ ਪਾਰਟੀ ਨੂੰ ਵੋਟਾਂ ਵੀ ਮਿਲੀਆਂ ਜਿੱਥੇ ਇਸ ਨੇ ਪ੍ਰਚਾਰ ਨਹੀਂ ਕੀਤਾ।
ਖ਼ਾਲਿਸਤਾਨੀ ਫੰਡਿੰਗ ਨਾਲ ‘ਆਪ’ ਪੰਜਾਬ ‘ਚ ਚੋਣਾਂ ਜਿੱਤੀ: ਸਿੱਖਸ ਫਾਰ ਜਸਟਿਸ

Comment here