ਅਪਰਾਧਸਿਆਸਤਖਬਰਾਂ

ਖਹਿਰਾ 14 ਦਿਨਾ ਦੀ ਨਿਆਂਇਕ ਹਿਰਾਸਤ ਚ

ਮਨੀ ਲਾਂਡਰਿੰਗ ਮਾਮਲੇ ’ਚ ਸੁਖਪਾਲ ਖਹਿਰਾ ਦੀ ਅਦਾਲਤ ’ਚ ਮੁੜ ਪੇਸ਼ੀ
ਚੰਡੀਗੜ੍ਹ-ਬੀਤੇ ਦਿਨੀਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਵੱਲੋਂ 11 ਨਵੰਬਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਪਿੱਛੋਂ ਉਹ ਰਿਮਾਂਡ ’ਤੇ ਸਨ। ਖਹਿਰਾ ਨੂੰ ਬੀਤੇ ਵੀਰਵਾਰ 7 ਦਿਨਾਂ ਦੇ ਰਿਮਾਂਡ ਪਿੱਛੋਂ ਦੁਬਾਰਾ ਚੰਡੀਗੜ੍ਹ ਵਿਖੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਈਡੀ ਵੱਲੋਂ ਰਿਮਾਂਡ ਤੋਂ ਬਾਅਦ ਮੁੜ ਸੁਖਪਾਲ ਸਿੰਘ ਖਹਿਰਾ ਨੂੰ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਇਸ ਦੌਰਾਨ ਵੱਡੀ ਗਿਣਤੀ ‘ਚ ਖਹਿਰਾ ਸਮਰਥਕ ਅਦਾਲਤ ‘ਚ ਮੌਜੂਦ ਸਨ। ਪੇਸ਼ੀ ਤੋਂ ਪਹਿਲਾਂ ਹੀ ਖਹਿਰਾ ਸਮਰਥਕਾਂ ਨੇ ਕੋਰਟ ਕੰਪਲੈਕਸ ਦੇ ਅੰਦਰ ਹੀ ਨਾਅਰੇਬਾਜ਼ੀ ਕੀਤੀ। ਸਮਰਥਕਾਂ ਨੇ ਖਹਿਰਾ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀਈਡੀ ਨੇ ਖਹਿਰਾ ਦਾ 14 ਦਿਨ ਦਾ ਰਿਮਾਂਡ ਮੰਗਿਆ, ਇਸ ਦਾ ਬਚਾਅ ਪੱਖ ਨੇ ਵਿਰੋਧ ਕੀਤਾ। ਅਦਾਲਤ ਨੇ ਇਸ ‘ਤੇ ਫੈਸਲਾ ਦਿੰਦੇ ਹੋਏ 14 ਦਿਨ ਦੀ ਨਿਆਂਇਕ ਹਿਰਾਸਤ ਲਈ ਭੇਜਿਆ ਗਿਆ। ਪੇਸ਼ੀ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਉਸ ਵਿਰੁੱਧ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਉਹ ਲਗਾਤਾਰ ਈ.ਡੀ ਦਾ ਸਮਰਥਨ ਕਰਦਾ ਹਾਂ, ਜਦਕਿ ਉਸ ਨੂੰ ਇਸ ਗੱਲ ਦਾ ਦੁੱਖ ਹੈ।ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਇਸ ਫੰਡਿੰਗ ਨੂੰ ਲੈ ਕੇ ਉਸ ਉਪਰ ਦੋਸ਼ ਲਗਾਏ ਜਾ ਰਹੇ ਹਨ, ਉਹ ਸਿਰਫ ਆਮ ਆਦਮੀ ਪਾਰਟੀ ਵੱਲੋਂ ਅਧਿਕਾਰਤ ਤੌਰ ’ਤੇ ਵਿਦੇਸ਼ ਗਿਆ ਸੀ ਅਤੇ ਉਸ ਨੇ ਕੋਈ ਪੈਸਾ ਨਹੀਂ ਲਿਆ। ਖਹਿਰਾ ਨੇ ਇਹ ਵੀ ਕਿਹਾ ਕਿ ਉਸ ਖਿਲਾਫ ਸਿਰਫ ਸਿਆਸੀ ਸਾਜਿਸ਼ ਤਹਿਤ ਮੈਨੂੰ ਫਸਾਇਆ ਜਾ ਰਿਹਾ ਹੈ ਅਤੇ ਜਿਸ ਫਾਜ਼ਲੀ ਦੇ ਕੇਸ ਦੀ ਗੱਲ ਨੂੰ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਸ ’ਤੇ ਸੁਪਰੀਮ ਕੋਰਟ ਪਹਿਲਾਂ ਹੀ ਸਟੇਅ ਦੇ ਚੁੱਕੀ ਹੈ।
ਖਹਿਰਾ ਦਾ ਕਾਂਗਰਸੀ ਆਗੂਆਂ ’ਤੇ ਗੰਭੀਰ ਦੋਸ਼
ਖਹਿਰਾ ਨੇ ਇਸ ਦੌਰਾਨ ਕਾਂਗਰਸ ਪਾਰਟੀ ’ਤੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਮੇਰੀ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ। ਉਸ ਨੇ ਕਿਹਾ ਕਿ ਉਸ ਖਿਲਾਫ ਪੂਰੀ ਸਾਜਿਸ਼ ਰਚੀ ਗਈ ਸੀ। ਉਸ ਨੇ ਕਿਹਾ ਕਿ ਭਾਜਪਾ ਤਾਂ ਮੇਰੇ ਵਿਰੁੱਧ ਸੀ ਹੀ, ਪਰ ਜਿਹੜਾ ਉਸ ਨਾਲ ਆਪਣੀ ਪਾਰਟੀ ਦੇ ਵਿਚਲੇ ਬੁੱਕਲ ਦੇ ਸੱਪਾਂ ਨੇ ਸਾਜ਼ਿਸ਼ ਰਚੀ ਹੈ, ਉਹ ਉਸਦਾ ਆਉਣ ਵਾਲੇ ਦਿਨਾਂ ਵਿੱਚ ਬਾਹਰ ਆ ਕੇ ਖੁਲਾਸਾ ਕਰੇਗਾ।

Comment here