ਚੰਡੀਗੜ-ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਸੂਬੇ ਦੇ ਸਿਆਸਤਦਾਨਾਂ ਵਿੱਚ ਆਪਣੀ ਤੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦੀ ਉਭਰ ਰਹੀ ਹੈ। ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਡੀਜੀਪੀ ਪੰਜਾਬ ਵੀਕੇ ਭਾਵਰਾ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿਚ ਉਨ੍ਹਾਂ ਵਿਧਾਇਕ ਦੇ ਪ੍ਰੋਟੋਕਲ ਮਤਾਬਿਕ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਜੇ ਜਾਨੀ ਨੁਕਸਾਨ ਹੋਇਆ ਤਾਂ ਸਰਕਾਰ ਜ਼ਿੰਮੇਵਾਰੀ ਹੋਵੇਗੀ। ਬੀਤੇ ਕੁਝ ਹਫਤਿਆਂ ਵਿੱਚ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਹੀ ਨਾਜ਼ੁਕਕ ਬਣ ਚੁੱਕੀ ਹੈ। ਬੀਤੇ ਕੱਲ੍ਹ ਹੀ ਵਿਸ਼ਵ ਪ੍ਰਸਿੱਧ ਗਾਇਕ ਅਤੇ ਕਾਂਗਰਸੀ ਆਗੂ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਚੱਲਦੇ ਕਬੱਡੀ ਟੂਰਨਾਮੈਂਟ ‘ਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬੀਤੇ ਕੱਲ੍ਹ ਹੋਏ ਸਿੱਧੂ ਮੂਸੇਵਾਲਾ ਦੇ ਕਤਲ ਨੇ ਨਾ ਸਿਰਫ ਪੰਜਾਬ ਬਲਕਿ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀਆਂ ਦੇ ਮਨਾਂ ‘ਚ ਡਰ ਅਤੇ ਭੈਅ ਪੈਦਾ ਕਰ ਦਿੱਤਾ ਹੈ। ਇਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਸ ਵਾਰਦਾਤ ਤੋਂ ਬਾਅਦ ਮੈਨੂੰ ਆਪਣੇ ਸ਼ੁੱਭ ਚਿੰਤਕਾਂ, ਸਾਥੀਆਂ ਅਤੇ ਹਮਾਇਤੀਆਂ ਦੇ ਦਰਜਨਾਂ ਫੋਨ ਕਾਲ ਅਤੇ ਸੁਨੇਹੇ ਆਏ ਹਨ ਜੋ ਕਿ ਮੇਰੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਮੌਜੂਦਾ ਸਮੇਂ ਵਿੱਚ ਮੈਨੂੰ ਇੱਕ ਐਮ.ਐਲ.ਏ ਵਜੋਂ ਮੁਹੱਈਆ ਕਰਵਾਏ ਜਾਣ ਵਾਲੇ ਸੁਰੱਖਿਆ ਕਰਮੀ ਤੱਕ ਵੀ ਨਹੀਂ ਦਿੱਤੇ ਗਏ ਹਨ। ਖਹਿਰਾ ਨੇ ਲਿਖਿਆ ਹੈ ਕਿ ਜਦੋਂ ਮੈਂ ਬਤੋਰ ਵਿਰੋਧੀ ਧਿਰ ਨੇਤਾ, ਪੰਜਾਬ ਡਿਊਟੀ ਨਿਭਾ ਰਿਹਾ ਸੀ ਤਾਂ ਮੈਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਜੋਰਦਾਰ ਢੰਗ ਨਾਲ ਉਠਾਂਦਾ ਰਿਹਾ ਹਾਂ ਭਾਂਵੇ ਉਹ ਭੂਮੀ ਮਾਫੀਆ, ਡਰੱਗ ਮਾਫੀਆ, ਸੈਂਡ ਮਾਫੀਆ, ਕੇਬਲ ਮਾਫੀਆ, ਗੈਂਗਸਟਰਾਂ ਅਤੇ ਡੇਰਾਵਾਦ ਵਿਰੁੱਧ ਹੋਵੇ। ਇਹਨਾਂ ਸੱਭ ਤੋਂ ਇਲਾਵਾ ਜਦ ਮੈਂ UAPA ਕਾਨੂੰਨ ਅਤੇ ਇਸ ਦੇ ਅਧੀਨ ਨਿਰਦੋਸ਼ਾਂ ਨੂੰ ਝੂਠਾ ਫਸਾਏ ਜਾਣ ਦੇ ਖਿਲਾਫ ਅਵਾਜ਼ ਉਠਾਈ ਸੀ ਤਾਂ ਕੱਟੜਵਾਦੀ ਸੰਸਥਾਵਾਂ ਅਤੇ ਵਿਅਕਤੀਆਂ ਵੱਲੋਂ ਮੇਰੀ ਅਵਾਜ ਨੂੰ ਦਬਾਉਣ ਅਤੇ ਧਮਕਾਉਣ ਦੀਆ ਕਾਰਵਾਈਆਂ ਕੀਤੀਆਂ ਗਈਆਂ ਸਨ, ਜਿਸ ਸਬੰਧੀ ਫੋਨ ਕਾਲਾਂ, ਵਟਸਐਪ ਕਾਲਾਂ, ਇੰਟਰਨੈਟ ਕਾਲਾਂ, ਮੈਸੇਜ ਆਦਿ ਅਤੇ ਸ਼ੋਸ਼ਲ ਮੀਡੀਆ ਜਿਵੇਂ ਕਿ ਫੇਸਬੁੱਕ, ਵਟਸਐਪ ਆਦਿ ੳੇੁੱਪਰ ਮੈਨੂੰ ਚੁੱਪ ਕਰਵਾਏ ਜਾਣ ਬਾਰੇ ਲਿਖੇ ਅਤੇ ਬੋਲੇ ਜਾਣ ਸਬੰਧੀ ਮੈਂ ਏ.ਡੀ.ਜੀ.ਪੀ ਸਿਕਉਰਟੀ ਨੂੰ ਮਿਤੀ 11.07.2020 ਅਤੇ ਤੁਹਾਡੇ ਦਫਤਰ ਨੂੰ ਮਿਤੀ 16.11.2020 ਅਤੇ 28.06.2021 ਨੂੰ ਪੱਤਰ ਲਿਖ ਕੇ ਜਾਣੂ ਕਰਵਾ ਦਿੱਤਾ ਸੀ। ਹੁਣ ਵੀ ਮੇਰੇ ਵੱਲੋਂ ਪੰਜਾਬ ਦੇ ਮਸਲਿਆਂ ਅਤੇ ਪੰਜਾਬੀਆਂ ਦੀ ਭੂਮੀ ਮਾਫੀਆ, ਡਰੱਗ ਮਾਫੀਆ, ਸੈਂਡ ਮਾਫੀਆ, ਕੇਬਲ ਮਾਫੀਆ, ਡੇਰਾਵਾਦ ਅਤੇ ਬੇਰੁਜ਼ਗਾਰੀ ਆਦਿ ਵਿਰੁੱਧ ਲੜਾਈ ਨੂੰ ਲੋਕਤੰਤਰਿਕ ਢੰਗ ਨਾਲ ਹੋਰ ਜੋਰ ਸ਼ੋਰ ਨਾਲ ਲੜਣ ਦੀ ਮੇਰੀ ਜੱਦੋ ਜਹਿਦ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਆਪਣੇ ਸੂਬੇ, ਹਲਕੇ ਅਤੇ ਸੂਬੇ ਦੇ ਲੋਕਾਂ ਨੂੰ ਸਹੀ ਸੇਧ ਦੇਣ ਅਤੇ ਪਬਲਿਕ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਆਮ ਪਬਲਿਕ ਨੂੰ ਸ਼ਾਂਤਮਈ ਢੰਗ ਨਾਲ ਲਾਮਬੱਧ ਕਰਨ ਦੀ ਮੇਰੀ ਯੋਜਨਾ ਹੈ। ਮੈਨੂੰ ਖਦਸ਼ਾ ਹੈ ਕਿ ਵਿਰੋਧੀ ਪਾਰਟੀਆਂ, ਫਿਰਕੂ ਤਾਕਤਾਂ ਅਤੇ ਵੱਖ ਵੱਖ ਮਾਫੀਆ ਦੇ ਸਰਗਨਾ ਮੇਰੀਆਂ ਲੋਕ ਹਿੱਤ ਕੋਸ਼ਿਸ਼ਾਂ ਨੂੰ ਰੋਕਣ ਅਤੇ ਉਹਨਾਂ ਵਿੱਚ ਵਿਘਣ ਪਾਉਣ ਦਾ ਯਤਨ ਕਰਨਗੇ। ਮੇਰੀ ਇੱਕ ਰਿਹਾਇਸ਼ ਪਿੰਡ ਰਾਮਗੜ ਥਾਣਾ ਭੁਲੱਥ ਜਿਲਾ ਕਪੂਰਥਲਾ ਅਤੇ ਦੂਸਰੀ ਰਿਹਾਇਸ਼ ਚੰਡੀਗੜ ਵਿਖੇ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਮੈਨੂੰ ਮੋਜੂਦਾ ਸਮੇਂ ਜੋ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਉਹ ਨਾਕਾਫੀ ਹੈ। ਇਸ ਲਈ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਮੇਰੀਆਂ ਦੋਨੋਂ ਰਿਹਾਇਸ਼ਾਂ ਉੱਪਰ ਗਾਰਦ ਤਾਇਨਾਤ ਕੀਤੀ ਜਾਵੇ, ਇੱਕ ਸੁਰੱਖਿਆ ਵਹੀਕਲ ਮੁਹੱਈਆ ਕਰਵਾਇਆ ਜਾਵੇ ਅਤੇ ਲੋੜੀਨਦੇ ਸੁਰੱਖਿਆ ਕਰਮੀਆਂ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਕੇ ਮੇਰੇ ਨਾਲ ਤਾਇਨਾਤ ਕੀਤਾ ਜਾਵੇ। ਜੇਕਰ ਮੇਰੇ ਜਾਂ ਮੇਰੇ ਪਰਿਵਾਰ ਦਾ ਕਿਸੇ ਪ੍ਰਕਾਰ ਨਾਲ ਵੀ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਮੋਜੂਦਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਜਿੰਮੇਵਾਰ ਹੋਵੇਗਾ।
ਮਿੱਡੂਖੇੜਾ ਨੇ ਹਾਈਕੋਰਟ ਤੋਂ ਸੁਰੱਖਿਆ ਮੰਗੀ
ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈ ਪਾਲ ਮਿੱਡੂਖੇੜਾ ਨੇ ਹਾਈਕੋਰਟ ਤੋਂ ਸੁਰੱਖਿਆ ਮੰਗੀ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਅੱਜ ਉਸ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਚ ਉਸ ਨੇ ਵਿੱਕੀ ਮਿੱਡੂਖੇੜਾ ਕਤਲ ਕਾਂਡ ਦੀ ਗੱਲ ਕੀਤੀ ਹੈ ਅਤੇ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ‘ਤੇ ਹਾਈਕੋਰਟ ਨੇ ਨੋਟਿਸ ਜਾਰੀ ਕਰਦੇ ਹੋਏ ਐੱਸਐੱਸਪੀ ਨੂੰ ਹੁਕਮ ਦਿੱਤਾ ਹੈ। ਦੱਸ ਦਈਏ ਕਿ ਮੋਹਾਲੀ ਦੇ ਸੈਕਟਰ 71 ਵਿੱਚ ਦਿਨ-ਦਿਹਾੜੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ ਸੀ।
Comment here