ਹਿਸਾਰ-ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਮੀਨੂੰ ਰਹੇਜਾ ਦੇਸ਼ ਦੀ ਪਹਿਲੀ ਲੀਗਲ ਐਂਡ ਕਾਉਂਸਲ ਐਡਵੋਕੇਟ ਬਣ ਗਈ ਹੈ। ਉਸ ਦਾ ਕੱਦ 2 ਫੁੱਟ 9 ਇੰਚ ਪਰ ਇਨ੍ਹਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਮੁਸ਼ਕਲਾਂ ਨੂੰ ਵੀ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਇਸ ਛੋਟੇ ਕੱਦ ਵਾਲੀ ਐਡਵੋਕੇਟ ਨੇ ਸਮਾਜਿਕ ਵਿਕਾਸ ਦੇ ਕੰਮਾਂ ’ਚ 150 ਤੋਂ ਜ਼ਿਆਦਾ ਐਵਾਰਡ ਜਿੱਤੇ ਹਨ। ਮੀਨੂੰ ਹਿਸਾਰ ਨਹੀਂ ਸਗੋਂ ਦੇਸ਼ ਦੀਆਂ ਔਰਤਾਂ ਲਈ ਮਿਸਾਲ ਬਣੀ ਹੈ।
ਮੀਨੂੰ ਦਾ ਕੱਦ ਭਾਵੇਂ ਹੀ ਛੋਟਾ ਹੈ ਪਰ ਉਨ੍ਹਾਂ ਨੂੰ ਵੱਡੇ-ਵੱਡੇ ਲੋਕ ਸਲਾਮ ਕਰਦੇ ਹਨ। ਹਿਸਾਰ ਕੋਰਟ ਵਿਚ ਮੀਨੂੰ ਰਹੇਜਾ ਦਾ ਵਿਵਹਾਰ ਸਾਰੇ ਵਕੀਲਾਂ ਨਾਲ ਮਿਲਣਸਾਰ ਵਾਲਾ ਹੈ। ਮੀਨੂੰ ਰਹੇਜਾ ਆਪਣਾ ਕੰਮ ਕੋਰਟ ਵਿਚ ਖ਼ੁਦ ਕਰਦੀ ਹੈ। ਕਿਸੇ ਦੂਜੇ ਦੀ ਮਦਦ ਨਹੀਂ ਲੈਂਦੀ। ਕੋਰਟ ਵਿਚ ਫਾਈਲਾਂ ਨੂੰ ਤਿਆਰ ਕਰਨਾ, ਕੇਸਾਂ ਦੀ ਸੁਣਵਾਈ ਕਰਨਾ ਅਤੇ ਕੰਪਿਊਟਰ ’ਤੇ ਖ਼ੁਦ ਹੀ ਆਪਣਾ ਕੰਮ ਬਾਖੂਬੀ ਕਰਦੀ ਹੈ।
ਮੀਨੂੰ ਰਹੇਜਾ ਨੇ ਦੱਸਿਆ ਕਿ ਉਹ ਆਈ. ਏ. ਐੱਸ. ਬਣਨਾ ਚਾਹੁੰਦੀ ਸੀ ਪਰ ਕੱਦ ਛੋਟਾ ਹੋਣ ਕਾਰਨ ਸੁਫ਼ਨਾ ਪੂਰਾ ਨਹੀਂ ਹੋ ਸਕਿਆ। ਮੀਨੂੰ ਦੀ ਇੱਛਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਹੈ। ਉਹ ਉਨ੍ਹਾਂ ਤੋਂ ਆਸ਼ੀਰਵਾਦ ਲੈਣਾ ਚਾਹੁੰਦੀ ਹਾਂ। ਉਨ੍ਹਾਂ ਦੀ ਸਹਿਯੋਗੀ ਵਕੀਲ ਨੀਲਮ ਨੇ ਕਿਹਾ ਕਿ ਮੀਨੂੰ ਰਹੇਜਾ ਖ਼ੁਦ ਆਪਣੇ ਕੰਮ ਕਰਦੀ ਹੈ। ਪੀੜਤ ਔਰਤਾਂ ਪ੍ਰਤੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਮੀਨੂੰ ਲੋਕਾਂ ਲਈ ਪ੍ਰੇਰਣਾ ਬਣੀ ਹੈ।
ਮੀਨੂੰ ਨੇ ਇਹ ਸਾਬਤ ਕਰ ਵਿਖਾਇਆ ਹੈ ਕਿ ਕਾਮਯਾਬੀ ਦੀ ਉੱਚਾਈ ਕੱਦ-ਕਾਠੀ ਦੀ ਮੋਹਤਾਜ ਨਹੀਂ ਹੁੰਦੀ। ਮੀਨੂੰ ਹੁਣ ਤੱਕ ਕਈ ਐਵਾਰਡ ਵੀ ਜਿੱਤ ਚੁੱਕੀ ਹੈ। ਉਨ੍ਹਾਂ ਦਾ ਨਾਂ ਇੰਡੀਆ ਬੁੱਕ ਰਿਕਾਰਡਜ਼, ਇੰਡੀਅਨ ਸਟਾਰ ਐਵਾਰਡ 2021 ’ਚ ਦਰਜ ਹੈ। ਇਸ ਤੋਂ ਇਲਾਵਾ ਕਲਾਕ੍ਰਿਤੀ ਮੰਚ ਹਰਿਆਣਾ ਤੋਂ ਸਨਮਾਨਤ ਕੀਤਾ ਗਿਆ ਹੈ।
Comment here