ਅਪਰਾਧਸਿਆਸਤਖਬਰਾਂ

ਕੱਟੜਪੰਥੀ ਪੀ.ਟੀ.ਆਈ. ਦੀ ਲੌਂਗ ਮਾਰਚ ’ਤੇ ਕਰ ਸਕਦੇ ਹਮਲਾ-ਪਾਕਿ ਗ੍ਰਹਿ ਮੰਤਰਾਲਾ

ਇਸਲਾਮਾਬਾਦ-ਦਿ ਡਾਅਨ ਨੇ ਗ੍ਰਹਿ ਮੰਤਰਾਲੇ ਦੀ ਚਿੱਠੀ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਜਨਰਲ ਸਕੱਤਰ ਅਸਦ ਉਮਰ ਨੂੰ ਪਾਰਟੀ ਦੀ ਲੰਮੀ ਰੈਲੀ (ਲੌਂਗ ਮਾਰਚ) ਦੇ ਖ਼ਤਰਿਆਂ ਤੋਂ ਸੁਚੇਤ ਕੀਤਾ ਹੈ। ਚਿੱਠੀ ਦੇ ਹਵਾਲੇ ਤੋਂ ਕਿਹਾ ਕਿ ਦੇਸ਼ ਵਿਰੋਧੀ ਤੱਤ ਜਾਂ ਫਿਰ ਕੱਟੜਪੰਥੀ ਨੌਜਵਾਨ ਇਸ ਰੈਲੀ ਦੀਆਂ ਜਨਤਕ ਸਭਾਵਾਂ ਦਾ ਫਾਇਦਾ ਚੁੱਕ ਸਕਦੇ ਹਨ ਤੇ ਹਮਲੇ ਕਰਕੇ ਦੇਸ਼ ’ਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਗ੍ਰਹਿ ਮੰਤਰਾਲੇ ਨੇ ਪੀ. ਟੀ. ਆਈ. ਨੂੰ ਵੱਧ ਤੋਂ ਵੱਧ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਤੇ ਰਾਵਲਪਿੰਡੀ ’ਚ 26 ਨਵੰਬਰ ਨੂੰ ਹੋਣ ਵਾਲੀ ਜਨ ਸਭਾ ਨੂੰ ਮੁਲਤਵੀ ਕਰਨ ਲਈ ਉਸ ’ਤੇ ਵਿਚਾਰ ਕਰਨ ਦੀ ਬੇਨਤੀ ਕੀਤੀ।

Comment here