ਅਪਰਾਧਖਬਰਾਂਚਲੰਤ ਮਾਮਲੇ

ਕੱਟੜਪੰਥੀਆਂ ਨੇ ਕੁੜੀਆਂ ਦੇ ਇਕ ਹੋਰ ਸਕੂਲ ਨੂੰ ਲਗਾਈ ਅੱਗ

ਗੁਰਦਾਸਪੁਰ-ਪਾਕਿਸਤਾਨ ਵਿਚ ਕੁੜੀਆਂ ਦੇ ਇਕ ਹੋਰ ਸਕੂਲ ਨੂੰ ਅੱਗ ਲਾਉਣ ਦੀ ਖਬਰ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ ਬਾਲਟੀਸਤਾਨ ਦੇ ਦਿਆਮੋਰ ਜ਼ਿਲ੍ਹੇ ’ਚ ਇਕ ਹਫ਼ਤਾ ਪਹਿਲਾ ਇਕ ਕੁੜੀਆਂ ਦੇ ਸਕੂਲ ਨੂੰ ਸਾੜ ਕੇ ਸੁਆਹ ਕਰਨ ਦੇ ਸਮਾਚਾਰ ਦੀ ਸਿਆਹੀ ਦਾ ਰੰਗ ਅਜੇ ਫਿੱਕਾ ਵੀ ਨਹੀਂ ਹੋਇਆ ਹੈ ਅਤੇ ਕੱਟੜਪੰਥੀਆਂ ਨੇ ਘੀਜ਼ਰ ਜ਼ਿਲ੍ਹੇ ਵਿਚ ਲੜਕੀਆਂ ਦੇ ਇਕ ਹੋਰ ਸਕੂਲ ਨੂੰ ਅੱਗ ਲਗਾ ਦਿੱਤੀ ਗਈ। ਪੁਲਸ ਨੇ ਇਸ ਮਾਮਲੇ ’ਚ ਕੇਸ ਦਰਜ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਐੱਫ਼. ਆਈ. ਆਰ. ਦਰਜ ਕਰਨ ਨਾਲ ਕੁਝ ਲਾਭ ਨਹੀਂ ਹੋਵੇਗਾ।
ਸੂਤਰਾਂ ਅਨੁਸਾਰ ਇਕ ਹਫ਼ਤੇ ’ਚ ਲੜਕੀਆਂ ਦੇ ਦੂਜੇ ਸਕੂਲ ਨੂੰ ਅੱਗ ਲਗਾਉਣਾ ਇਹ ਸਿੱਧ ਕਰਦਾ ਹੈ ਕਿ ਕੱਟੜਪੰਥੀ ਲੜਕੀਆਂ ਨੂੰ ਸਿੱਖਿਆ ਦਿਵਾਉਣ ਦੇ ਵਿਰੋਧ ਹਨ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੁੜੀਆਂ ਦੇ ਸਕੂਲਾਂ ਨੂੰ ਸਾੜਨ ਦੀਆਂ ਘਟਨਾਵਾਂ ’ਤੇ ਦੁੱਖ਼ ਪ੍ਰਗਟ ਕਰਦੇ ਹੋਏ ਕਿਹਾ ਕਿ ਕੱਟੜਪੰਥੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਨ। ਜਿਸ ਮਿਡਲ ਪੱਧਰ ਦੇ ਸਕੂਲ ਨੂੰ ਬੀਤੀ ਰਾਤ ਅੱਗ ਲਗਾਈ ਗਈ, ਉਸ ਵਿਚ 68 ਕੁੜੀਆਂ ਸਿੱਖਿਆ ਪ੍ਰਾਪਤ ਕਰਦੀਆਂ ਹਨ।

Comment here