ਕਰਾਚੀ-ਇੱਥੇ ਕੱਟੜਪੰਥੀਆਂ ਨੇ ਅਹਿਮਦੀਆਂ ਦੇ ਪੂਜਾ ਸਥਾਨ ’ਤੇ ਭੰਨਤੋੜ ਕੀਤੀ। ਪਾਕਿਸਤਾਨ ’ਚ ਅੱਜ ਸ਼ੁੱਕਰਵਾਰ ਅਣਪਛਾਤੇ ਹਮਲਾਵਾਰਾਂ ਨੇ ਅਹਿਮਦੀਆਂ ਮੁਸਲਮਾਨਾਂ ਦੇ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਕੇ ਉਨ੍ਹਾਂ ਦੇ ਇਕ ਹੋਰ ਧਾਰਮਿਕ ਸਥਾਨ ’ਚ ਤੋੜਭੰਨ ਕੀਤੀ। ਬੀਤੇ ਮਹੀਨੇ ਵੀ ਕਰਾਚੀ ’ਚ ਅਹਿਮਦੀਆਂ ਫਿਰਕੇ ਦੇ ਇਕ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਾਚੀ ਸਥਿਤ ਰਾਸ਼ੂ ਮਾਰਕੀਟ ਸਦਰ ਇਲਾਕੇ ’ਚ ਇਹ ਹਮਲਾ ਕੀਤਾ ਗਿਆ। ਹੈਲਮੇਟ ਪਾਏ ਅਣਪਛਾਤੇ ਦੋਸ਼ੀ ਕਰਾਚੀ ਸ਼ਹਿਰ ’ਚ ਅਹਿਮਦੀ ਮਸਜਿਦ ਦੇ ਮੀਨਾਰ ਤੋੜਦੇ ਹੋਏ ਵਿਖਾਈ ਦਿੱਤੇ ਅਤੇ ਇਸ ਦੇ ਬਾਅਦ ਫਰਾਰ ਹੁੰਦੇ ਵੀ ਵਿਖਾਈ ਦਿੱਤੇ। ਇਸ ਤੋਂ ਪਹਿਲਾ ਬੀਤੇ ਮਹੀਨੇ ਕਰਾਚੀ ਦੇ ਜਮਸ਼ੇਦ ਰੋਡ ’ਤੇ ਅਹਿਮਦੀਆਂ ਮਸਜਿਦ ਦੇ ਮੀਨਾਰ ਨੂੰ ਡਿਗਾਇਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਦੋਸ਼ੀ ਤਹਿਰੀਕ-ਏ-ਲਬੈਨਿਕ ਪਾਕਿਸਤਾਨ ਦੇ ਵਰਕਰ ਸੀ।
Comment here