ਅਪਰਾਧਸਿਆਸਤਖਬਰਾਂਦੁਨੀਆ

ਕੱਟੜਪੰਥੀਆਂ ਤੇ ਪਾਕਿ ਫੌਜ ਦੀ ਨੇੜਤਾ, ਲੋਕ ਇਮਰਾਨ ਸਰਕਾਰ ਨਾਲ ਖਫਾ

ਇਸਲਾਮਾਬਾਦ- ਪਾਕਿਸਤਾਨ ਦੇ ਕਬਜ਼ੇ ਵਾਲੇ ਗ਼ੁਲਾਮ ਕਸ਼ਮੀਰ ਦੇ ਕਈ ਸਥਾਨਕ ਲੋਕਾਂ ਅਤੇ ਕਾਰਕੁਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਮਰਾਨ ਖ਼ਾਨ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕੱਟੜਪੰਥੀਆਂ ਅਤੇ ਪਾਕਿਸਤਾਨੀ ਫੌਜ ਵਿਚਾਲੇ ਨੇੜਤਾ ‘ਤੇ ਵੀ ਸਖ਼ਤ ਨਾਰਾਜ਼ਗੀ ਪ੍ਰਗਟਾਈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਨੇ ਇਰਫਾਨ ਅਸ਼ਰਫ ਨੂੰ ਕਸ਼ਮੀਰ ਕਲਚਰਲ ਅਕੈਡਮੀ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ। ਇਰਫਾਨ ਨੂੰ ਗੁਲਾਮ ਕਸ਼ਮੀਰ ਵਿੱਚ ਚੋਣਾਂ ਦੌਰਾਨ ਤਾਲਿਬਾਨੀ ਅੱਤਵਾਦੀਆਂ ਨਾਲ ਖੁੱਲ੍ਹ ਕੇ ਸਹਿਯੋਗ ਕਰਦੇ ਹੋਏ ਅਤੇ ਸਥਾਨਕ ਲੋਕਾਂ ਨੂੰ ਹਥਿਆਰਾਂ ਨਾਲ ਧਮਕਾਉਂਦੇ ਦੇਖਿਆ ਗਿਆ ਸੀ। ਇਰਫਾਨ ਅਸ਼ਰਫ ਦੇ ਪੋਸਟਰਾਂ ‘ਤੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੀਆਂ ਤਸਵੀਰਾਂ ਸਨ, ਜੋ ਪਾਕਿਸਤਾਨੀ ਫੌਜ ਅਤੇ ਕੱਟੜਪੰਥੀਆਂ ਦੀ ਨੇੜਤਾ ਨੂੰ ਦਰਸਾ ਰਹੀਆਂ ਸਨ। ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ ਵਿਚ ਪਾਕਿਸਤਾਨ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਸਾਬਕਾ ਸਹਿਯੋਗੀ ਮਜ਼ਹਰ ਸਈਦ ਨੂੰ ਇਮਰਾਨ ਖਾਨ ਦੀ ਪਾਰਟੀ ਵਲੋਂ ਉਲੇਮਾ ਅਤੇ ਮਸੀਖਾਂ ਲਈ ਰਾਖਵੀਂ ਸੀਟ ‘ਤੇ ਚੋਣ ਲੜਨ ਲਈ ਟਿਕਟ ਦਿੱਤੀ ਗਈ ਸੀ। ਸਥਾਨਕ ਲੋਕਾਂ ਨੇ ਫਿਰ ਪਾਕਿਸਤਾਨ ਅਤੇ ਚੀਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਦੇ ਖਿਲਾਫ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਦਦ ਮੰਗੀ। ਇੱਕ ਰਿਪੋਰਟ ਅਨੁਸਾਰ ਆਰਥਿਕ ਸੰਭਾਵਨਾਵਾਂ ਦੀ ਘਾਟ ਅਤੇ ਵਿਕਾਸ ਕਾਰਜਾਂ ਵਿੱਚ ਭਾਰੀ ਭ੍ਰਿਸ਼ਟਾਚਾਰ ਕਾਰਨ ਗੁਲਾਮ ਕਸ਼ਮੀਰ ਵਿੱਚ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੈ। ਇਸ ਸਬੰਧ ਵਿਚ ਯੂਨਾਈਟਿਡ ਕਸ਼ਮੀਰ ਪੀਪਲਜ਼ ਨੈਸ਼ਨਲ ਪਾਰਟੀ (ਯੂ.ਕੇ.ਪੀ.ਐਨ.ਪੀ.) ਦੇ ਕੇਂਦਰੀ ਸਕੱਤਰ ਅਤੇ ਵਿਦੇਸ਼ ਮਾਮਲਿਆਂ ਦੀ ਕਮੇਟੀ (ਬ੍ਰਸੇਲਜ਼ ਅਤੇ ਪੂਰਬੀ ਯੂਰਪ) ਦੇ ਡਾਇਰੈਕਟਰ ਨੇ ਯੂਰਪੀਅਨ ਯੂਨੀਅਨ ਦੇ ਪ੍ਰਧਾਨ ਉਰਸਾਲਾ ਵਾਨ ਡੇਰ ਲੇਅਨ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ। ਗੁਲਾਮ ਕਸ਼ਮੀਰ ਸਰਕਾਰ ਵਿੱਚ ਕੱਟੜਪੰਥੀ ਤੱਤਾਂ ਦੀ ਨਿਯੁਕਤੀ ਤੋਂ ਲੋਕਾਂ ਵਿੱਚ ਵਡੀ ਨਰਾਜ਼ਗੀ ਪਾਈ ਜਾ ਰਹੀ ਹੈ।

Comment here